ਮਿਲੋ ਭਾਰਤੀ ਮੂਲ ਦੀ ਅਮਰੀਕਨ ਸ਼ੈੱਫ ਨੂੰ, ਜਿਸਨੇ ਮੁਸ਼ਕਿਲ ਨੂੰ ਬਦਲਿਆ ਮੌਕੇ ‘ਚ, ਬਣਾਈ ਵੱਖਰੀ ਪਹਿਚਾਣ

Share:

ਅੱਜ ਦੇ ਸਮੇਂ ਵਿੱਚ ਹਰ ਕੋਈ ਨੌਕਰੀ ਦੀ ਤਲਾਸ਼ ਵਿੱਚ ਹੈ ਅਤੇ ਪਰ ਅਚਾਨਕ ਨੌਕਰੀ ਤੋਂ ਕੱਢ ਦਿੱਤਾ ਜਾਣਾ ਸਭ ਤੋਂ ਵੱਡਾ ਸਦਮਾ ਹੈ ਪਰ ਇੱਕ ਭਾਰਤੀ ਮੂਲ ਦੀ ਔਰਤ ਨੇ ਇਸ ਸਦਮੇ ਨਾਲ ਨਾ ਸਿਰਫ਼ ਆਪਣੀ ਸਫ਼ਲਤਾ ਦੀ ਕਹਾਣੀ ਲਿਖੀ ਸਗੋਂ ਇਸ ਸਦਮੇ ਨੂੰ ਇੱਕ ਮੌਕੇ ਵਜੋਂ ਵਰਤ ਕੇ ਆਪਣਾ ਕੈਰੀਅਰ ਬਣਾ ਕੇ ਆਪਣੇ ਸੁਪਨੇ ਨੂੰ ਪੂਰਾ ਕੀਤਾ। ਭਾਰਤੀ ਅਮਰੀਕੀ ਮਹਿਲਾ ਪ੍ਰਿਯੰਕਾ ਨਾਇਕ ਨੇ ਇੱਕ ਤਕਨੀਕੀ ਕੰਪਨੀ ਤੋਂ ਕੱਢੇ ਜਾਣ ਤੋਂ ਬਾਅਦ ਸ਼ੈੱਫ ਬਣਨ ਦਾ ਆਪਣਾ ਸਫਰ ਸ਼ੁਰੂ ਕੀਤਾ। ਇਸਦੇ ਨਾਲ ਹੀ ਅਕਤੂਬਰ 2024 ਵਿੱਚ, ਪ੍ਰਿਯੰਕਾ ਨਾਇਕ ਵ੍ਹਾਈਟ ਹਾਊਸ ਵਿੱਚ ਹੋਣ ਵਾਲੇ ਸਭ ਤੋਂ ਵੱਡੇ ਦੀਵਾਲੀ ਦੇ ਜਸ਼ਨ ਵਿੱਚ ਵੀ ਸ਼ਾਮਲ ਹੋਈ, ਕਿਉਂਕਿ ਉਹ ਕਥਿਤ ਤੌਰ ‘ਤੇ ਦੇਸ਼ ਭਰ ਦੇ 600 ਤੋਂ ਵੱਧ ਉੱਘੇ ਭਾਰਤੀ ਅਮਰੀਕੀਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਇਸ ਸਮਾਗਮ ਵਿੱਚ ਸੱਦਾ ਦਿੱਤਾ ਗਿਆ ਸੀ। ਤਕਨੀਕੀ ਕੈਰੀਅਰ ਤੋਂ ਲੈ ਕੇ ਫੂਡ ਨੈੱਟਵਰਕ ਮੁਕਾਬਲਾ ਜਿੱਤਣ ਤੱਕ, ਭਾਰਤੀ ਮੂਲ ਦੀ ਪ੍ਰਿਯੰਕਾ ਨਾਇਕ ਦੀ ਕਹਾਣੀ ਜਨੂੰਨ ਅਤੇ ਉਦੇਸ਼ ਦੀ ਸਫਲਤਾ ਦਾ ਦਾਅਵਾ ਕਰਦੀ ਹੈ।

ਨੌਕਰੀ ਤੋਂ ਕੱਢ ਦਿੱਤਾ ਗਿਆ ਸੀ
ਪ੍ਰਿਯੰਕਾ ਨਾਇਕ ਨੇ ਤਕਨੀਕੀ ਖੇਤਰ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸਨੇ ਐਕਸ, ਬਲੂਮਬਰਗ ਅਤੇ ਕੌਂਡੇ ਨਾਸਟ ਵਿੱਚ ਕੰਮ ਕੀਤਾ ਅਤੇ ਆਪਣਾ ਪੋਰਟਫੋਲੀਓ ਬਣਾਇਆ। ਤਕਨੀਕੀ ਦੁਨੀਆ ‘ਚ ਸਫਲਤਾ ਹਾਸਲ ਕਰਨ ਦੇ ਬਾਵਜੂਦ ਪ੍ਰਿਅੰਕਾ ਦਾ ਦਿਲ ਹਮੇਸ਼ਾ ਰਸੋਈ ‘ਚ ਹੀ ਰਿਹਾ। ਵਿਦੇਸ਼ੀ ਮੀਡੀਆ ਦੇ ਮੁਤਾਬਕ ਸਾਲ 2022 ‘ਚ ਪ੍ਰਿਅੰਕਾ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਹਾਲਾਂਕਿ ਨੌਕਰੀ ਤੋਂ ਕੱਢੇ ਜਾਣ ‘ਤੇ ਪਰੇਸ਼ਾਨ ਹੋਣ ਦੀ ਬਜਾਏ ਪ੍ਰਿਅੰਕਾ ਨੇ ਇਸ ਝਟਕੇ ਨੂੰ ਮੌਕਾ ਸਮਝਿਆ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੀ ਤਕਨੀਕ ਦੀ ਦੁਨੀਆ ਛੱਡ ਦਿੱਤੀ ਅਤੇ ‘ਸ਼ੈੱਫ ਪ੍ਰਿਅੰਕਾ’ ਬਲੌਗ ਰਾਹੀਂ ਆਪਣੇ ਸੁਪਨਿਆਂ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਅਤੇ ਫਿਰ ਅੱਗੇ ਵਧਦੀ ਗਈ ।

ਇਸ ਤਰ੍ਹਾਂ ਕੀਤੀ ਕੈਰੀਅਰ ਦੀ ਸ਼ੁਰੂਆਤ
ਪ੍ਰਿਯੰਕਾ ਨਾਇਕ ਇੱਕ ਸ਼ਾਕਾਹਾਰੀ ਹੈ, ਇੱਕ ਟੈੱਕ ਵਰਕਰ ਤੋਂ ਫੂਡ ਆਰਟਿਸਟ ਬਣੀ ਪ੍ਰਿਯੰਕਾ ਨੇ ਸ਼ਾਕਾਹਾਰੀਆਂ ਲਈ ਇੱਕ ਮੀਨੂ ਰੋਸਟਰ ਬਣਾਇਆ । ਆਖਰ ਸਾਲ 2017 ਵਿੱਚ, ਪ੍ਰਿਯੰਕਾ ਨਾਇਕ ਨੇ Cooks vs Cons on Food Network ਜਿੱਤਿਆ। ਪ੍ਰਿਯੰਕਾ ਨਾਇਕ ਨੇ ਸੋਸ਼ਲ ਮੀਡੀਆ ਨੂੰ ਆਪਣੀ ਕਲਾ ਨੂੰ ਦੁਨੀਆਂ ਨੂੰ ਦਿਖਾਉਣ ਲਈ ਵਰਤਿਆ। ਮਾਡਲ ਕ੍ਰਿਸਸੀ ਟੇਗੇਨ ਵਰਗੇ ਲੋਕਾਂ ਦੀ ਨਜ਼ਰ ਉਸਦੀ ਫੁਸੀਲੀ ਪਾਸਤਾ ਵਿਅੰਜਨ ‘ਤੇ ਪਈ । ਉਸਨੇ ਇੱਕ ਕਿਤਾਬ ਵੀ ਲਿਖੀ । ਹੁਣ ਤੱਕ, ਕਿਤਾਬ “ਦਿ ਮਾਡਰਨ ਟਿਫਿਨ” ਵਿਕਰੀ, ਬ੍ਰਾਂਡ ਭਾਈਵਾਲੀ, ਸੋਸ਼ਲ ਮੀਡੀਆ ਸਪਾਂਸਰਸ਼ਿਪ ਅਤੇ ਵਾਸ਼ਿੰਗਟਨ ਪੋਸਟ ਵਿੱਚ ਉਸਦੇ “ਈਕੋਕਿਚਨ” ਕਾਲਮ ਤੋਂ ਹੋਣ ਵਾਲੀ ਆਮਦਨ ਦੇ ਜ਼ਰੀਏ ਉਹ ਇੱਕ ਚੰਗੀ ਜਾਇਦਾਦ ਦੀ ਮਾਲਕ ਹੈ।

ਇਹ ਵੀ ਪੜ੍ਹੋ…ਕਿਉਂ ਪੀਣਾ ਚਾਹੀਦਾ ਹੈ ਪਾਣੀ ਬੈਠ ਕੇ ਅਤੇ ਦੁੱਧ ਖੜ੍ਹੇ ਹੋ ਕੇ ? ਜਾਣੋ ਇਸ ਪਿੱਛੇ ਵਿਗਿਆਨਕ ਤੱਥ

ਉਨ੍ਹਾਂ ਨੇ ਆਪਣੇ ਸੁਪਨਿਆਂ ਦੇ ਇਸ ਸਫਰ ਨੂੰ ਮਾਣ ਨਾਲ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤਾ ਹੈ।

ਉਸਨੇ ਕਿਹਾ “ਮੈਂ BU ਵਿੱਚ ਆਪਣੀ ਕਲਾਸ ਵਿੱਚ ਟਾਪ ਨਹੀਂ ਕੀਤਾ। ਮੈਂ ਗ੍ਰੇਡ ਸਕੂਲ ਨਹੀਂ ਗਈ, ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਮੈਂ ਜ਼ਿੰਦਗੀ ਵਿੱਚ ਕਈ ਵਾਰ ਅਸਫਲ ਰਹੀ। ਮੈਂ ਇੱਕ ਸਵੈ-ਸਿਖਿਅਤ ਸ਼ੈੱਫ/ਲੇਖਕ/ਟੀਵੀ ਹੋਸਟ ਹਾਂ – ਪਰ ਮੈਨੂੰ ਅਧਿਕਾਰਤ ਵ੍ਹਾਈਟ ਹਾਊਸ ਦੀਵਾਲੀ ਦੇ ਜਸ਼ਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਸੰਸਥਾਵਾਂ ਵਿੱਚੋਂ ਇੱਕ ਵਿੱਚ ਮੇਰੀ ਸੰਸਕ੍ਰਿਤੀ ਦਾ ਜਸ਼ਨ ਮਨਾਉਣ ਲਈ ਦੇਸ਼ ਭਰ ਦੇ ਦਰਜਨਾਂ ਲੋਕਾਂ ਵਿੱਚੋਂ ਇੱਕ ਬਣਨਾ ਮਾਣ ਵਾਲੀ ਗੱਲ ਹੈ।”

One thought on “ਮਿਲੋ ਭਾਰਤੀ ਮੂਲ ਦੀ ਅਮਰੀਕਨ ਸ਼ੈੱਫ ਨੂੰ, ਜਿਸਨੇ ਮੁਸ਼ਕਿਲ ਨੂੰ ਬਦਲਿਆ ਮੌਕੇ ‘ਚ, ਬਣਾਈ ਵੱਖਰੀ ਪਹਿਚਾਣ

Leave a Reply

Your email address will not be published. Required fields are marked *