11 ਵਾਰ ਡੰਗ ਮਾਰਨ ਦੇ ਬਾਵਜੂਦ 5 ਸਾਲਾਂ ਤੋਂ ਲਗਾਤਾਰ ਲੜਕੀ ਦਾ ਪਿੱਛਾ ਕਰ ਰਿਹਾ ਕਾਲਾ ਨਾਗ !

Share:

ਉੱਤਰ ਪ੍ਰਦੇਸ਼ ਦੇ ਮਹੋਬਾ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਕਿਸੇ ਫਿਲਮ ਦੀ ਕਹਾਣੀ ਸੁਣ ਰਹੇ ਹੋ। ਮਹੋਬਾ ਜ਼ਿਲੇ ‘ਚ 19 ਸਾਲਾ ਲੜਕੀ ਅਤੇ ਉਸ ਦੇ ਪਰਿਵਾਰ ਦਾ ਦਾਅਵਾ ਹੈ ਕਿ ਇਕ ਕਾਲਾ ਸੱਪ 5 ਸਾਲਾਂ ਤੋਂ ਲੜਕੀ ਦਾ ਪਿੱਛਾ ਕਰ ਰਿਹਾ ਹੈ। ਇੰਨਾ ਹੀ ਨਹੀਂ, ਉਹ ਉਸ ਨੂੰ ਕਰੀਬ 11 ਵਾਰ ਡਸ ਚੁੱਕਾ ਹੈ, ਜਿਸ ਕਾਰਨ ਹਰ ਵਾਰ ਲੜਕੀ ਨੂੰ ਐਮਰਜੈਂਸੀ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਲੜਕੀ ਘਰ ‘ਚ ਖਾਣਾ ਬਣਾਉਣ ਲਈ ਬਰਤਨ ਕੱਢ ਰਹੀ ਸੀ ਤਾਂ ਸੱਪ ਨੇ ਉਸ ਨੂੰ ਡੰਗ ਲਿਆ। ਇਸ ਤੋਂ ਨਾ ਸਿਰਫ਼ ਪਿੰਡ ਬਲਕਿ ਲੜਕੀ ਦਾ ਇਲਾਜ ਕਰ ਰਹੇ ਡਾਕਟਰ ਵੀ ਹੈਰਾਨ ਹਨ।

ਕੀ ਹੈ ਪੂਰਾ ਮਾਮਲਾ ?
ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੀ ਚਰਖੜੀ ਤਹਿਸੀਲ ਦੇ ਪਿੰਡ ਪੰਚਮਪੁਰਾ ਦਾ ਹੈ। ਜਿੱਥੇ ਇੱਕ ਲੜਕੀ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਇੱਕ ਸੱਪ 2019 ਤੋਂ ਉਨ੍ਹਾਂ ਦੀ ਬੇਟੀ ਦਾ ਪਿੱਛਾ ਕਰ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਦਲਪਤ ਅਹੀਰਵਰ ਦੀ 19 ਸਾਲ ਦੀ ਧੀ ਰੋਸ਼ਨੀ ਆਪਣੇ ਖੇਤ ਵਿੱਚ ਛੋਲਿਆਂ ਦੀ ਸਬਜ਼ੀ ਵੱਢ ਰਹੀ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਕਾਲੇ ਸੱਪ ਦੀ ਪੂਛ ‘ਤੇ ਆ ਗਿਆ ਅਤੇ ਸੱਪ ਨੇ ਉਸ ਨੂੰ ਡੰਗ ਲਿਆ।ਹਾਲਾਂਕਿ ਇਲਾਜ ਤੋਂ ਬਾਅਦ ਰੋਸ਼ਨੀ ਦੀ ਜਾਨ ਤਾਂ ਬਚ ਗਈ ਪਰ ਉਦੋਂ ਤੋਂ ਹੀ ਇਹ ਕਾਲਾ ਸੱਪ ਉਸ ਦਾ ਪਿੱਛਾ ਕਰਨ ਲੱਗਾ। ਰੋਸ਼ਨੀ ਦੇ ਪਿਤਾ ਨੇ ਦੱਸਿਆ ਕਿ ਇਸ ਸੱਪ ਨੇ ਰੋਸ਼ਨੀ ਨੂੰ ਹੁਣ ਤੱਕ ਕਰੀਬ 11 ਵਾਰ ਡੰਗ ਚੁੱਕਿਆ ਹੈ। ਦਲਪਤ ਦੱਸਦਾ ਹੈ ਕਿ ਘਰ ਹੋਵੇੇ ਜਾਂ ਖੇਤ ਜਾਂ ਹਸਪਤਾਲ, ਸੱਪ ਉਸਨੂੰ ਕਿਤੇ ਵੀ ਲੱਭਦਾ ਹੈ ਅਤੇ ਉਸਨੂੰ ਡੰਗ ਮਾਰਦਾ ਹੈ। ਪਿਤਾ ਨੇ ਇਹ ਵੀ ਦਾਅਵਾ ਕੀਤਾ ਕਿ ਇਕ ਵਾਰ ਜ਼ਿਲਾ ਹਸਪਤਾਲ ‘ਚ ਇਲਾਜ ਦੌਰਾਨ ਰੋਸ਼ਨੀ ਨੂੰ ਬੈੱਡ ‘ਤੇ ਹੀ ਸੱਪ ਨੇ ਡੰਗ ਲਿਆ ਸੀ।

ਪਿਤਾ ਨੇ ਦੱਸਿਆ ਕਿ ਚਾਹੇ ਉਹ ਜਿੰਨੀ ਮਰਜ਼ੀ ਬਚਾਅ ਦੀ ਕੋਸ਼ਿਸ਼ ਕਰ ਲੈਣ ਪਰ ਸੱਪ ਉਨ੍ਹਾਂ ਦੀ ਬੇਟੀ ਨੂੰ ਡੰਗ ਹੀ ਲੈਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਓਝਾ, ਬਾਬਿਆਂ ਅਤੇ ਤਾਂਤਰਿਕਾਂ ਕੋਲ ਵੀ ਗਏ, ਭਗਵਾਨ ਦੀ ਪੂਜਾ ਕੀਤੀ ਅਤੇ ਅਭਿਸ਼ੇਕ ਵੀ ਕਰਾਇਆ , ਜਿਸ ਵਿਚ ਭਗਵਾਨ ਸ਼ਿਵ ਨੂੰ ਅਭਿਸ਼ੇਕ ਕਰਨ ਦਾ ਉਪਾਅ ਦੱਸਿਆ ਸੀ ਪਰ ਇਸ ਨਾਲ ਜ਼ਿਆਦਾ ਦੇਰ ਤੱਕ ਕੋਈ ਫਾਇਦਾ ਨਹੀਂ ਹੋਇਆ ਅਤੇ ਉਸ ਨੂੰ ਇੱਕ ਵਾਰ ਫਿਰ ਸੱਪ ਨੇ ਡੰਗ ਲਿਆ।

ਬੱਚੀ ਦਾ ਇਲਾਜ ਕਰ ਰਹੇ ਡਾਕਟਰ ਰਾਜੇਸ਼ ਭੱਟ ਵੀ ਇਸ ਘਟਨਾ ਤੋਂ ਹੈਰਾਨ ਹਨ। ਉਸ ਨੇ ਦੱਸਿਆ ਕਿ 19 ਸਾਲਾ ਇਸ ਲੜਕੀ ਨੂੰ ਕਈ ਵਾਰ ਸੱਪ ਦੇ ਡੰਗਣ ਦੇ ਇਲਾਜ ਲਈ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਵਾਰ ਵੀ ਸੱਪ ਦੇ ਡੰਗਣ ਕਾਰਨ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ, ਡਾਕਟਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਸੱਪ ਹੀ ਸੀ ਜਿਸ ਨੇ ਉਸਨੂੰ ਹਰ ਵਾਰ ਡੰਗਿਆ ਸੀ।

One thought on “11 ਵਾਰ ਡੰਗ ਮਾਰਨ ਦੇ ਬਾਵਜੂਦ 5 ਸਾਲਾਂ ਤੋਂ ਲਗਾਤਾਰ ਲੜਕੀ ਦਾ ਪਿੱਛਾ ਕਰ ਰਿਹਾ ਕਾਲਾ ਨਾਗ !

Leave a Reply

Your email address will not be published. Required fields are marked *