ਰੂਸ ‘ਚ 9/11 ਵਰਗਾ ਹਮਲਾ, ਕਜ਼ਾਨ ‘ਚ ਤਿੰਨ ਇਮਾਰਤਾਂ ਨਾਲ ਟਕਰਾਇਆ ਡ੍ਰੋਨ
ਨਵੀਂ ਦਿੱਲੀ, 21 ਦਸੰਬਰ 2024 – ਰੂਸ ਦੇ ਕਜ਼ਾਨ ਸ਼ਹਿਰ ਵਿੱਚ ਘੱਟੋ-ਘੱਟ 6 ਇਮਾਰਤਾਂ ਤੋਂ ਡਰੋਨ ਹਮਲੇ ਕੀਤੇ ਗਏ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਡਰੋਨ ਨੇ ਕਈ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਨੂੰ ਨਾਕਾਮ ਕਰ ਦਿਤਾ।
ਸਾਹਮਣੇ ਆਈਆਂ ਤਸਵੀਰਾਂ ਮੁਤਾਬਕ ਡਰੋਨ ਇਮਾਰਤਾਂ ਨਾਲ ਟਕਰਾਏ ਅਤੇ ਫਿਰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿਤੀ। ਇਸ ਹਮਲੇ ਨੂੰ 9/11 ਵਰਗਾ ਹਮਲਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਅਮਰੀਕਾ ਵਿਚ 9/11 ਦਾ ਹਮਲਾ ਬਹੁਤ ਵੱਡਾ ਸੀ ਅਤੇ ਜਹਾਜ਼ ਇਮਾਰਤਾਂ ਨਾਲ ਟਕਰਾ ਗਏ ਸਨ। ਇਸ ਹਮਲੇ ‘ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਹਾਲਾਂਕਿ ਹੁਣ ਤਕ ਰੂਸ ‘ਚ ਹੋਏ ਹਮਲਿਆਂ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।


edfpzn
edfpzn