ਲਗਜ਼ਰੀ ਕਾਰਾਂ ਬਣਾਉਣ ਵਾਲੀ ਇਹ ਕੰਪਨੀ ਇਸ ਸਾਲ ਲਾਂਚ ਕਰੇਗੀ 8 ਨਵੀਆਂ ਗੱਡੀਆਂ

ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼-ਬੈਂਜ਼ ਇੰਡੀਆ ਨੇ 2024 ਵਿੱਚ ਰਿਕਾਰਡ ਤੋੜ ਕਾਰਾਂ ਵੇਚੀਆਂ। ਕੰਪਨੀ ਹੁਣ 2025 ‘ਚ 8 ਨਵੇਂ ਮਾਡਲ ਲਾਂਚ ਕਰਕੇ ਪ੍ਰੀਮੀਅਮ ਕਾਰ ਸੈਗਮੈਂਟ ‘ਚ ਗਰਮੀ ਵਧਾਉਣ ਦੀ ਤਿਆਰੀ ਕਰ ਰਹੀ ਹੈ। ਮਰਸਡੀਜ਼ ਦੀਆਂ ਆਉਣ ਵਾਲੀਆਂ ਕਾਰਾਂ ਵਿੱਚ ਇਲੈਕਟ੍ਰਿਕ ਵਾਹਨ ਵੀ ਸ਼ਾਮਲ ਹਨ। ਦਰਅਸਲ, ਪਿਛਲਾ ਸਾਲ 2024 ਕੰਪਨੀ ਲਈ ਬਹੁਤ ਵਧੀਆ ਰਿਹਾ, ਜਿੱਥੇ ਇਸ ਨੇ 19,565 ਵਾਹਨ ਵੇਚੇ ਅਤੇ ਇਹ ਅੰਕੜਾ ਸਾਲ 2023 ਦੇ ਮੁਕਾਬਲੇ 12 ਫੀਸਦੀ ਜ਼ਿਆਦਾ ਹੈ। ਇਸ ਲੀਡ ਨੂੰ ਬਰਕਰਾਰ ਰੱਖਣ ਲਈ ਕੰਪਨੀ ਨਵੇਂ ਮਾਡਲ ਲਿਆ ਰਹੀ ਹੈ।
ਇਲੈਕਟ੍ਰਿਕ ਕਾਰਾਂ ਦੀ ਵਿਕਰੀ ਹੋਈ ਦੁੱਗਣੀ
ਪਿਛਲੇ ਸਾਲ ਭਾਰਤ ਵਿੱਚ ਮਰਸੀਡੀਜ਼-ਬੈਂਜ਼ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਦੁੱਗਣੀ ਹੋ ਗਈ ਸੀ। ਨਵੇਂ ਮਾਡਲਾਂ ਦੇ ਕਾਰਨ, 2024 ਵਿੱਚ ਉਨ੍ਹਾਂ ਦੀ ਵਿਕਰੀ ਵਿੱਚ 94 ਫੀਸਦੀ ਵਾਧਾ ਹੋਇਆ ਹੈ। ਕੰਪਨੀ ਨੂੰ ਉਮੀਦ ਹੈ ਕਿ ਨਵੇਂ ਮਾਡਲ ਬਾਜ਼ਾਰ ‘ਚ ਧੁੰਮ ਮਚਾ ਦੇਣਗੇ। ਕੰਪਨੀ ਭਾਰਤ ‘ਚ ਆਪਣੀ ਪਕੜ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੀ ਹੈ। ਪਿਛਲੇ ਸਾਲ ਮਰਸਡੀਜ਼ ਦੀ ਹਰ ਚਾਰ ਵਿੱਚੋਂ ਇੱਕ ਕਾਰ ਇੱਕ ਉੱਚ ਪੱਧਰੀ ਵਾਹਨ ਸੀ, ਜਿਸਦੀ ਕੀਮਤ 1.5 ਕਰੋੜ ਰੁਪਏ ਤੋਂ ਵੱਧ ਸੀ।
ਇਹ ਵੀ ਪੜ੍ਹੋ…ProWatch V1 ਸਮਾਰਟਵਾਚ ਲਾਂਚ, ਕੀਮਤ 2399 ਰੁਪਏ, ਚੈੱਕ ਕਰੋ ਲੇਟੈਸਟ ਫੀਚਰਸ ਅਤੇ ਕਨੈਕਟੀਵਿਟੀ
ਸਾਲ 2024 ਵਿੱਚ 14 ਨਵੇਂ ਮਾਡਲ ਕੀਤੇ ਗਏ ਸਨ ਲਾਂਚ
ਮਰਸਡੀਜ਼-ਬੈਂਜ਼ ਇੰਡੀਆ ਦੇ ਐਮਡੀ ਅਤੇ ਸੀਈਓ ਸੰਤੋਸ਼ ਅਈਅਰ ਦਾ ਕਹਿਣਾ ਹੈ ਕਿ ਨਵੇਂ ਮਾਡਲਾਂ ਵਿੱਚ ਪੂਰੀ ਤਰ੍ਹਾਂ ਨਾਲ ਮੁੜ ਡਿਜ਼ਾਈਨ ਕੀਤੇ ਵਾਹਨ ਅਤੇ ਮੌਜੂਦਾ ਮਾਡਲਾਂ ਦੇ ਨਵੇਂ ਸੰਸਕਰਣ ਸ਼ਾਮਲ ਹੋਣਗੇ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਪਿਛਲੇ ਸਾਲ ਕੰਪਨੀ ਨੇ 14 ਨਵੇਂ ਮਾਡਲ ਲਾਂਚ ਕੀਤੇ ਸਨ। ਸੰਤੋਸ਼ ਅਈਅਰ ਨੇ ਭਰੋਸਾ ਪ੍ਰਗਟਾਇਆ ਕਿ 2025 ਵਿੱਚ ਵੀ ਵਿਕਰੀ ਵਧੇਗੀ, ਭਾਵੇਂ ਪਿਛਲੇ ਸਾਲ ਦੇ ਦੂਜੇ ਅੱਧ ਵਿੱਚ ਕੁਝ ਚੁਣੌਤੀਆਂ ਸਨ। ਅਈਅਰ ਮੁਤਾਬਕ ਕੰਪਨੀ ਨੇ ਨਵੇਂ ਸਾਲ ਦੀ ਸ਼ੁਰੂਆਤ 2000 ਤੋਂ ਵੱਧ ਕਾਰਾਂ ਦੇ ਆਰਡਰ ਨਾਲ ਕੀਤੀ ਹੈ।
One thought on “ਲਗਜ਼ਰੀ ਕਾਰਾਂ ਬਣਾਉਣ ਵਾਲੀ ਇਹ ਕੰਪਨੀ ਇਸ ਸਾਲ ਲਾਂਚ ਕਰੇਗੀ 8 ਨਵੀਆਂ ਗੱਡੀਆਂ”