“ਉਹ ਕਦੇ ਹਾਰ ਨਹੀਂ ਮੰਨਦਾ” – ਕ੍ਰਿਕੇਟਰ KL Rahul ਦੀ ਪਤਨੀ ਅਦਾਕਾਰਾ Athiya Shetty ਨੇ ਸਾਂਝੀ ਕੀਤੀ ਪੋਸਟ
ਬਾਲੀਵੁੱਡ ਅਤੇ ਕ੍ਰਿਕਟ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਕੇਐਲ ਰਾਹੁਲ ਤੇ ਅਦਾਕਾਰਾ Athiya Shetty ਦੀ ਜੋੜੀ ਵੀ ਖੇਡਾਂ ਤੇ ਮਨੋਰੰਜਨ ਜਗਤ ਦੇ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ। ਫਿਲਹਾਲ ਰਾਹੁਲ ਬਾਰਡਰ-ਗਾਵਸਕਰ ਟਰਾਫੀ ‘ਚ ਟੀਮ ਇੰਡੀਆ ਦੇ ਓਪਨਿੰਗ ਬੱਲੇਬਾਜ਼ ਦੇ ਰੂਪ ‘ਚ ਖੇਡ ਰਹੇ ਹਨ। ਉਨ੍ਹਾਂ ਨੇ ਇਸ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੀ ਦੂਜੀ ਪਾਰੀ ‘ਚ ਸੰਘਰਸ਼ਪੂਰਨ ਅਰਧ ਸੈਂਕੜਾ ਪਾਰੀ ਖੇਡੀ ਹੈ। ਜਿਸ ਨੂੰ ਲੈ ਕੇ ਹੁਣ ਉਸ ਦੀ ਪਤਨੀ Athiya Shetty ਨੇ ਸੋਸ਼ਲ ਮੀਡੀਆ ‘ਤੇ ਇਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਕੇਐੱਲ ਰਾਹੁਲ ਦੀ ਤਾਰੀਫ ਕੀਤੀ ਹੈ।
ਪਰਥ ਦੇ ਮੈਦਾਨ ‘ਤੇ ਕੇਐਲ ਰਾਹੁਲ ਨੇ ਦੂਸਰੀ ਪਾਰੀ ‘ਚ ਸ਼ਾਨਦਾਰ ਪਾਰੀ ਖੇਡਦੇ ਹੋਏ 77 ਦੌੜਾਂ ਬਣਾਈਆਂ। ਹਾਲਾਂਕਿ ਉਹ ਆਪਣੀ ਇਸ ਇਨਿੰਗ ਨੂੰ ਸੈਂਕੜੇ ਵਿੱਚ ਤਬਦੀਲ ਕਰਨ ‘ਚ ਖੁੰਝ ਗਿਆ ਪਰ ਜਿਸ ਤਰ੍ਹਾਂ ਨਾਲ ਉਸ ਨੇ ਯਸ਼ਸਵੀ ਜੈਸਵਾਲ ਦਾ ਸਾਥ ਨਿਭਾਇਆ ਤੇ ਪਹਿਲੀ ਵਿਕਟ ਲਈ 201 ਦੌੜਾਂ ਨਾਲ ਸ਼ਾਨਦਾਰ ਓਪਨਿੰਗ ਦੀ ਸਾਂਝੇਦਾਰੀ ਨਿਭਾਈ। ਕੇਐੱਲ ਰਾਹੁਲ ਦੀ ਪਾਰੀ ਨੂੰ ਲੈ ਕੇ ਪਤਨੀ Athiya Shetty ਨੇ ਆਪਣੇ ਆਫੀਸ਼ਲ ਇੰਸਟਾਗ੍ਰਾਮ ਹੈਂਡਲ ‘ਤੇ ਇਕ ਲੇਟੈਸਟ ਸਟੋਰੀ ਸ਼ੇਅਰ ਕੀਤੀ ਹੈ।
Athiya Shetty ਨੇ ਇਸ ਇੰਸਟਾ ਸਟੋਰੀ ‘ਚ ਆਪਣੇ ਪਤੀ ਕੇਐੱਲ ਰਾਹੁਲ ਦੀ ਫੋਟੋ ਨੂੰ ਸ਼ਾਮਲ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ-
ਉਹ ਜੋ ਕਦੇ ਹਾਰ ਨਹੀਂ ਮੰਨਦਾ ਤੇ ਉਹ ਕਦੇ ਪਿੱਛੇ ਨਹੀਂ ਹਟਦਾ।
ਇਸ ਤਰ੍ਹਾਂ Athiya Shetty ਨੇ ਰਾਹੁਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਤਾਰੀਫ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕੇਐਲ ਰਾਹੁਲ ਨੇ ਕ੍ਰਿਕਟ ਦੇ ਮੈਦਾਨ ਵਿੱਚ ਧਮਾਲ ਮਚਾਇਆ ਤੇ ਉਸ ਦੀ ਲੇਡੀ ਲਵ ਦੀ ਤਰ੍ਹਾਂ ਇਹ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹੋਣ। ਇਸ ਤੋਂ ਪਹਿਲਾਂ ਵੀ ਕਈ ਵਾਰ Athiya Shetty ਅਜਿਹਾ ਕਰ ਚੁੱਕੀ ਹੈ।
ਇੰਨਾ ਹੀ ਨਹੀਂ ਇਹ ਜੋੜਾ ਅਕਸਰ ਸੋਸ਼ਲ ਮੀਡੀਆ ‘ਤੇ ਪਿਆਰ ਭਰੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ, ਜਿਸ ਨੂੰ ਪ੍ਰਸ਼ੰਸਕ ਵੀ ਕਾਫ਼ੀ ਪਸੰਦ ਕਰਦੇ ਹਨ ਤੇ ਉਹ ਪੋਸਟਾਂ ਵਾਇਰਲ ਹੋ ਜਾਂਦੀਆਂ ਹਨ।


Your article helped me a lot, is there any more related content? Thanks! https://accounts.binance.com/hu/register-person?ref=IQY5TET4
Thanks for sharing. I read many of your blog posts, cool, your blog is very good. https://www.binance.com/zh-CN/register?ref=WFZUU6SI