ਸ਼ਾਨਦਾਰ ਫੀਚਰਜ਼ ਨਾਲ 4 ਦਸੰਬਰ ਨੂੰ ਲਾਂਚ ਹੋਵੇਗੀ Honda Amaze 2024, ਬੁਕਿੰਗ ਸ਼ੁਰੂ
Amaze 2024 ਨੂੰ Honda ਦੁਆਰਾ 4 ਦਸੰਬਰ 2024 ਨੂੰ ਭਾਰਤੀ ਬਾਜ਼ਾਰ ਵਿੱਚ ਮਾਰੂਤੀ ਡਿਜ਼ਾਇਰ 2024 ਦੇ ਲਾਂਚ ਹੋਣ ਤੋਂ ਇੱਕ ਮਹੀਨੇ ਬਾਅਦ ਲਾਂਚ ਕੀਤਾ ਜਾਵੇਗਾ। ਨਵੀਂ ਪੀੜ੍ਹੀ ਦੇ ਅਮੇਜ਼ 2024 ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਦੀ ਬੁਕਿੰਗ ਅਣਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਈ ਹੈ। ਕੰਪੈਕਟ ਸੇਡਾਨ ਕਾਰ ਵਿੱਚ ਕਿਸ ਤਰ੍ਹਾਂ ਦੇ ਫੀਚਰਜ਼ ਪ੍ਰਦਾਨ ਕੀਤੇ ਜਾ ਸਕਦੇ ਹਨ ।
ਬੁਕਿੰਗ ਸ਼ੁਰੂ
Honda Amaze 2024 ਲਈ ਬੁਕਿੰਗ ਅਣਅਧਿਕਾਰਤ ਤੌਰ ‘ਤੇ ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਡੀਲਰਾਂ ਵੱਲੋਂ ਨਵੀਆਂ ਕਾਰਾਂ ਦੀ ਬੁਕਿੰਗ ਲਈ ਜਾ ਰਹੀ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਨੂੰ ਅਜੇ ਤੱਕ ਲਾਂਚ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਇਸ ਦੀ ਬੁਕਿੰਗ ਸ਼ੁਰੂ ਕੀਤੀ ਗਈ ਹੈ।
ਫੀਚਰਜ਼
Honda Amaze 2024 ਵਿੱਚ ਡਬਲ ਬੀਮ LED ਲਾਈਟਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਦੀ ਫਰੰਟ ਗਰਿੱਲ ਅਤੇ ਬੰਪਰ ਨੂੰ ਵੀ ਬਦਲਿਆ ਜਾਵੇਗਾ। ਗੱਡੀ ਦੇ ਸਾਈਡ ਵਿਊ ਮਿਰਰ ਦਾ ਡਿਜ਼ਾਈਨ ਵੀ ਕਾਫੀ ਸ਼ਾਰਪ ਕੀਤਾ ਗਿਆ ਹੈ। ਇਸ ‘ਚ ਨਵਾਂ ਡੈਸ਼ਬੋਰਡ ਦਿੱਤਾ ਜਾਵੇਗਾ। ਜਿਸ ਦੇ ਉੱਪਰ ਇੰਫੋਟੇਨਮੈਂਟ ਸਿਸਟਮ ਦਿੱਤਾ ਜਾਵੇਗਾ। ਨਵੀਂ ਅਮੇਜ਼ ‘ਚ ਡਿਜੀਟਲ AC ਪੈਨਲ ਦਿੱਤਾ ਜਾ ਸਕਦਾ ਹੈ ਅਤੇ ਇਸ ‘ਚ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ ਪਾਇਆ ਜਾ ਸਕਦਾ ਹੈ। ਕਰੂਜ਼ ਕੰਟਰੋਲ ਸਮੇਤ ਕਈ ਹੋਰ ਵਿਸ਼ੇਸ਼ਤਾਵਾਂ ਨੂੰ ਕੰਟਰੋਲ ਕਰਨ ਲਈ ਸਟੀਅਰਿੰਗ ‘ਤੇ ਸਵਿੱਚ ਹੋਣਗੇ। ਇੰਟੀਰੀਅਰ ‘ਚ ਕਾਲੇ ਅਤੇ ਬੇਜ ਰੰਗਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੈਨੂਅਲ ਦੇ ਨਾਲ, ਨਵੀਂ ਅਮੇਜ਼ ਨੂੰ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਵਿਕਲਪ ਦੇ ਨਾਲ ਲਿਆਂਦਾ ਜਾਵੇਗਾ। ਖਾਸ ਗੱਲ ਇਹ ਹੈ ਕਿ ਕੰਪਨੀ ਇਸ ਕਾਰ ਨੂੰ ਪੈਟਰੋਲ ਦੇ ਨਾਲ CNG ਤਕਨੀਕ ਨਾਲ ਲਾਂਚ ਕਰ ਸਕਦੀ ਹੈ।
ਕਿਵੇਂ ਦੀ ਹੋਵੇਗੀ ਸੁਰੱਖਿਆ
ਨਵੀਂ ਜਨਰੇਸ਼ਨ ਹੌਂਡਾ ਅਮੇਜ਼ 2024 ਵਿੱਚ ਕੰਪਨੀ ਦੁਆਰਾ ਕਈ ਸ਼ਾਨਦਾਰ ਸੁਰੱਖਿਆ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਇਸ ‘ਚ ਕੰਪਨੀ ਵੱਲੋਂ ਸਟੈਂਡਰਡ ਦੇ ਤੌਰ ‘ਤੇ ਕਈ ਸੇਫਟੀ ਫੀਚਰਸ ਦਿੱਤੇ ਜਾਣਗੇ। ਨਾਲ ਹੀ ਇਸ ‘ਚ ADAS ਵੀ ਦਿੱਤਾ ਜਾ ਸਕਦਾ ਹੈ। ਜੇਕਰ ਇਸ ਗੱਡੀ ‘ਚ ADAS ਦਿੱਤੀ ਜਾਂਦੀ ਹੈ ਤਾਂ ਇਹ ਆਪਣੇ ਸੈਗਮੈਂਟ ਦੀ ਪਹਿਲੀ ਕਾਰ ਹੋਵੇਗੀ ਜਿਸ ‘ਚ ਇਹ ਸੁਰੱਖਿਆ ਫੀਚਰ ਦਿੱਤਾ ਜਾਵੇਗਾ। ਹਾਲ ਹੀ ‘ਚ ਇਸ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ‘ਚ ADAS ਵਰਗੇ ਸੁਰੱਖਿਆ ਫੀਚਰਸ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਕਦੋਂ ਕੀਤੀ ਜਾਵੇਗੀ ਲਾਂਚ
Honda Amaze 2024 ਨੂੰ ਰਸਮੀ ਤੌਰ ‘ਤੇ ਭਾਰਤੀ ਬਾਜ਼ਾਰ ‘ਚ 4 ਦਸੰਬਰ 2024 ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਹੋਣ ਤੋਂ ਬਾਅਦ ਦਸੰਬਰ ਦੇ ਅੱਧ ‘ਚ ਹੀ ਇਸ ਦੀ ਟੈਸਟ ਡਰਾਈਵ ਸ਼ੁਰੂ ਕਰ ਦਿੱਤੀ ਜਾਵੇਗੀ।
ਇਸ ਦਾ ਕਿੰਨਾ ਹੋਵੇਗਾ ਮੁਲ
ਵਾਹਨ ਦੀ ਸਹੀ ਕੀਮਤ ਲਾਂਚ ਦੇ ਸਮੇਂ ਹੀ ਪਤਾ ਚੱਲ ਸਕੇਗੀ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਜਨਰੇਸ਼ਨ ਅਮੇਜ਼ ਦੀ ਕੀਮਤ ਮੌਜੂਦਾ ਵਰਜ਼ਨ ਦੀ ਐਕਸ-ਸ਼ੋਰੂਮ ਕੀਮਤ ਦੇ ਆਸ-ਪਾਸ ਰੱਖੀ ਜਾ ਸਕਦੀ ਹੈ। ਵਰਤਮਾਨ ਵਿੱਚ, ਮਾਰਕੀਟ ਵਿੱਚ ਉਪਲਬਧ ਦੂਜੀ ਜਨਰੇਸ਼ਨ Honda Amaze ਦੀ ਐਕਸ-ਸ਼ੋਰੂਮ ਕੀਮਤ 7.19 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਸਦੇ ਟਾਪ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 9.13 ਲੱਖ ਰੁਪਏ ਹੈ।
ਕਿਸ ਨਾਲ ਹੋਵੇਗਾ ਮੁਕਾਬਲਾ
Honda Amaze 2024 ਨੂੰ ਭਾਰਤੀ ਬਾਜ਼ਾਰ ‘ਚ ਕੰਪੈਕਟ ਸੇਡਾਨ ਕਾਰ ਸੈਗਮੈਂਟ ‘ਚ ਲਾਂਚ ਕੀਤਾ ਜਾਵੇਗਾ। ਮਾਰੂਤੀ ਡਿਜ਼ਾਇਰ 2024, ਟਾਟਾ ਟਿਗੋਰ, ਹੁੰਡਈ ਔਰਾ ਵਰਗੀਆਂ ਕਾਰਾਂ ਇਸ ਸੈਗਮੈਂਟ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਅਜਿਹੇ ‘ਚ ਹੌਂਡਾ ਦੀ ਨਵੀਂ ਅਮੇਜ਼ 2024 ਦਾ ਮੁਕਾਬਲਾ ਇਨ੍ਹਾਂ ਤਿੰਨਾਂ ਕਾਰਾਂ ਨਾਲ ਹੀ ਹੋਵੇਗਾ।