ਪੰਜਾਬ ਦੇ ਮੰਤਰੀ ਅੱਜ ਸਰਹੱਦੀ ਜ਼ਿਲ੍ਹਿਆਂ ਦਾ ਕਰਨਗੇ ਨਿਰੀਖਣ- ਸੀ.ਐਮ.ਓ.

ਚੰਡੀਗੜ੍ਹ, 9 ਮਈ, 2025 – ਮੁੱਖ ਮੰਤਰੀ ਦਫ਼ਤਰ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਕਰ ਰਹੀ ਹੈ। ਅੱਜ ਮੰਤਰੀ ਸਰਹੱਦੀ ਜ਼ਿਲ੍ਹਿਆਂ ਵਿਚ ਐਮਰਜੈਂਸੀ ਸੇਵਾਵਾਂ ਦਾ ਜਾਇਜ਼ਾ ਲੈਣਗੇ। ਹਸਪਤਾਲਾਂ, ਫਾਇਰ ਸਟੇਸ਼ਨਾਂ ਦਾ ਨਿਰੀਖਣ ਕਰਨਗੇ, ਰਾਸ਼ਨ ਅਤੇ ਐਮਰਜੈਂਸੀ ਸੇਵਾਵਾਂ ਦੀ ਉਪਲੱਬਧਤਾ ਦਾ ਨਿਰੀਖਣ ਕਰਨਗੇ, ਕੈਬਨਿਟ ਮੰਤਰੀ ਸਰਹੱਦੀ ਜ਼ਿਲ੍ਹਿਆਂ ਵਿਚ ਪਹੁੰਚਣਗੇ, ਕੈਬਨਿਟ ਮੀਟਿੰਗ ਤੋਂ ਤੁਰੰਤ ਬਾਅਦ 10 ਮੰਤਰੀ ਸਰਹੱਦੀ ਖੇਤਰਾਂ ਲਈ ਰਵਾਨਾ ਹੋਣਗੇ। ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਡਾ. ਰਵਜੋਤ ਸਿੰਘ ਗੁਰਦਾਸਪੁਰ ਜਾਣਗੇ। ਮੰਤਰੀ ਕੁਲਦੀਪ ਧਾਲੀਵਾਲ ਅਤੇ ਮਹਿੰਦਰ ਭਗਤ ਅੰਮ੍ਰਿਤਸਰ ਦਾ ਚਾਰਜ ਸੰਭਾਲਣਗੇ।