New TVS Ronin ਭਾਰਤ ‘ਚ ਹੋਈ ਲਾਂਚ, ਜਾਣੋ ਕੀ ਹੈ ਨਵੇਂ ਮਾਡਲ ‘ਚ ਖਾਸ

Share:

TVS ਮੋਟਰ ਨੇ ਭਾਰਤ ਵਿੱਚ ਆਪਣੀ ਪ੍ਰੀਮੀਅਮ ਬਾਈਕ RONIN ਦਾ 2025 ਐਡੀਸ਼ਨ ਬਾਜ਼ਾਰ ‘ਚ ਉਤਾਰ ਦਿੱਤਾ ਹੈ। ਨਵੇਂ ਐਡੀਸ਼ਨ ‘ਚ ਨਵੇਂ ਰੰਗ ਅਤੇ ਗ੍ਰਾਫਿਕਸ ਦੇਖਣ ਨੂੰ ਮਿਲ ਰਹੇ ਹਨ। ਹੁਣ ਇਹ ਲੁੱਕ ਦੇ ਮਾਮਲੇ ਵਿੱਚ ਵਧੇਰੇ ਪ੍ਰੀਮੀਅਮ ਲਗਦਾ ਹੈ। ਇਸ ਬਾਈਕ ਦਾ ਸਿੱਧਾ ਮੁਕਾਬਲਾ Royal Enfield Hunter 350 ਨਾਲ ਹੋਵੇਗਾ। TVS RONIN ਇੱਕ ਬਹੁਤ ਹੀ ਆਰਾਮਦਾਇਕ ਰਾਈਡ ਹੈ। ਰੋਜ਼ਾਨਾ ਵਰਤੋਂ ਤੋਂ ਲੈ ਕੇ ਲੰਬੀ ਦੂਰੀ ਦੀ ਯਾਤਰਾ ਲਈ ਇਹ ਬਿਹਤਰੀਨ ਬਾਈਕ ਹੈ।

ਆਓ ਜਾਣਦੇ ਹਾਂ ਕਿ ਨਵੇਂ ਮਾਡਲ ‘ਚ ਹੋਰ ਕੀ ਖਾਸ ਹੈ ਅਤੇ ਤੁਹਾਨੂੰ ਕੀ ਦੇਖਣ ਨੂੰ ਮਿਲੇਗਾ…

ਕੀਮਤ ਅਤੇ ਰੰਗ

ਨਵੇਂ TVS Ronin 2025 ਐਡੀਸ਼ਨ ਦੀ ਐਕਸ-ਸ਼ੋਰੂਮ ਕੀਮਤ 1.59 ਲੱਖ ਰੁਪਏ ਹੈ। ਤੁਸੀਂ ਇਸ ਬਾਈਕ ਨੂੰ Glacier silver, Charcoal ember ਅਤੇ  Midnight Blue ਕਲਰ ਆਪਸ਼ਨ ‘ਚ ਖਰੀਦ ਸਕਦੇ ਹੋ। ਬਾਈਕ ਦੇ ਡਿਜ਼ਾਈਨ ਅਤੇ ਇੰਜਣ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਬਾਈਕ ਸ਼ਾਨਦਾਰ ਦਿਖਾਈ ਦਿੰਦੀ ਹੈ ਅਤੇ ਨੌਜਵਾਨਾਂ ਦੇ ਨਾਲ-ਨਾਲ ਪਰਿਵਾਰਕ ਵਰਗ ਨੂੰ ਵੀ ਪਸੰਦ ਆਵੇਗੀ। ਇਸ ਬਾਈਕ ‘ਚ ਟੀ-ਸ਼ੇਪਡ LED DRL, LED ਹੈੱਡਲੈਂਪ, 2 ਰਾਈਡਿੰਗ ਮੋਡ, ਐਡਜਸਟੇਬਲ ਲੀਵਰ, ਬਲੂਟੁੱਥ ਕਨੈਕਟੀਵਿਟੀ, LCD ਸਪੀਡੋਮੀਟਰ ਹੈ।

ਇੰਜਣ ਅਤੇ ਪਾਵਰ

ਬਾਈਕ ਦੇ ਇੰਜਣ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਬਾਈਕ ‘ਚ 225.9cc ਦਾ ਇੰਜਣ ਹੈ ਜੋ 20.4 PS ਦੀ ਪਾਵਰ ਅਤੇ 19.93 ਟਾਰਕ ਜਨਰੇਟ ਕਰਦਾ ਹੈ। ਇਸ ‘ਚ 5 ਸਪੀਡ ਗਿਅਰਬਾਕਸ ਦੀ ਸਹੂਲਤ ਦਿੱਤੀ ਗਈ ਹੈ। ਬਾਈਕ ਦਾ ਇੰਜਣ ਸਮੂਥ ਹੈ ਅਤੇ ਹਰ ਮੌਸਮ ਵਿਚ ਵਧੀਆ ਪ੍ਰਦਰਸ਼ਨ ਕਰਦਾ ਹੈ।

ਹੰਟਰ 350 ਨਾਲ ਹੋਵੇਗਾ ਅਸਲੀ ਮੁਕਾਬਲਾ

TVS RONIN 225 ਦਾ ਅਸਲੀ ਮੁਕਾਬਲਾ ਰਾਇਲ ਐਨਫੀਲਡ ਹੰਟਰ ਨਾਲ ਹੋਵੇਗਾ। ਹੰਟਰ 350 ਦੀ ਕੀਮਤ 1,49,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਬਾਈਕ ਡਿਜ਼ਾਈਨ ਦੇ ਲਿਹਾਜ਼ ਨਾਲ ਕਾਫੀ ਬਿਹਤਰ ਹੈ ਅਤੇ ਇਹ ਇਸ ਦਾ ਪਲੱਸ ਪੁਆਇੰਟ ਹੈ। ਹੰਟਰ 350 ਵਿੱਚ 349cc ਸਿੰਗਲ-ਸਿਲੰਡਰ ਏਅਰ-ਕੂਲਡ ਇੰਜਣ ਹੈ, ਜੋ 20.2bhp ਦੀ ਪਾਵਰ ਅਤੇ 27 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ‘ਚ 5-ਸਪੀਡ ਗਿਅਰਬਾਕਸ ਵੀ ਹੈ। ਬਾਈਕ ਦਾ ਕਰਬ ਵਜ਼ਨ 181 ਕਿਲੋਗ੍ਰਾਮ ਹੈ। ਹੰਟਰ 350 ਇੱਕ ਸ਼ਕਤੀਸ਼ਾਲੀ ਬਾਈਕ ਹੈ ਜੋ ਸ਼ਹਿਰ ਅਤੇ ਹਾਈਵੇਅ ‘ਤੇ ਆਸਾਨੀ ਨਾਲ ਚੱਲਦੀ ਹੈ। TVS ਰੋਨਿਨ ਦੀ ਹੈਂਡਲਿੰਗ ਅਤੇ ਰਾਈਡ ਕੁਆਲਿਟੀ ਹੰਟਰ ਨਾਲੋਂ ਬਹੁਤ ਵਧੀਆ ਹੈ। ਇਸ ਦੇ ਘੱਟ ਵਜ਼ਨ ਕਾਰਨ ਇਸ ਨੂੰ ਸੰਤੁਲਿਤ ਕਰਨਾ ਕਾਫ਼ੀ ਸੁਵਿਧਾਜਨਕ ਹੈ। ਇਹ ਇੱਕ ਬਿਹਤਰ ਬਾਈਕ ਹੈ।

Leave a Reply

Your email address will not be published. Required fields are marked *

Modernist Travel Guide All About Cars