‘ਮੁਰਦਿਆਂ’ ਦਾ ਸ਼ਹਿਰ, ਜਿੱਥੇ ਲਾਸ਼ਾਂ ਨਾਲ ਗੱਲਾਂ ਕਰਦੇ ਹਨ ਰਿਸ਼ਤੇਦਾਰ
ਹਰ ਜਾਤੀ ਅਤੇ ਭਾਈਚਾਰੇ ਦੇ ਲੋਕਾਂ ਦਾ ਆਪਣਾ ਵੱਖਰਾ ਸੱਭਿਆਚਾਰ ਹੁੰਦਾ ਹੈ। ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਅਜੀਬ ਸੰਸਕ੍ਰਿਤੀ ਅਤੇ ਰੀਤੀ ਰਿਵਾਜ ਹਨ ਜਿਨ੍ਹਾਂ ਬਾਰੇ ਕੋਈ ਇੱਕ ਵਾਰ ਵੀ ਵਿਸ਼ਵਾਸ ਨਹੀਂ ਕਰ ਸਕਦਾ। ਕੁਝ ਰੀਤੀ ਰਿਵਾਜ ਮਜ਼ਾਕੀਆ ਹਨ ਅਤੇ ਕੁਝ ਡਰਾਉਣੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਅਜੀਬ ਸੱਭਿਆਚਾਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਦਰਅਸਲ ਦੁਨੀਆਂ ਵਿੱਚ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ ਲੋਕ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਂਦੇ ਜਾਂ ਸਾੜਦੇ ਨਹੀਂ ਸਗੋਂ ਆਪਣੇ ਘਰ ਰਖਦੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕਰਦੇ ਹਨ। ਉਨ੍ਹਾਂ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਉਹ ਜਿਉਂਦੇ ਹੋਣ। ਤੁਹਾਨੂੰ ਯਕੀਨ ਨਹੀਂ ਹੋਵੇਗਾ, ਆਓ ਜਾਣਦੇ ਹਾਂ ਉਸ ਦੇਸ਼ ਅਤੇ ਉਥੋਂ ਦੇ ਅਜੀਬ ਸੱਭਿਆਚਾਰ ਬਾਰੇ…
ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਸੱਚਮੁੱਚ ਕੋਈ ਅਜਿਹਾ ਦੇਸ਼ ਹੈ ਜਿੱਥੇ ਮਰੇ ਹੋਏ ਵਿਅਕਤੀ ਨੂੰ ਘਰ ਵਿੱਚ ਰੱਖਿਆ ਗਿਆ ਹੋਵੇ। ਦਰਅਸਲ, ਇਹ ਇੰਡੋਨੇਸ਼ੀਆ ਦਾ ਤਾਰੋਜਾ ਪਿੰਡ ਹੈ ਜਿੱਥੇ ਇੱਕ ਅਜੀਬ ਪਰੰਪਰਾ ਹੈ। ਜੇ ਕੋਈ ਇਸ ਪਿੰਡ ਵਿੱਚ ਮਰ ਜਾਵੇ ਤਾਂ ਉਸ ਦਾ ਸਸਕਾਰ ਨਹੀਂ ਕੀਤਾ ਜਾਂਦਾ ਸਗੋਂ ਮਮੀ ਬਣਾ ਕੇ ਸੁਰੱਖਿਅਤ ਰੱਖਿਆ ਜਾਂਦਾ ਹੈ। ਇਸ ਜਨਜਾਤੀ ਦੇ ਲੋਕਾਂ ਦਾ ਮੰਨਣਾ ਹੈ ਕਿ ਜੋ ਲੋਕ ਮਰ ਜਾਂਦੇ ਹਨ ਉਨ੍ਹਾਂ ਦੀ ਆਤਮਾ ਘਰ ਹੀ ਰਹਿੰਦੀ ਹੈ, ਇਹੀ ਵਜਾਹ ਹੈ ਕਿ ਲਾਸ਼ ਨੂੰ ਉਹ ਹਰ ਚੀਜ਼ ਦਿੰਦੇ ਹਨ ਜੋ ਉਹ ਜ਼ਿਉਂਦਿਆਂ ਇਸਤੇਮਾਲ ਕਰਦੇ ਸਨ ਜਿਵੇਂ ਖਾਣਾ ਪੀਣਾ, ਕੱਪੜੇ, ਸਿਗਰੇਟ ਆਦਿ।
ਤੋਰਾਜਾ ਜਨਜਾਤੀ ਦੇ ਲੋਕਾਂ ਨੂੰ ਛੋਟੀ ਉਮਰ ਵਿੱਚ ਹੀ ਮੌਤ ਦਾ ਸਾਹਮਣਾ ਕਰਨ ਲਈ ਤਿਆਰ ਕਰ ਦਿੱਤਾ ਜਾਂਦਾ ਹੈ। ਘਰ ਦੇ ਲੋਕ ਡੈੱਡ ਬਾਡੀ ਨੂੰ ਰੋਜ਼ਾਨਾ ਖਾਣਾ ਖਿਲਾਉਂਦੇ ਹਨ ਅਤੇ ਘਰ ਵਿੱਚ ਲਾਸ਼ ਨੂੰ ਉਦੋਂ ਤੱਕ ਸੁਰੱਖਿਅਤ ਰੱਖਿਆ ਜਾਂਦਾ ਹੈ ਜਦੋਂ ਤੱਕ ਉਨ੍ਹਾਂ ਕੋਲ ਅੰਤਿਮ ਸਸਕਾਰ ਲਈ ਪੈਸੇ ਨਹੀਂ ਆ ਜਾਂਦੇ । ਜਦੋਂ ਅੰਤਿਮ ਸਸਕਾਰ ਦਾ ਸਮਾਂ ਆਉਂਦਾ ਹੈ ਤਾਂ ਲਾਸ਼ ਨੂੰ ਪੱਥਰ ਦੀ ਕਬਰ ਵਿੱਚ ਦਫਨਾਇਆ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਦਫਨਾਉਣ ਤੋਂ ਬਾਅਦ ਉਹ ਆਪਣਿਆਂ ਨੂੰ ਭੁੱਲ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਹਰ ਸਾਲ ਅਗਸਤ ਮਹੀਨੇ ਵਿੱਚ ਮਮੀ ਬਣਾ ਕੇ ਕਬਰਾਂ ਵਿੱਚ ਰੱਖੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਸਾਰੀਆਂ ਲਾਸ਼ਾਂ ਨੂੰ ਸਾਫ਼ ਕਰਕੇ ਮੇਕਓਵਰ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਕੱਪੜੇ ਵੀ ਬਦਲੇ ਜਾਂਦੇ ਹਨ ਅਤੇ ਨਵੇਂ ਕੱਪੜੇ ਵੀ ਪਹਿਨਾਏ ਜਾਂਦੇ ਹਨ। ਕੁਝ ਦੇ ਲਈ ਲਾਸ਼ ਨੂੰ ਧੁੱਪੇ ਵੀ ਰੱਖਿਆ ਜਾਂਦਾ ਹੈ।
ਇਹ ਸਭ ਕਰਨ ਤੋਂ ਬਾਅਦ, ਸਾਰੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਬੁਲਾਇਆ ਜਾਂਦਾ ਹੈ ਅਤੇ ਦਾਅਵਤ ਦਾ ਆਯੋਜਨ ਕੀਤਾ ਜਾਂਦਾ ਹੈ। ਨੌਜਵਾਨ ਆਪਣੇ ਪੁਰਖਿਆਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਸੈਲਫੀ ਲੈਂਦੇ ਹਨ। ਜਦੋਂ ਰਸਮਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਸਰੀਰ ਨੂੰ ਕਬਰ ਵਿੱਚ ਵਾਪਸ ਰੱਖਿਆ ਜਾਂਦਾ ਹੈ। ਇੱਥੇ ਇਹ ਰਸਮ ਸਦੀਆਂ ਤੋਂ ਚੱਲੀ ਆ ਰਹੀ ਹੈ।
ਕੀ ਹੈ ਮਾਨਤਾ ?
ਦਰਅਸਲ ਕਿਹਾ ਜਾਂਦਾ ਹੈ ਕਿ ਪੌਂਗ ਰੁਮਾਸੇਕ ਨਾਂ ਦਾ ਸ਼ਿਕਾਰੀ ਤੋਰਾਜਾ ਦੀਆਂ ਇਨ੍ਹਾਂ ਪਹਾੜੀਆਂ ਦਾ ਦੌਰਾ ਕਰਦਾ ਸੀ। ਇੱਕ ਦਿਨ ਉਸਨੂੰ ਇੱਕ ਦਰੱਖਤ ਹੇਠਾਂ ਕਿਸੇ ਦੀ ਲਾਸ਼ ਪਈ ਮਿਲੀ। ਉਸ ਨੇ ਲਾਸ਼ ਨੂੰ ਆਪਣੇ ਕੋਲ ਰੱਖੇ ਕੱਪੜੇ ਵਿੱਚ ਰੱਖ ਕੇ ਜ਼ਮੀਨ ਵਿੱਚ ਦੱਬ ਦਿੱਤੀਆਂ।ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਤੋਂ ਬਾਅਦ ਸ਼ਿਕਾਰੀ ਨੂੰ ਸਾਰੀ ਉਮਰ ਖੁਸ਼ਕਿਸਮਤ ਅਤੇ ਅਮੀਰ ਰਹਿਣ ਦਾ ਆਸ਼ੀਰਵਾਦ ਮਿਲਿਆ। ਤੋਰਾਜਾ ਕਬੀਲੇ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਉਹ ਆਪਣੇ ਪੁਰਖਿਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਤਾਂ ਉਨ੍ਹਾਂ ਨੂੰ ਵੀ ਆਸ਼ੀਰਵਾਦ ਮਿਲੇਗਾ।
One thought on “‘ਮੁਰਦਿਆਂ’ ਦਾ ਸ਼ਹਿਰ, ਜਿੱਥੇ ਲਾਸ਼ਾਂ ਨਾਲ ਗੱਲਾਂ ਕਰਦੇ ਹਨ ਰਿਸ਼ਤੇਦਾਰ”