
ਰਿਸ਼ਤੇਦਾਰਾਂ ਕੋਲ ਪੰਜਾਬ ਆਇਆ ਸ਼ਖ਼ਸ ਬਣ ਗਿਆ ਕਰੋੜਪਤੀ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ
Punjab State Dear Diwali Bumper Lottery Result 2024: ਦਿੱਲੀ ਦੇ ਰਹਿਣ ਵਾਲੇ ਲਵ ਕੁਮਾਰ, ਨੰਗਲ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਸੀ। ਇਥੇ ਉਸ ਨੇ 500 ਰੁਪਏ ਦੀ ਟਿਕਟ ਖਰੀਦੀ ਸੀ ਅਤੇ ਹੁਣ ਉਸ ਨੇ ਪੰਜਾਬ ਸਟੇਟ ਲਾਟਰੀ ਦੀ 3 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਲਵ ਕੁਮਾਰ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਲਾਟਰੀ ਪਾਈ ਸੀ।