ਇਸ ਸ਼ਖਸ ਦਾ ਅਜੀਬ ਸ਼ੌਕ…ਤਣਾਅ ਨੂੰ ਘੱਟ ਕਰਨ ਲਈ ਤੋੜਦਾ ਹੈ ਲੋਕਾਂ ਦੇ ਘਰਾਂ ਦੇ ਤਾਲੇ
ਹਰ ਵਿਅਕਤੀ ਦਾ ਜੀਵਨ ਜਿਉਣ ਦਾ ਤਰੀਕਾ ਬਿਲਕੁਲ ਵੱਖਰਾ ਹੁੰਦਾ ਹੈ। ਕਈ ਵਿਅਕਤੀ ਤਣਾਅ ਵਿੱਚ ਬਹੁਤ ਸੌਂਦੇ ਹਨ ਅਤੇ ਕਈ ਬਹੁਤ ਜ਼ਿਆਦਾ ਖਾਂਦੇ ਹਨ। ਇਸ ਦੇ ਨਾਲ ਹੀ ਕਈ ਲੋਕ ਤਣਾਅ ਨੂੰ ਦੂਰ ਕਰਨ ਲਈ ਡਾਂਸ ਕਰਦੇ ਹਨ ਅਤੇ ਕਈ ਪੇਂਟਿੰਗ ਵੀ ਕਰਦੇ ਹਨ। ਪਰ ਜਾਪਾਨ ਦਾ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੇ ਤਣਾਅ ਨੂੰ ਘੱਟ ਕਰਨ ਲਈ ਲੋਕਾਂ ਦੇ ਘਰਾਂ ਦੇ ਤਾਲੇ ਤੋੜ ਕੇ ਉਨ੍ਹਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ।
ਖਬਰਾਂ ਮੁਤਾਬਕ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਤੇ 1000 ਤੋਂ ਜ਼ਿਆਦਾ ਘਰਾਂ ‘ਚ ਭੰਨ-ਤੋੜ ਕਰਨ ਦਾ ਦੋਸ਼ ਹੈ।
ਇਹ ਘਟਨਾ 25 ਨਵੰਬਰ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਪੁਲਸ ਨੂੰ ਸ਼ਿਕਾਇਤ ਮਿਲੀ, ਜਿਸ ‘ਚ ਇਕ ਘਰ ਦੇ ਮਾਲਕ ਨੇ ਫੋਨ ਕਰਕੇ ਉਸ ਦੇ ਘਰ ‘ਚ ਚੋਰ ਦਾਖਲ ਹੋਣ ਦੀ ਸੂਚਨਾ ਦਿੱਤੀ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਚੋਰ ਉਥੇ ਮੌਜੂਦ ਸੀ। ਘਰ ਦੇ ਮਾਲਕ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਵਿਅਕਤੀ ਨੂੰ ਆਪਣੇ ਘਰ ਦੇ ਵਿਹੜੇ ‘ਚ ਦੇਖਿਆ ਸੀ। ਪੁਲਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ …ਅਜਬ – ਗਜਬ : ਅੱਖਾਂ ‘ਚੋਂ ਦੁੱਧ ਕੱਢਦਾ ਹੈ ਇਹ ਇਨਸਾਨ ! ਗਿਨੀਜ਼ ਬੁੱਕ ‘ਚ ਦਰਜ ਹੋਇਆ ਨਾਂ
ਇਸ ਤੋਂ ਬਾਅਦ ਵਿਅਕਤੀ ਤੋਂ ਪੁੱਛਿਆ ਗਿਆ ਕਿ ਉਹ ਉਨ੍ਹਾਂ ਦੇ ਘਰ ਕਿਉਂ ਵੜਿਆ ਸੀ ਜਾਂ ਚੋਰੀ ਕਰਨ ਦੀ ਨੀਅਤ ਨਾਲ ਆਇਆ ਸੀ? ਇਸ ‘ਤੇ ਉਸ ਨੇ ਕਿਹਾ ਕਿ ਇਹ ਉਸ ਦਾ ਸ਼ੌਕ ਹੈ ਅਤੇ ਉਹ 1000 ਤੋਂ ਵੱਧ ਵਾਰ ਘਰਾਂ ਦੇ ਤਾਲੇ ਤੋੜਨ ਦਾ ਕੰਮ ਕਰ ਚੁੱਕਾ ਹੈ। ਇਸ ਅਜੀਬ ਸ਼ੌਕ ਬਾਰੇ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ।
ਸਥਾਨਕ ਮੀਡੀਆ ਮੁਤਾਬਕ ਵਿਅਕਤੀ ਨੇ ਦੱਸਿਆ ਕਿ ਉਹ ਫੜੇ ਜਾਣ ਤੋਂ ਡਰਦਾ ਹੈ ਅਤੇ ਉਹ ਬਿਨਾਂ ਫੜੇ ਭੱਜਣ ਦਾ ਆਨੰਦ ਮਾਣਦਾ ਹੈ। ਜਿਸ ਕਾਰਨ ਉਸ ਨੂੰ ਤਣਾਅ ਤੋਂ ਰਾਹਤ ਮਿਲਦੀ ਹੈ । ਅੱਗੇ ਉਸਨੇ ਪੁਲਿਸ ਨੂੰ ਦੱਸਿਆ ਕਿ ਮੈਂ ਇਹ ਸੋਚ ਕੇ ਉਤੇਜਿਤ ਹੋ ਜਾਂਦਾ ਹਾਂ ਕਿ ਕੋਈ ਮੈਨੂੰ ਲੱਭ ਸਕੇਗਾ ਜਾਂ ਨਹੀਂ।
ਅਤੇ ਇਸ ਨਾਲ ਮੇਰਾ ਤਣਾਅ ਵੀ ਘਟਦਾ ਹੈ। ਦੱਸ ਦੇਈਏ ਕਿ ਇਹ ਵਿਅਕਤੀ 1 ਹਜ਼ਾਰ ਤੋਂ ਵੱਧ ਘਰਾਂ ਵਿੱਚ ਦਾਖਲ ਹੋ ਚੁੱਕਾ ਹੈ ਪਰ ਨਾ ਤਾਂ ਇਸ ਨੇ ਕਿਤੇ ਵੀ ਚੋਰੀ ਕੀਤੀ ਹੈ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾਇਆ ਹੈ।
One thought on “ਇਸ ਸ਼ਖਸ ਦਾ ਅਜੀਬ ਸ਼ੌਕ…ਤਣਾਅ ਨੂੰ ਘੱਟ ਕਰਨ ਲਈ ਤੋੜਦਾ ਹੈ ਲੋਕਾਂ ਦੇ ਘਰਾਂ ਦੇ ਤਾਲੇ”