ਸਿਰਫ 90 ਰੁਪਏ ‘ਚ ਖਰੀਦਿਆ ਘਰ, ਮੁਰੰਮਤ ‘ਤੇ ਖਰਚੇ 3.8 ਕਰੋੜ

2019 ਵਿੱਚ, ਇਟਲੀ ਨੇ ਆਪਣੇ ਕੁਝ ਖਾਲੀ ਘਰਾਂ ਨੂੰ ਨਿਲਾਮੀ ਵਿੱਚ ਸਿਰਫ਼ $1.05 (ਲਗਭਗ 90 ਰੁਪਏ) ਵਿੱਚ ਵੇਚਣ ਦੀ ਯੋਜਨਾ ਸ਼ੁਰੂ ਕੀਤੀ। ਇਹ ਪਹਿਲ ਪੇਂਡੂ ਖੇਤਰਾਂ ਵਿੱਚ ਘਟਦੀ ਆਬਾਦੀ ਨੂੰ ਵਧਾਉਣ ਅਤੇ ਖਾਲੀ ਪਏ ਘਰਾਂ ਨੂੰ ਮੁੜ ਸੁਰਜੀਤ ਕਰਨ ਲਈ ਸੀ। ਅਮਰੀਕਾ ‘ਚ ਰਹਿਣ ਵਾਲੀ 44 ਸਾਲਾ ਟੈਬੋਨ, ਜਿਸਦੀਆਂ ਜੜ੍ਹਾਂ ਇਟਲੀ ਦੇ ਇੱਕ ਪਿੰਡ ਨਾਲ ਜੁੜੀਆਂ ਹੋਈਆਂ ਸਨ, ਨੇ ਇਸ ਸਕੀਮ ਵਿੱਚ ਦਿਲਚਸਪੀ ਦਿਖਾਈ।ਟੈਬੋਨ ਨੇ 17ਵੀਂ ਸਦੀ ਦੇ ਇੱਕ ਘਰ ਦੀ ਨਿਲਾਮੀ ਜਿੱਤੀ, ਪਰ ਜਦੋਂ ਉਸਨੇ ਘਰ ਦੀ ਹਾਲਤ ਵੇਖੀ ਤਾਂ ਉਹ ਹੈਰਾਨ ਰਹਿ ਗਈ। ਘਰ ਵਿੱਚ ਨਾ ਤਾਂ ਬਿਜਲੀ ਸੀ ਅਤੇ ਨਾ ਹੀ ਪਾਣੀ ਸੀ ਅਤੇ ਫਰਸ਼ ‘ਤੇ ਕਬੂਤਰਾਂ ਦੀਆਂ ਬਿੱਠਾਂ ਦਾ 2 ਫੁੱਟ ਉੱਚਾ ਢੇਰ ਲੱਗਾ ਹੋਇਆ ਸੀ। ਇਸ ਟੁੱਟੇ ਹੋਏ ਘਰ ਨੂੰ ਠੀਕ ਕਰਨ ਵਿੱਚ ਉਸਨੇ ਚਾਰ ਸਾਲ ਦਾ ਸਮਾਂ ਅਤੇ $446,000 (ਲਗਭਗ 3.8 ਕਰੋੜ ਰੁਪਏ) ਖਰਚ ਕੀਤੇ।
34 ਲੱਖ ਤੋਂ ਵਧ ਕੇ 3.8 ਕਰੋੜ ਰੁਪਏ ਹੋਇਆ ਬਜਟ
ਟੈਬੋਨ ਨੇ ਪ੍ਰੋਜੈਕਟ ਲਈ $40,000 (ਲਗਭਗ 34 ਲੱਖ ਰੁਪਏ) ਦਾ ਬਜਟ ਰੱਖਿਆ ਸੀ, ਪਰ ਘਰ ਦੀ ਹਾਲਤ ਅਤੇ ਮੁਰੰਮਤ ਦੀਆਂ ਪੇਚੀਦਗੀਆਂ ਨੇ ਬਜਟ ਨੂੰ ਕਈ ਗੁਣਾ ਵਧਾ ਦਿੱਤਾ। ਇਸ ਦੇ ਬਾਵਜੂਦ, ਟੈਬੋਨ ਨੇ ਹਾਰ ਨਹੀਂ ਮੰਨੀ ਅਤੇ ਇਸ ਪ੍ਰਾਚੀਨ ਜਾਇਦਾਦ ਨੂੰ ਨਵਾਂ ਜੀਵਨ ਦਿੱਤਾ। ਉਸਨੇ ਮੁਰੰਮਤ ਲਈ ਇੱਕ ਟੀਮ ਨੂੰ ਨਿਯੁਕਤ ਕੀਤਾ ਅਤੇ ਖੁਦ ਡਿਜ਼ਾਈਨ ‘ਤੇ ਧਿਆਨ ਦਿੱਤਾ।
ਪੜਦਾਦੇ ਦੇ ਪਿੰਡ ਵਿੱਚ ਖਰੀਦਿਆ ਘਰ
ਇਸ ਘਰ ਨਾਲ ਟੈਬੋਨ ਦਾ ਭਾਵਨਾਤਮਕ ਲਗਾਅ ਵੀ ਸੀ। ਉਨ੍ਹਾਂ ਦੇ ਪੜਦਾਦਾ 1908 ਵਿੱਚ ਅਮਰੀਕਾ ਜਾਣ ਤੋਂ ਪਹਿਲਾਂ ਇਸ ਪਿੰਡ ਵਿੱਚ ਰਹਿੰਦੇ ਸਨ। ਸਾਂਬੂਕਾ, ਜਿੱਥੇ ਇਹ ਘਰ ਸਥਿਤ ਹੈ, ਇੱਕ ਪਹਾੜੀ ਖੇਤਰ ਹੈ, ਜੋ ਮੈਡੀਟੇਰੀਅਨ ਟਾਪੂਆਂ ਅਤੇ ਸਮੁੰਦਰ ਦੇ ਸੁੰਦਰ ਦ੍ਰਿਸ਼ਾਂ ਲਈ ਮਸ਼ਹੂਰ ਹੈ। ਮੁਰੰਮਤ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਟੈਬਨ ਨੇ ਆਪਣੇ ਸੁਪਨਿਆਂ ਦਾ ਘਰ ਪੂਰਾ ਕੀਤਾ। ਉਸ ਨੇ ਕਿਹਾ ਕਿ ਇਹ ਤਜਰਬਾ ਬੇਹੱਦ ਚੁਣੌਤੀਪੂਰਨ ਪਰ ਸੰਤੁਸ਼ਟੀਜਨਕ ਵੀ ਸੀ। ਹੁਣ ਇਹ ਘਰ ਉਸ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।
ਇਹ ਵੀ ਪੜ੍ਹੋ…2025 ਦੀ ਕਰੋ ਨਵੀਂ ਸ਼ੁਰੂਆਤ : ਨੈਗੇਟਿਵ ਥਿੰਕਿੰਗ ਤੋਂ ਦੂਰ ਰਹਿਣ ਲਈ ਅਪਣਾਓ ਇਹ ਟਿਪਸ
ਕਦੇ ਨਾ ਵੇਚਣ ਦੀ ਖਾਧੀ ਸਹੁੰ
ਉਸ ਨੂੰ ਇਹ ਘਰ ਖਰੀਦਣ ਲਈ ਕਈ ਵਾਰ ਪੇਸ਼ਕਸ਼ਾਂ ਆਈਆਂ, ਪਰ ਟੈਬਨ ਨੇ ਕਦੇ ਵੀ ਇਸ ਨੂੰ ਵੇਚਣ ਦਾ ਫੈਸਲਾ ਨਹੀਂ ਕੀਤਾ। ਇਹ ਸਿਰਫ ਘਰ ਹੀ ਨਹੀਂ ਇਹ ਉਸਦੀ ਸਖਤ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ ਅਤੇ ਉਸਦੇ ਪੁਰਖਿਆਂ ਦੀ ਵਿਰਾਸਤ ਨੂੰ ਵੀ ਦਰਸਾਉਂਦਾ ਹੈ। ਟੈਬਨ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਨੂੰਨ ਅਤੇ ਸਬਰ ਨਾਲ ਕੁਝ ਵੀ ਸੰਭਵ ਹੈ।
One thought on “ਸਿਰਫ 90 ਰੁਪਏ ‘ਚ ਖਰੀਦਿਆ ਘਰ, ਮੁਰੰਮਤ ‘ਤੇ ਖਰਚੇ 3.8 ਕਰੋੜ”