ਤਰਨਤਾਰਨ : ਮੌਜੂਦਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ
ਤਰਨਤਾਰਨ, 18 ਨਵੰਬਰ 2024 – ਤਰਨਤਾਰਨ ਵਿਚ ਮੌਜੂਦਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪ੍ਰਤਾਪ ਸਿੰਘ ਤਰਨਤਾਰਨ ਦੇ ਪਿੰਡ ਲਾਲੂਘੁੰਮਣ ਦੇ ਮੌਜੂਦਾ ਸਰਪੰਚ ਸਨ।
ਪਿੰਡ ਵਿੱਚ ਕਿਸੇ ਦੇ ਭੋਗ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਸਰਪੰਚ ਪ੍ਰਤਾਪ ਸਿੰਘ ਇਸ ਵਿਚ ਸ਼ਾਮਲ ਹੋਣ ਲਈ ਉੱਥੇ ਪਹੁੰਚਿਆ ਸੀ।
ਮ੍ਰਿਤਕ ਪ੍ਰਤਾਪ ਸਿੰਘ ਦੇ ਨਾਲ ਉਸ ਦਾ ਇੱਕ ਹੋਰ ਦੋਸਤ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਣਪਛਾਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।