ਆਸਟ੍ਰੇਲੀਆ : 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਲੱਗੇਗਾ ਬੈਨ

Share:


ਮੈਲਬੌਰਨ, 28 ਨਵੰਬਰ 2024 – ਆਸਟ੍ਰੇਲੀਆ ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੰਟਰਨੈੱਟ ਮੀਡੀਆ ਤੋਂ ਦੂਰ ਰੱਖਣ ਵਾਲਾ ਬਿੱਲ ਪ੍ਰਤੀਨਿਧੀ ਸਭਾ ਤੋਂ ਬੁੱਧਵਾਰ ਨੂੰ ਪਾਸ ਹੋ ਗਿਆ। ਹੁਣ ਇਸਨੂੰ ਸੈਨੇਟ ਨੂੰ ਭੇਜ ਦਿੱਤਾ ਗਿਆ ਹੈ। ਇਸ ਬਿੱਲ ਨੂੰ ਉੱਥੋਂ ਦੀਆਂ ਪ੍ਰਮੁੱਖ ਪਾਰਟੀਆਂ ਦਾ ਸਮਰਥਨ ਹਾਸਲ ਹੈ। ਇਸਦੇ ਪੱਖ ਵਿਚ 102 ਅਤੇ ਵਿਰੋਧ ਵਿਚ 13 ਵੋਟਾਂ ਪਈਆਂ।

ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਪਲੇਟਫਾਰਮਾਂ ਕੋਲ ਉਮਰ ਪਾਬੰਦੀਆਂ ਲਾਗੂ ਕਰਨ ਦੇ ਤਰੀਕਿਆਂ ’ਤੇ ਕੰਮ ਕਰਨ ਲਈ ਇਕ ਸਾਲ ਦਾ ਸਮਾਂ ਹੋਵੇਗਾ। ਟਿਕਟਾਕ, ਫੇਸਬੁੱਕ, ਸਨੈਪ ਚੈਟ, ਰੇਡਿਟ, ਐਕਸ ਤੇ ਇੰਸਟਾਗ੍ਰਾਮ ਆਦਿ ਦੀ ਇਹ ਜ਼ਿੰਮੇਵਾਰੀ ਹੋਵੇਗੀ ਕੀ ਉਹ ਅਜਿਹੇ ਇੰਤਜਾਮ ਕਰਨ, ਜਿਸ ਨਾਲ ਬੱਚੇ ਇੱਥੇ ਖਾਤੇ ਨਾ ਬਣ ਸਕਣ ਅਤੇ ਇਸਦਾ ਇਸਤੇਮਾਲ ਨਾ ਕਰ ਸਕਣ। ਅਜਿਹਾ ਕਰਨ ਵਿਚ ਅਸਫਲ ਰਹਿਣ ਵਾਲੇ ਪਲੇਟਫਾਰਮ ’ਤੇ ਢਾਈ ਅਰਬ ਰੁਪਏ ਤੋਂ ਵੱਧ ਜੁਰਮਾਨਾ ਲਗਾਇਆ ਜਾਵੇਗਾ।

Leave a Reply

Your email address will not be published. Required fields are marked *