ਸੰਵਿਧਾਨ ਦਿਵਸ: ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ, ਵਿਸ਼ੇਸ਼ ਡਾਕ ਟਿਕਟ ਅਤੇ ਸਮਾਰਕ ਸਿੱਕਾ ਕੀਤਾ ਜਾਰੀ
ਨਵੀਂ ਦਿੱਲੀ, 26 ਨਵੰਬਰ 2024 – ਅੱਜ ਸੰਵਿਧਾਨ ਦਿਵਸ ਦੇ ਮੌਕੇ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਇਹ ਸਾਂਝਾ ਸੈਸ਼ਨ ਸੰਸਦ ਦੇ ਸੈਂਟਰਲ ਹਾਲ ਵਿਚ ਹੋਇਆ। ਇਸ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਸੰਵਿਧਾਨ ਦਿਵਸ ਦੇ ਮੌਕੇ ’ਤੇ ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਰਾਸ਼ਟਰਪਤੀ ਨੇ ਇਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ। ਸੰਵਿਧਾਨ ਦਿਵਸ ਦੇ ਮੌਕੇ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਮੋਦੀ, ਉਪ ਰਾਸ਼ਟਰਪਤੀ ਨੇ ਸੰਸਕ੍ਰਿਤ ਭਾਸ਼ਾ ’ਚ ਸੰਵਿਧਾਨ ਦੀ ਕਾਪੀ ਜਾਰੀ ਕੀਤੀ। ਸੰਵਿਧਾਨ ਦਿਵਸ ’ਤੇ ਆਪਣੇ ਸੰਬੋਧਨ ’ਚ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਸੰਵਿਧਾਨ ਦਿਵਸ ਦੇ ਸ਼ੁਭ ਮੌਕੇ ’ਤੇ ਤੁਹਾਡੇ ਸਾਰਿਆਂ ਵਿਚਕਾਰ ਆ ਕੇ ਬਹੁਤ ਖੁਸ਼ ਹਾਂ। ਅੱਜ ਅਸੀਂ ਸਾਰੇ ਇਕ ਇਤਿਹਾਸਕ ਮੌਕੇ ਦੇ ਭਾਗੀਦਾਰ ਬਣ ਰਹੇ ਹਾਂ। ਅੱਜ ਤੋਂ 75 ਸਾਲ ਪਹਿਲਾਂ ਦੇਸ਼ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਬਹੁਤ ਵੱਡਾ ਕਾਰਜ ਸੰਸਦ ਦੇ ਇਸੇ ਚੈਂਬਰ ਵਿਚ ਨੇਪਰੇ ਚਾੜ੍ਹਿਆ ਗਿਆ ਸੀ ਅਤੇ ਇਸੇ ਦਿਨ ਇਸ ਸੰਵਿਧਾਨ ਨੂੰ ਅਪਣਾ ਲਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਸੰਵਿਧਾਨ ਸਾਡੀਆਂ ਜਮਹੂਰੀ ਕਦਰਾਂ-ਕੀਮਤਾਂ ਦਾ ਆਧਾਰ ਹੈ। ਅੱਜ, ਇਕ ਧੰਨਵਾਦੀ ਰਾਸ਼ਟਰ ਦੀ ਤਰਫੋਂ, ਮੈਂ ਸੰਵਿਧਾਨ ਸਭਾ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ। ਬਾਬਾ ਅੰਬੇਡਕਰ ਨੇ ਸੰਵਿਧਾਨ ਸਭਾ ਦੀ ਅਗਵਾਈ ਕੀਤੀ। ਭਾਰਤ ਲੋਕਤੰਤਰ ਦੀ ਜਨਨੀ ਹੈ। ਇਹ ਇਸ ਭਾਵਨਾ ਨਾਲ ਹੈ ਕਿ ਅਸੀਂ ਇਸ ਵਿਸ਼ੇਸ਼ ਮੌਕੇ ’ਤੇ ਇਕੱਠੇ ਹੋਏ ਹਾਂ। ਸਾਨੂੰ ਉਨ੍ਹਾਂ ਅਧਿਕਾਰੀਆਂ ਦੇ ਅਮੁੱਲ ਯੋਗਦਾਨ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਪਰਦੇ ਪਿੱਛੇ ਕੰਮ ਕੀਤਾ। ਜਿਸ ਵਿਚ ਮੁੱਖ ਭੂਮਿਕਾ ਸੰਵਿਧਾਨ ਸਭਾ ਦੇ ਸਲਾਹਕਾਰ ਬੀ.ਐਨ.ਰਾਓ ਨੇ ਨਿਭਾਈ।


I love the efforts you have put in this, appreciate it for all the great posts.