ਆਪਣੀ ਅੰਤਿਮ ਅਰਦਾਸ ਚ ਜਿਉਂਦਾ ਪਹੁੰਚਿਆ ਮਰ ਚੁੱਕਿਆ ਸ਼ਖਸ…
ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। 4 ਨਵੰਬਰ ਦੀ ਸਵੇਰ ਨੂੰ ਸਾਬਰਮਤੀ ਨਦੀ ‘ਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ। 10 ਨਵੰਬਰ ਨੂੰ ਪੁਲਿਸ ਨੇ ਲਾਸ਼ ਦੀ ਸ਼ਨਾਖਤ ਲਈ ਪਰਿਵਾਰ ਨੂੰ ਬੁਲਾਇਆ। ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਪਛਾਣ ਬ੍ਰਿਜੇਸ਼ ਵਜੋਂ ਕੀਤੀ ਅਤੇ ਸਸਕਾਰ ਲਈ ਬੀਜਾਪੁਰ ਲੈ ਗਏ। ਪਰਿਵਾਰ ਨੇ ਸੋਚਿਆ ਕਿ ਉਨ੍ਹਾਂ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ ਅਤੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਲਈਆਂ।