ਕਿਉਂ ਕਿਹਾ ਜਾਂਦਾ ਹੈ ਜਨਵਰੀ ਨੂੰ “ਡਿਵੋਰਸ ਮੰਥ” ? ਜਾਣੋ ਸੱਚਾਈ
ਕੀ ਤੁਸੀਂ ਕਦੇ “ਡਿਵੋਰਸ ਡੇ” ਬਾਰੇ ਸੁਣਿਆ ਹੈ ? ਇਹ ਉਹ ਦਿਨ ਹੈ ਜਦੋਂ ਸਭ ਤੋਂ ਵੱਧ ਰਿਸ਼ਤੇ ਟੁੱਟਦੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਨਵੇਂ ਸਾਲ ਦਾ ਪਹਿਲਾ ਮਹੀਨਾ ਨਵੀਂ ਸ਼ੁਰੂਆਤ ਲਿਆਉਂਦਾ ਹੈ ? ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਲੋਕ ਇਸ ਮਹੀਨੇ ਵਿੱਚ ਆਪਣੇ ਰਿਸ਼ਤਿਆਂ ਨੂੰ ਖਤਮ ਕਰਨ ਦਾ ਫੈਸਲਾ ਕਰਦੇ ਹਨ ?
ਅਜਿਹਾ ਕਿਉਂ ਹੁੰਦਾ ਹੈ ? ਕੀ ਛੁੱਟੀਆਂ ਦਾ ਤਣਾਅ, ਪਰਿਵਾਰਕ ਦਬਾਅ ਅਤੇ ਨਵੇਂ ਸਾਲ ਦੇ ਸੰਕਲਪਾਂ ਦਾ ਅਸਰ ਹੁੰਦਾ ਹੈ? ਆਓ ਜਾਣਦੇ ਹਾਂ ਕਿ ਕਿਉਂ ਵਧ ਜਾਂਦੇ ਹਨ ਜਨਵਰੀ ਮਹੀਨੇ ਵਿੱਚ ਤਲਾਕ ਦੇ ਮਾਮਲੇ…
ਕਿਉਂ ਵੱਧ ਜਾਂਦੇ ਹਨ ਤਲਾਕ ਦੇ ਕੇਸ
ਜਨਵਰੀ ਦਾ ਮਹੀਨਾ ਉਨ੍ਹਾਂ ਜੋੜਿਆਂ ਲਈ ਬਹੁਤ ਜ਼ਿਆਦਾ ਮੁਸ਼ਕਿਲਾਂ ਭਰਿਆ ਹੋ ਸਕਦਾ ਹੈ, ਜੋ ਆਪਣੇ ਰਿਸ਼ਤੇ ਨੂੰ ਖਤਮ ਕਰਨ ਦੀ ਸੋਚਦੇ ਹਨ। ਇਸਨੂੰ ਅਕਸਰ “ਡਿਵੋਰਸ ਮੰਥ” ਕਿਹਾ ਜਾਂਦਾ ਹੈ, ਇਸ ਮਹੀਨੇ ਦੌਰਾਨ ਸਭ ਤੋਂ ਵੱਧ ਤਲਾਕ ਦੇ ਮਾਮਲੇ ਦਰਜ ਕੀਤੇ ਜਾਂਦੇ ਸਨ। ਕਈ ਲੋਕ ਕ੍ਰਿਸਮਸ ਅਤੇ ਨਿਊ ਈਅਰ ਦੇ ਜਸ਼ਨ ਮਨਾਉਣ ਵਿਚ ਕਾਫੀ ਬਿਜੀ ਹੁੰਦੇ ਹਨ ਅਤੇ ਜਿਵੇਂ ਹੀ ਇਹ ਤਿਉਹਾਰ ਖਤਮ ਹੁੰਦਾ ਹੈ ਤਾਂ ਰਿਸ਼ਤਿਆਂ ਵਿੱਚ ਖਟਾਸ ਆਉਣੀ ਸ਼ੁਰੂ ਹੋ ਜਾਂਦੀ ਹੈ। USA ਟੂਡੇ ਦੀ ਰਿਪੋਰਟ ਦੇ ਮੁਤਾਬਕ ਜਨਵਰੀ ਦੇ ਪਹਿਲੇ ਹਫਤੇ ਵਿੱਚ ਤਲਾਕ ਦੇ ਕੇਸਾਂ ਦੀ ਗਿਣਤੀ ਸਭ ਤੋਂ ਜਿਆਦਾ ਹੁੰਦੀ ਹੈ।
ਤਲਾਕ ਦੇ ਮਾਮਲਿਆਂ ‘ਚ ਵਾਧਾ
ਇੱਕ ਸਟੱਡੀ ਦੇ ਅਨੁਸਾਰ, 2001 ਤੋਂ 2015 ਦੇ ਵਿਚਕਾਰ ਵਾਸ਼ਿੰਗਟਨ ਵਿੱਚ ਜਨਵਰੀ ਦੇ ਮਹੀਨੇ ਵਿੱਚ ਤਲਾਕ ਦੇ ਮਾਮਲੇ ਦਸੰਬਰ ਦੇ ਮੁਕਾਬਲੇ ਕਾਫੀ ਵਧੇ। ਇਸੇ ਤਰ੍ਹਾਂ, ਰਿਚਰਡ ਨੇਲਸਨ ਐਲਐਲਪੀ ਦੀ ਇੱਕ ਰਿਪੋਰਟ ਦੱਸਦੀ ਹੈ ਕਿ “ਡੀਆਈਵਾਈ ਡਿਵੋਰਸ” ਅਤੇ “ਕਵਿਕੀ ਡਿਵੋਰਸ” ਵਰਗੀ ਗੂਗਲ ਖੋਜ ਵੀ ਜਨਵਰੀ ਵਿੱਚ 10 ਪ੍ਰਤੀਸ਼ਤ ਤੱਕ ਵਧ ਜਾਂਦੀ ਹੈ। ਨਾਲ ਹੀ ਤਲਾਕ ਦੇ ਲਈ ਵਕੀਲਾਂ ਨਾਲ ਸੰਪਰਕ ਕਰਨ ਵਾਲਿਆਂ ਦੀ ਗਿਣਤੀ ‘ਚ ਵੀ 30 ਪ੍ਰਤੀਸ਼ਤ ਤੱਕ ਦਾ ਇਜਾਫਾ ਹੋਇਆ ਹੈ।
ਇਹ ਵੀ ਪੜ੍ਹੋ…100 ਦੀ ਜਗ੍ਹਾ 110 ਦਾ ਪੈਟਰੋਲ-ਡੀਜ਼ਲ ਭਰਵਾਉਣ ਪਿੱਛੇ ਕੀ ਹੈ ਵਜਾਹ ? ਕੀ ਸੱਚਮੁੱਚ ਜਿਆਦਾ ਮਿਲਦਾ ਹੈ ਤੇਲ ? ਜਾਣੋ ਸੱਚਾਈ
ਕ੍ਰਿਸਮਸ ਦੇ ਬਾਅਦ ਰਿਸ਼ਤਿਆਂ ਵਿੱਚ ਤਣਾਅ
ਰਿਸ਼ਤਿਆਂ ਵਿੱਚ ਤਣਾਅ ਦਾ ਸਭ ਤੋਂ ਵੱਡਾ ਕਾਰਨ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਹਨ। ਇਸ ਸਮੇਂ ਰਿਸ਼ਤੇਦਾਰਾਂ ਦੇ ਨਾਲ ਸਮਾਂ ਬਿਤਾਉਣਾ, ਮਹਿੰਗੇ ਤੋਹਫੇ ਦੇਣਾ ਅਤੇ ਖਾਸ ਖਾਣਾ ਬਣਾਉਣ ਵਰਗੀਆਂ ਜਿੰਮੇਦਾਰੀਆਂ ਲੋਕਾਂ ਤੇ ਭਾਰੀ ਪੈ ਸਕਦੀਆਂ ਹਨ। ਜੋ ਰਿਸ਼ਤਾ ਪਹਿਲਾਂ ਤੋਂ ਹੀ ਕਮਜ਼ੋਰ ਹੁੰਦੇ ਹਨ, ਉਨ੍ਹਾਂ ਲਈ ਇਹ ਸਮਾਂ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਕਈ ਲੋਕ ਪਰਿਵਾਰ ਲਈ ਛੁੱਟੀਆਂ ਵਿੱਚ ਨਾਲ ਰਹਿੰਦੇ ਹਨ, ਪਰ ਨਵੇਂ ਸਾਲ ਵਿੱਚ ਵੱਖ ਹੋਣ ਦਾ ਫੈਸਲਾ ਕਰ ਲੈਂਦੇ ਹਨ।
ਸਾਇਕੋਲੌਜੀ ਦੇ ਅਨੁਸਾਰ ਕੀ ਹੈ ਕਾਰਨ ?
ਮਨੋਚਿਕਿਤਸਕ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਤੇ ਲੋਕ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਬਾਰੇ ਸੋਚਦੇ ਹਨ। ਉਹ ਬੀਤੇ ਸਾਲ ਨੂੰ ਛੱਡ ਕੇ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਨ। ਜਦੋਂ ਲੋਕ ਨਵੇਂ ਸਾਲ ਲਈ ਆਪਣੀ ਟੀਚਾ ਤੈਅ ਕਰਦੇ ਹਨ, ਤਾਂ ਉਹ ਆਪਣੇ ਰਿਸ਼ਤਿਆਂ ਦਾ ਵੀ ਆਂਕਲਣ ਕਰਦੇ ਹਨ। ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਰਿਸ਼ਤਾ ਉਨ੍ਹਾਂ ਦੇ ਜੀਵਨ ਵਿੱਚ ਬੋਝ ਬਣ ਰਿਹਾ ਹੈ ਤਾਂ ਉਹ ਉਸਨੂੰ ਖਤਮ ਕਰਨ ਦਾ ਫੈਸਲਾ ਲੈਂਦੇ ਹਨ। ਇਹੀ ਕਾਰਨ ਹੈ ਕਿ ਜਨਵਰੀ ਦੇ ਮਹੀਨੇ ਵਿੱਚ ਤਲਾਕ ਦੇ ਮਾਮਲੇ ਜਿਆਦਾ ਆਉਂਦੇ ਹਨ।
One thought on “ਕਿਉਂ ਕਿਹਾ ਜਾਂਦਾ ਹੈ ਜਨਵਰੀ ਨੂੰ “ਡਿਵੋਰਸ ਮੰਥ” ? ਜਾਣੋ ਸੱਚਾਈ”