Viral Video : ਛੱਤ ਤੋੜ ਕੇ ਦੁਕਾਨ ‘ਚ ਵੜਿਆ ਚੋਰ,’ਖਜ਼ਾਨਾ’ ਦੇਖ ਕੇ ਨੱਚਣ ਲੱਗਾ, ਫਿਰ…
ਸ਼ੋਸ਼ਲ ਮੀਡੀਆ ‘ਤੇ ਇਕ ਚੋਰ ਦੇ ਦੁਕਾਨ ‘ਚ ਦਾਖਲ ਹੋ ਕੇ ਚੋਰੀ ਕਰਨ ਦਾ ਦਿਲਚਸਪ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਚੋਰ ਛੱਤ ਤੋੜ ਕੇ ਦੁਕਾਨ ‘ਚ ਦਾਖਲ ਹੋਣ ‘ਚ ਕਾਮਯਾਬ ਹੋ ਗਿਆ ਪਰ ਉਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਾਸਾ ਰੋਕਣਾ ਮੁਸ਼ਕਿਲ ਹੈ। ਜਦੋਂ ਚੋਰ ਨੂੰ ਖਜ਼ਾਨਾ ਮਿਲਿਆ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।
ਮਾਮਲਾ ਸੰਭਲ ਦਾ ਹੈ, ਜਿੱਥੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਚੋਰ ਇੱਥੇ ਇੱਕ ਦੁਕਾਨ ਦੀ ਛੱਤ ਤੋੜ ਕੇ ਅੰਦਰ ਦਾਖਲ ਹੋਏ। ਜਦੋਂ ਚੋਰਾਂ ਨੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੇਖਿਆ ਕਿ ਉਨ੍ਹਾਂ ਦੇ ਸਾਹਮਣੇ ਕੀਮਤੀ ਸਾਮਾਨ ਪਿਆ ਹੈ ਅਤੇ ਕਾਫੀ ਰਕਮ ਚੋਰੀ ਕਰਨ ‘ਚ ਸਫਲ ਹੋਣ ਵਾਲੇ ਹਨ ਤਾਂ ਚੋਰਾਂ ‘ਚੋਂ ਇਕ ਨੇ ਚੋਰੀ ਨੂੰ ਅੰਜਾਮ ਦੇਣ ਤੋਂ ਪਹਿਲਾਂ ਨੱਚਣਾ ਸ਼ੁਰੂ ਕਰ ਦਿੱਤਾ। ਉਸ ਦੀਆਂ ਇਹ ਹਰਕਤਾਂ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ।
ਕਿਉਂ ਨੱਚਣ ਲੱਗਾ ਚੋਰ ?
ਹਾਲਾਂਕਿ ਚੋਰ ਨੇ ਮਾਸਕ ਪਾਇਆ ਹੋਇਆ ਸੀ ਜਿਸ ਕਾਰਨ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ ਪਰ ਉਸਦੀ ਇਹ ਸਾਰੀ ਕਰਤੂਤ ਕੈਮਰੇ ‘ਚ ਕੈਦ ਹੋ ਗਈ। ਦੱਸਿਆ ਗਿਆ ਕਿ ਜਦੋਂ ਚੋਰ ਦੁਕਾਨ ਅੰਦਰ ਦਾਖਲ ਹੋਏ ਤਾਂ ਸਾਹਮਣੇ ਕਾਜੂ ਅਤੇ ਬਦਾਮ ਦੇਖ ਕੇ ਖੁਸ਼ੀ ‘ਚ ਨੱਚਣ ਲੱਗੇ। ਪੂਰਾ ਮਾਮਲਾ ਸੰਭਲ ਦੇ ਬਹਜੋਈ ਸਟੇਸ਼ਨ ਰੋਡ ਦਾ ਦੱਸਿਆ ਜਾ ਰਿਹਾ ਹੈ।
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ‘ਤੇ ਮਜ਼ਾਕੀਆ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਚੋਰੀ ਤੋਂ ਬਾਅਦ ਚੋਰ ਖੁਸ਼ੀ ਨਾਲ ਨੱਚ ਰਿਹਾ ਹੈ, ਪਰ ਉਸ ਵਿਅਕਤੀ ਤੋਂ ਪੁੱਛੋ ਜਿਸ ਦੇ ਘਰ ਚੋਰੀ ਹੋਈ ਹੈ, ਉਸ ਦਾ ਕੀ ਹਾਲ ਹੋਵੇਗਾ?
ਇਹ ਵੀ ਪੜ੍ਹੋ…ਜਾਣੋ ਅਗਲੇ ਸਾਲ ਕਿਹੜੀਆਂ 4 ਨਵੀਆਂ ਕਾਰਾਂ ਲਾਂਚ ਕਰਨ ਜਾ ਰਹੀ ਹੈ Maruti Suzuki ਕੰਪਨੀ
ਇਕ ਹੋਰ ਨੇ ਲਿਖਿਆ ਕਿ ਚੋਰੀ ਦੀ ਘਟਨਾ ਦਾ ਹਰ ਕੋਈ ਆਨੰਦ ਲੈ ਰਿਹਾ ਹੈ ਪਰ ਉਸ ਵਿਅਕਤੀ ਬਾਰੇ ਕੋਈ ਨਹੀਂ ਸੋਚ ਰਿਹਾ ਜਿਸ ਦੇ ਘਰ ਚੋਰੀ ਹੋਈ ਹੈ।
ਇੱਕ ਹੋਰ ਨੇ ਲਿਖਿਆ ਕਿ ਸੰਭਲ ਪੁਲਿਸ ਵੱਡੇ ਮਾਮਲਿਆਂ ਵਿੱਚ ਉਲਝੀ ਹੋਈ ਹੈ। ਉਸ ਅੱਗੇ ਅਜਿਹੇ ਮਾਮਲੇ ਬੇਕਾਰ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਚੋਰ ਆਪਣੀ ਕਾਮਯਾਬੀ ਤੋਂ ਖੁਸ਼ ਹੈ ਪਰ ਦੁਕਾਨਦਾਰ ਨੂੰ ਆਪਣੀ ਕਮੀ ਦਾ ਹਮੇਸ਼ਾ ਪਛਤਾਵਾ ਰਹੇਗਾ।