ਮਹਿੰਦਰਾ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ SUV ਸਕਾਰਪੀਓ ਨੂੰ ਕੀਤਾ ਟੈਕਸ ਮੁਕਤ
ਨਵੰਬਰ ਮਹੀਨੇ ਵਿੱਚ ਇੱਕ ਵਾਰ ਫਿਰ ਵਾਹਨਾਂ ਦੇ ਟੈਕਸ ਮੁਕਤ ਹੋਣ ਦਾ ਰੁਝਾਨ ਜਾਰੀ ਹੈ। ਕਾਰ ਕੰਪਨੀਆਂ ਆਪਣੀ ਵਿਕਰੀ ਵਧਾਉਣ ਲਈ ਛੋਟਾਂ ਦਾ ਸਹਾਰਾ ਲੈ ਰਹੀਆਂ ਹਨ। ਮਹਿੰਦਰਾ ਨੇ ਵੀ ਆਪਣੇ ਗਾਹਕਾਂ ਨੂੰ ਬਹੁਤ ਵਧੀਆ ਆਫਰ ਦਿੱਤਾ ਹੈ।
ਮਹਿੰਦਰਾ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ SUV ਸਕਾਰਪੀਓ ਨੂੰ ਟੈਕਸ ਮੁਕਤ (Mahindra Scorpio Tax Free) ਕਰ ਦਿੱਤਾ ਹੈ। ਹੁਣ ਇਹ SUV ਆਮ ਗਾਹਕਾਂ ਦੇ ਨਾਲ-ਨਾਲ ਕੰਟੀਨ ਸਟੋਰ ਵਿਭਾਗ ਯਾਨੀ CSD ‘ਤੇ ਵੀ ਉਪਲਬਧ ਹੈ। ਪਰ CSD ‘ਤੇ ਇਹ ਘੱਟ ਕੀਮਤ ਉਤੇ ਮਿਲੇਗੀ ਕਿਉਂਕਿ ਓਥੇ ਟੈਕਸ ਘੱਟ ਹੈ, ਯਾਨੀ 28% ਟੈਕਸ ਦੀ ਬਜਾਏ ਸਿਰਫ 14% ਟੈਕਸ ਦੇਣਾ ਪਵੇਗਾ। ਸਕਾਰਪੀਓ ਦੇ ਕੁੱਲ 19 ਵੇਰੀਐਂਟ ਇੱਥੇ ਉਪਲਬਧ ਹਨ।
ਸਕਾਰਪੀਓ ‘ਤੇ 1.80 ਲੱਖ ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਵੇਰੀਐਂਟ ਦੇ ਆਧਾਰ ‘ਤੇ ਬਚਤ ਘੱਟ ਜਾਂ ਘੱਟ ਹੋਵੇਗੀ। Scorpio Classic S 9 ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 13,86,600 ਰੁਪਏ ਹੈ। ਜਦਕਿ, ਇਸਦੀ CSD ਐਕਸ-ਸ਼ੋਰੂਮ ਕੀਮਤ 12,06,045 ਲੱਖ ਰੁਪਏ ਹੈ। ਇਸ ਤੋਂ ਇਲਾਵਾ, Scorpio N Z8 D AT 2WD 7 STR ਵੇਰੀਐਂਟ ਦੀ CSD ਐਕਸ-ਸ਼ੋਰੂਮ ਕੀਮਤ 19,25,807 ਰੁਪਏ ਅਤੇ CSD ਆਨਰੋਡ ਕੀਮਤ 22,84,232 ਰੁਪਏ ਹੈ। ਜਦਕਿ ਇਸ ਦੀ ਸਿਵਲ ਐਕਸ-ਸ਼ੋਰੂਮ ਕੀਮਤ 20,73,000 ਰੁਪਏ ਹੈ। ਯਾਨੀ ਇਸ ਵੇਰੀਐਂਟ ‘ਤੇ ਟੈਕਸ ‘ਚ 147,193 ਰੁਪਏ ਦੀ ਬਚਤ ਹੋਵੇਗੀ।
ਸਕਾਰਪੀਓ ਦੀ ਗੱਲ ਕਰੀਏ ਤਾਂ ਇਸ ਦੇ Scorpio Classic S ਵੇਰੀਐਂਟ ਦੀ CSD ਐਕਸ-ਸ਼ੋਰੂਮ ਕੀਮਤ 11,83,032 ਰੁਪਏ ਹੈ, ਜਦੋਂ ਕਿ ਇਸਦੀ ਐਕਸ-ਸ਼ੋਰੂਮ ਕੀਮਤ 13,61,600 ਰੁਪਏ ਹੈ। ਯਾਨੀ ਇਸ ਵੇਰੀਐਂਟ ‘ਤੇ ਟੈਕਸ ‘ਚ 178,568 ਰੁਪਏ ਦੀ ਬਚਤ ਹੋਵੇਗੀ। Scorpio Classic S 11 ਵੇਰੀਐਂਟ ਦੀ CSD ਐਕਸ-ਸ਼ੋਰੂਮ ਕੀਮਤ 15,56,450 ਰੁਪਏ ਹੈ ਅਤੇ CSD ਆਨਰੋਡ ਕੀਮਤ 18,61,547 ਰੁਪਏ ਹੈ। ਜਦਕਿ ਇਸ ਦੀ ਸਿਵਲ ਐਕਸ-ਸ਼ੋਅਰੂਮ ਕੀਮਤ 17,34,800 ਰੁਪਏ ਹੈ। ਮਤਲਬ ਕਿ ਇਸ ਵੇਰੀਐਂਟ ‘ਤੇ ਟੈਕਸ ‘ਚ 17,83,50 ਰੁਪਏ ਦੀ ਬਚਤ ਹੋਵੇਗੀ। ਇਸ ਦੇ Scorpio Classic S 9 ਵੇਰੀਐਂਟ ਦੀ CSD ਐਕਸ-ਸ਼ੋਰੂਮ ਕੀਮਤ 12,06,045 ਰੁਪਏ ਹੈ। ਜਦਕਿ ਇਸ ਦੀ ਐਕਸ-ਸ਼ੋਅਰੂਮ ਕੀਮਤ 13,86,600 ਰੁਪਏ ਹੈ। ਮਤਲਬ ਕਿ ਇਸ ਵੇਰੀਐਂਟ ‘ਤੇ ਟੈਕਸ ‘ਚ 180,555 ਰੁਪਏ ਦੀ ਬਚਤ ਹੋਵੇਗੀ।
ਸਕਾਰਪੀਓ N ਨੂੰ ਗਲੋਬਲ NCAP ਕਰੈਸ਼ ਟੈਸਟ ਵਿੱਚ 5 ਸਟਾਰ ਰੇਟਿੰਗ ਮਿਲੀ ਹੈ। ਇਸ SUV ਵਿੱਚ 1997cc ਤੋਂ 2184cc ਤੱਕ ਦੇ ਇੰਜਣ ਵਿਕਲਪ ਹਨ। ਇਸ ਗੱਡੀ ਨੂੰ ਸੁਰੱਖਿਆ ਲਈ 6 ਏਅਰਬੈਗ ਅਤੇ ਹਿੱਲ ਹੋਲਡ ਅਸਿਸਟ ਦਿੱਤੇ ਗਏ ਹਨ। ਹਿੱਲ ਹੋਲਡ ਢਲਾਣਾਂ ‘ਤੇ ਕਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਕਾਰ ਅਲਾਏ ਵ੍ਹੀਲਸ ਅਤੇ ਡਿਜੀਟਲ ਡਰਾਈਵਰ ਡਿਸਪਲੇਅ ਦੇ ਨਾਲ ਆਉਂਦੀ ਹੈ। ਇਹ ਕਾਰ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ‘ਚ ਆਉਂਦੀ ਹੈ। ਇਸ ਗੱਡੀ ਦੀ ਕੀਮਤ 13.85 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।