ਜਾਣੋ ਅਗਲੇ ਸਾਲ ਕਿਹੜੀਆਂ 4 ਨਵੀਆਂ ਕਾਰਾਂ ਲਾਂਚ ਕਰਨ ਜਾ ਰਹੀ ਹੈ Maruti Suzuki ਕੰਪਨੀ

Share:

ਨਵਾਂ ਸਾਲ ਕਾਰ ਬਾਜ਼ਾਰ ਲਈ ਬਹੁਤ ਵਧੀਆ ਹੋਣ ਵਾਲਾ ਹੈ। 2025 ਵਿੱਚ ਇਸ ਵਾਰ ਭਾਰਤ ਮੋਬਿਲਿਟੀ ਗਲੋਬਲ ਐਕਸਪੋ ਵਿੱਚ ਕਈ ਸ਼ਾਨਦਾਰ ਵਾਹਨ ਲਾਂਚ ਹੋਣ ਜਾ ਰਹੇ ਹਨ। ਇਸ ਵਾਰ EV ਅਤੇ ਹਾਈਬ੍ਰਿਡ ‘ਤੇ ਜ਼ਿਆਦਾ ਫੋਕਸ ਹੋਣ ਦੀ ਉਮੀਦ ਹੈ। ਮਾਰੂਤੀ ਸੁਜ਼ੂਕੀ ਅਗਲੇ ਸਾਲ 4 ਨਵੀਆਂ ਕਾਰਾਂ ਵੀ ਲਾਂਚ ਕਰਨ ਜਾ ਰਹੀ ਹੈ। ਆਓ ਜਾਣਦੇ ਹਾਂ ਕੰਪਨੀ ਕਿਹੜੀਆਂ – ਕਿਹੜੀਆਂ ਕਾਰਾਂ ਨੂੰ ਲਾਂਚ ਕਰਨ ਜਾ ਰਹੀ ਹੈ।

Maruti e-Vitara

ਮਾਰੂਤੀ ਸੁਜ਼ੂਕੀ ਆਪਣੀ ਪਹਿਲੀ ਇਲੈਕਟ੍ਰਿਕ SUV ਈ-ਵਿਟਾਰਾ ਨੂੰ ਜਨਵਰੀ 2025 ਵਿੱਚ ਹੋਣ ਵਾਲੇ ਇੰਡੀਆ ਮੋਬਿਲਿਟੀ ਗਲੋਬਲ ਐਕਸਪੋ ਵਿੱਚ ਲਾਂਚ ਕਰ ਸਕਦੀ ਹੈ। ਇਸ ਕਾਰ ‘ਚ 49 kWh ਅਤੇ 61 kWh ਬੈਟਰੀ ਪੈਕ ਆਪਸ਼ਨ ਦੇਖੇ ਜਾ ਸਕਦੇ ਹਨ। ਪੂਰੀ ਤਰ੍ਹਾਂ ਚਾਰਜ ਹੋਣ ‘ਤੇ, ਇਹ ਕਾਰ 550 ਕਿਲੋਮੀਟਰ ਤੱਕ ਦੀ ਰੇਂਜ ਪੇਸ਼ ਕਰ ਸਕਦੀ ਹੈ। ਫੀਚਰਸ ਦੀ ਗੱਲ ਕਰੀਏ ਤਾਂ ਕਾਰ ‘ਚ 10.25 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 10.1 ਇੰਚ ਡਿਜੀਟਲ ਡਰਾਈਵਰ ਡਿਸਪਲੇ ਵਰਗੇ ਫੀਚਰਸ ਮਿਲ ਸਕਦੇ ਹਨ। ਇਸ ਤੋਂ ਇਲਾਵਾ ਸੁਰੱਖਿਆ ਲਈ ਇਸ ਕਾਰ ‘ਚ ਐਂਟੀ-ਲਾਕ ਬ੍ਰੇਕਿੰਗ ਸਿਸਟਮ ਦੇ ਨਾਲ 6 ਏਅਰਬੈਗ, 360 ਡਿਗਰੀ ਕੈਮਰਾ ਅਤੇ ਲੈਵਲ-2 ADAS ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਮਾਰੂਤੀ ਈ-ਵਿਟਾਰਾ ਦੀ ਕੀਮਤ 22 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।

Maruti Baleno Facelift

ਮਾਰੂਤੀ ਸੁਜ਼ੂਕੀ ਅਗਲੇ ਸਾਲ ਮਾਰਚ ‘ਚ ਆਪਣੀ ਫੇਸ ਲਿਫਟ ਬਲੇਨੋ ਨੂੰ ਲਾਂਚ ਕਰ ਸਕਦੀ ਹੈ। ਬਲੇਨੋ ‘ਚ ਇਸ ਵਾਰ ਹਾਈਬ੍ਰਿਡ ਤਕਨੀਕ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸੁਰੱਖਿਆ ਲਈ ਇਸ ਕਾਰ ‘ਚ 6 ਏਅਰਬੈਗ, 360 ਡਿਗਰੀ ਕੈਮਰਾ ਅਤੇ ਲੈਵਲ-2 ਹੈ।ADAS ਵਰਗੀਆਂ ਵਿਸ਼ੇਸ਼ਤਾਵਾਂ ਵੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਇਸ ਕਾਰ ਨੂੰ ਆਖਰੀ ਵਾਰ ਸਾਲ 2022 ‘ਚ ਅਪਡੇਟ ਕੀਤਾ ਗਿਆ ਸੀ। ਇਸ ਦੀ ਕੀਮਤ ਮੌਜੂਦਾ ਬਲੇਨੋ ਤੋਂ ਵੱਧ ਹੋ ਸਕਦੀ ਹੈ।

Maruti Grand Vitara 7 Seater

ਖਬਰਾਂ ਇਹ ਵੀ ਆ ਰਹੀਆਂ ਹਨ ਕਿ ਮਾਰੂਤੀ ਸੁਜ਼ੂਕੀ ਅਗਲੇ ਸਾਲ ਜੂਨ ‘ਚ 7 ਸੀਟਰ ਗ੍ਰੈਂਡ ਵਿਟਾਰਾ ਨੂੰ ਲਾਂਚ ਕਰ ਸਕਦੀ ਹੈ। ਇਸ ਵਾਰ ਇਹ ਤੀਜੀ ਕਤਾਰ ਦੇ ਨਾਲ ਆਵੇਗਾ। ਨਵੇਂ ਮਾਡਲ ਦਾ ਡਿਜ਼ਾਈਨ ਅਤੇ ਇੰਟੀਰੀਅਰ 5-ਸੀਟਰ ਗ੍ਰੈਂਡ ਵਿਟਾਰਾ ਤੋਂ ਕਾਫੀ ਵੱਖਰਾ ਹੋ ਸਕਦਾ ਹੈ।ਇਸ ਗੱਡੀ ‘ਚ 9-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਪੈਨੋਰਾਮਿਕ ਸਨਰੂਫ, 6 ਏਅਰਬੈਗ ਅਤੇ 360 ਡਿਗਰੀ ਕੈਮਰਾ ਵਰਗੇ ਫੀਚਰਸ ਮਿਲ ਸਕਦੇ ਹਨ।

ਇਹ ਵੀ ਪੜ੍ਹੋ…ਜ਼ਮੀਨ ਛੱਡੋ… ਲੋਕ ਹਵਾ ‘ਚ ਛਲਕਾ ਰਹੇ ਜਾਮ, ਏਅਰ ਇੰਡੀਆ ਨੇ ਬਣਾਇਆ ਸ਼ਰਾਬ ਦੀ ਵਿਕਰੀ ਦਾ ਨਵਾਂ ਰਿਕਾਰਡ

Maruti Brezza Facelift

ਮਾਰੂਤੀ ਸੁਜ਼ੂਕੀ ਹੁਣ ਬ੍ਰੇਜ਼ਾ ਦਾ ਫੇਸਲਿਫਟ ਮਾਡਲ ਵੀ ਲਿਆ ਸਕਦੀ ਹੈ। ਸੂਤਰਾਂ ਮੁਤਾਬਕ ਨਵਾਂ ਮਾਡਲ ਅਗਸਤ 2025 ‘ਚ ਲਾਂਚ ਹੋਣ ਦੀ ਉਮੀਦ ਹੈ। ਇਸ ਵਾਰ ਨਵੀਂ ਬ੍ਰੇਜ਼ਾ ਦੇ ਡਿਜ਼ਾਈਨ ਤੋਂ ਲੈ ਕੇ ਇੰਜਣ ਅਤੇ ਫੀਚਰਸ ‘ਚ ਵੀ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਨਵੇਂ ਮਾਡਲ ‘ਚ ਪਾਵਰਡ ਫਰੰਟ ਸੀਟਾਂ, ਪੈਨੋਰਾਮਿਕ ਸਨਰੂਫ ਅਤੇ 6 ਏਅਰਬੈਗ ਵਰਗੇ ਫੀਚਰਸ ਮਿਲ ਸਕਦੇ ਹਨ। ਇਸ ਦੀ ਕੀਮਤ 9 ਲੱਖ ਰੁਪਏ ਤੋਂ ਘੱਟ ਹੋ ਸਕਦੀ ਹੈ।

Leave a Reply

Your email address will not be published. Required fields are marked *