ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ ਘਟਾਉਣ ਲਈ ‘ਸਿਰਜਣ’ ਮੋਬਾਈਲ ਐਪ ਲਾਂਚ
ਐੱਸਏਐੱਸ ਨਗਰ, 27 ਨਵੰਬਰ 2024 – ਜਣੇਪੇ ਦੌਰਾਨ ਅਤੇ ਨਵਜੰਮੇ ਬੱਚਿਆਂ ਨੂੰ ਬਿਹਤਰ ਦੇਖਭਾਲ ਸੇਵਾਵਾਂ ਪ੍ਰਦਾਨ ਕਰਨ ਲਈ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੋਬਾਈਲ-ਐਪ “ਸਿਰਜਣ” ਲਾਂਚ ਕੀਤੀ, ਜੋ ਅਤਿ-ਆਧੁਨਿਕ ਡਿਜੀਟਲ ਪਲੇਟਫ਼ਾਰਮ ਹੈ ਅਤੇ ਜਿਸ ਦਾ ਉਦੇਸ਼ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਗਰਭ ਅਵਸਥਾ, ਜਣੇਪੇ ਦੌਰਾਨ ਅਤੇ ਜਨਮ ਤੋਂ ਬਾਅਦ ਵਿਆਪਕ ਦੇਖਭਾਲ…