ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਦਿਹਾਂਤ, ਰਿਐਲਟੀ ਸ਼ੋਅ ‘ਆਵਾਜ਼ ਪੰਜਾਬ ਦੀ’ ਤੋਂ ਆਇਆ ਸੀ ਚਰਚਾ ‘ਚ
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸਨੇ ਕਈ ਪੰਜਾਬੀਆਂ ਦਾ ਦਿਲ ਤੋੜ ਦਿੱਤਾ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕ ਦੇ ਦੇਹਾਂਤ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਰਿਐਲਟੀ ਸ਼ੋਅ ‘ਆਵਾਜ਼ ਪੰਜਾਬ ਦੀ’ ਤੋਂ ਚਰਚਾ ‘ਚ ਆਏ ਪੰਜਾਬੀ ਗਾਇਕ ਡਿੰਪਲ ਰਾਜਾ ਦਾ ਦੇਹਾਂਤ ਹੋ ਗਿਆ ਹੈ। ਡਿੰਪਲ ਰਾਜਾ ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਦੇ ਵਸਨੀਕ ਹਨ। ‘ਆਵਾਜ਼ ਪੰਜਾਬ ਦੀ’ ਵਿਚ ਉਨ੍ਹਾਂ ਆਪਣੀ ਸੁਰੀਲੀ ਆਵਾਜ਼ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਤੋਂ ਬਾਅਦ ਉਹ ਕਮਰਸ਼ੀਅਲ ਤੌਰ ‘ਤੇ ਸੰਗੀਤ ਦੇ ਖੇਤਰ ‘ਚ ਆ ਗਏ ਸਨ।
ਇਹ ਵੀ ਪੜ੍ਹੋ…ਕਰੋਨਾ ਵਾਇਰਸ ਤੋਂ ਬਾਅਦ ਹੁਣ ‘ਬਲੀਡਿੰਗ ਆਈ ਵਾਇਰਸ’ ਦਾ ਕਹਿਰ, ਕਈ ਲੋਕਾਂ ਦੀ ਗਈ ਜਾਨ, ਜਾਣੋ ਲੱਛਣ
ਡਿੰਪਲ ਰਾਜਾ ਦਾ ਚਰਚਿਤ ਗੀਤ ‘ਸਾਡੇ ਬਾਰੇ ਪੁੱਛਣਾ ਤਾਂ…’ ਹੈ। ਡਿੰਪਲ ਰਾਜਾ ਨੇ ਮਿਸ ਪੂਜਾ ਨਾਲ ਵੀ ਗੀਤ ਗਾਏ। ਡਿੰਪਲ ਨੇ ਮਾਤਾ ਦੀਆਂ ਭੇਟਾਂ ਵੀ ਗਾਈਆਂ ਹਨ। ਜ਼ਿਕਰਯੋਗ ਹੈ ਕਿ ਉਹ ਲੰਬੇ ਸਮੇਂ ਤੋਂ ਕਿਡਨੀ ਨਾਲ ਸੰਬੰਧਿਤ ਬਿਮਾਰੀ ਤੋਂ ਪੀੜਤ ਹੋਣ ਕਰ ਕੇ ਬਠਿੰਡਾ ਦੇ ਹਸਪਤਾਲ ‘ਚ ਜ਼ੇਰੇ ਇਲਾਜ ਸਨ ਤੇ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ।