ਹਸਪਤਾਲ ‘ਚ ਸੈਰ ਕਰਦੀ ਨਜ਼ਰ ਆਈ ਹਿਨਾ ਖਾਨ, ਪ੍ਰਸ਼ੰਸਕਾਂ ਨੇ ਕੀਤੀ ਹੌਸਲੇ ਦੀ ਤਾਰੀਫ਼
ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਉਣ ਵਾਲੀ ਹਿਨਾ ਖਾਨ ਕੈਂਸਰ ਵਰਗੀ ਘਾਤਕ ਬਿਮਾਰੀ ਨਾਲ ਲੜ ਰਹੀ ਹੈ । ਅਕਸ਼ਰਾ ਦੇ ਕਿਰਦਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਉਣ ਲਈ ਅਦਾਕਾਰਾ ਦੀ ਹਮੇਸ਼ਾ ਤਾਰੀਫ ਹੁੰਦੀ ਹੈ। ਹਾਲ ਹੀ ਵਿੱਚ ਉਸਨੇ ਇੱਕ ਪੋਸਟ ਦੁਆਰਾ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਿਮਾਰੀ ਦਾ ਖੁਲਾਸਾ ਕੀਤਾ ਸੀ। ਬਾਅਦ ਵਿੱਚ ਉਸਨੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਆਪਣੇ ਵਾਲ ਕੱਟਵਾ ਰਹੀ ਸੀ। ਇਸ ਦੌਰਾਨ ਹੁਣ ਹਸਪਤਾਲ ਦੇ ਅੰਦਰੋਂ ਅਦਾਕਾਰਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ।
ਹਿਨਾ ਖਾਨ ਛਾਤੀ ਦੇ ਕੈਂਸਰ ਨਾਲ ਲੜਾਈ ਲੜ ਰਹੀ ਹੈ। ਬਿਮਾਰੀ ਨੇ ਉਸ ਦੇ ਹੌਸਲੇ ‘ਤੇ ਬਿਲਕੁਲ ਵੀ ਅਸਰ ਨਹੀਂ ਕੀਤਾ। ਅੱਜ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਇਕ ਤਾਜ਼ਾ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਅਤੇ ਮਸ਼ਹੂਰ ਸਿਤਾਰੇ ਅਭਿਨੇਤਰੀ ਦੇ ਹੌਂਸਲੇ ਦੀ ਤਾਰੀਫ ਕਰ ਰਹੇ ਹਨ।
ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਹਸਪਤਾਲ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਕੁਝ ਹੀ ਮਿੰਟਾਂ ਵਿੱਚ ਉਸਦੀ ਪੋਸਟ ਮਸ਼ਹੂਰ ਹੋ ਗਈ। ਇਸ ‘ਚ ਹਿਨਾ ਹਸਪਤਾਲ ‘ਚ ਸੈਰ ਕਰਦੀ ਨਜ਼ਰ ਆ ਰਹੀ ਸੀ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਹਿਨਾ ਨੇ ਪ੍ਰਸ਼ੰਸਕਾਂ ਨੂੰ ਦੁਆਵਾਂ ਦੀ ਅਪੀਲ ਕੀਤੀ ਹੈ।


Slot tại 888SLOT có biểu tượng động – tạo cảm giác sống động như đang ở sòng bạc Las Vegas thực thụ. TONY01-12