ਬਠਿੰਡਾ : 2490 ਨਵੇਂ ਚੁਣੇ ਪੰਚ ਅੱਜ ਚੁੱਕਣਗੇ ਸਹੁੰ, ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ

Share:

ਬਠਿੰਡਾ, 19 ਨਵੰਬਰ 2024 – ਜ਼ਿਲ੍ਹੇ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਦੇ 2490 ਚੁਣੇ ਗਏ ਪੰਚਾਂ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੰਗਲਵਾਰ ਨੂੰ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸਹੁੰ ਚੁਕਾਈ ਜਾਵੇਗੀ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਤਿਆਰੀਆਂ ਦਾ ਜਾਇਜ਼ਾ ਲੈਦਿਆਂ ਸਾਂਝੀ ਕੀਤੀ। ਇਸ ਦੌਰਾਨ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 318 ਪੰਚਾਇਤਾਂ ਲਈ 2490 ਪੰਚ ਚੁਣੇ ਗਏ ਹਨ। ਜਿਨ੍ਹਾਂ ’ਚ ਸੰਗਤ ਬਲਾਕ ਵਿਚ 343, ਬਠਿੰਡਾ ‘ਚ 258, ਗੋਨਿਆਣਾ ‘ਚ 287, ਨਥਾਣਾ ‘ਚ 279, ਭਗਤਾ ਭਾਈਕਾ ‘ਚ 219, ਫੂਲ ‘ਚ 171, ਰਾਮਪੁਰਾ ‘ਚ 281, ਮੌੜ ‘ਚ 244 ਅਤੇ ਬਲਾਕ ਤਲਵੰਡੀ ਸਾਬੋ ‘ਚ 408 ਪੰਚ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਸਖਤ ਹਦਾਇਤ ਕੀਤੀ ਕਿ ਆਪੋ-ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਈ ਜਾਵੇ। 

Leave a Reply

Your email address will not be published. Required fields are marked *