ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ, ਤੀਜੀ ਵਾਰ ਚੁੱਕਣਗੇ ਸਹੁੰ
ਮੁੰਬਈ, 5 ਦਸੰਬਰ 2024 – ਮਹਾਰਾਸ਼ਟਰ ’ਚ ਚੋਣ ਨਤੀਜਿਆਂ ਤੋਂ 13 ਦਿਨ ਬਾਅਦ ਅੱਜ ਨਵੀਂ ਸਰਕਾਰ ਦਾ ਗਠਨ ਹੋਵੇਗਾ। ਸਹੁੰ ਚੁੱਕ ਸਮਾਗਮ ਅੱਜ ਸ਼ਾਮ 5:30 ਵਜੇ ਆਜ਼ਾਦ ਮੈਦਾਨ ਵਿਚ ਹੋਵੇਗਾ। ਦੇਵੇਂਦਰ ਫੜਨਵੀਸ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਐਨ.ਸੀ.ਪੀ. ਨੇਤਾ ਅਜੀਤ ਪਵਾਰ ਛੇਵੀਂ ਵਾਰ ਉਪ ਮੁੱਖ ਮੰਤਰੀ ਬਣਨਗੇ। ਉਨ੍ਹਾਂ ਤੋਂ ਇਲਾਵਾ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਫੜਨਵੀਸ ਤੋਂ ਬਾਅਦ ਸ਼ਿੰਦੇ ਮੁੱਖ ਮੰਤਰੀ ਤੋਂ ਉਪ ਮੁੱਖ ਮੰਤਰੀ ਬਣਨ ਵਾਲੇ ਦੂਜੇ ਨੇਤਾ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਸਮੇਤ ਕਈ ਭਾਜਪਾ ਨੇਤਾ ਪ੍ਰੋਗਰਾਮ ’ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ। ਇਸ ਤੋਂ ਇਲਾਵਾ ਦੇਸ਼ ਭਰ ਤੋਂ 400 ਸੰਤ-ਮਹਾਂਪੁਰਸ਼ ਵੀ ਸ਼ਿਰਕਤ ਕਰਨਗੇ।


Good write-up, I?¦m normal visitor of one?¦s web site, maintain up the excellent operate, and It’s going to be a regular visitor for a lengthy time.
Great line up. We will be linking to this great article on our site. Keep up the good writing.