ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

Share:

ਨਵੀਂ ਦਿੱਲੀ, 29 ਨਵੰਬਰ 2024 – ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਸਿਧਾਰਥ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਸਾਲ 2018 ਵਿੱਚ ਆਪਣਾ ਡੈਬਿਊ ਕੀਤਾ ਸੀ। 2008 ‘ਚ ਟੀਮ ਇੰਡੀਆ ਨੂੰ ਅੰਡਰ-19 ਵਿਸ਼ਵ ਕੱਪ ਜਿੱਤਣ ‘ਚ ਸਿਧਾਰਥ ਨੇ ਅਹਿਮ ਭੂਮਿਕਾ ਨਿਭਾਈ ਸੀ। ਸਿਧਾਰਥ ਨੇ ਟੀਮ ਇੰਡੀਆ ਲਈ 3 ਵਨਡੇ ਅਤੇ 3 ਟੀ-20 ਮੈਚ ਖੇਡੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵੀ ਖੇਡ ਚੁੱਕੇ ਹਨ।

ਸਿਧਾਰਥ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਸਾਲ 2019 ਵਿੱਚ ਖੇਡਿਆ ਸੀ। ਉਦੋਂ ਤੋਂ ਸਿਧਾਰਥ ਭਾਰਤੀ ਟੀਮ ਤੋਂ ਬਾਹਰ ਸਨ। ਸਿਧਾਰਥ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਸਮੇਤ ਕਈ ਟੀਮਾਂ ਦਾ ਹਿੱਸਾ ਰਹਿ ਚੁੱਕੇ ਹਨ। ਪਰ ਆਈਪੀਐਲ 2024 ਦੀ ਨਿਲਾਮੀ ਵਿੱਚ ਕਿਸੇ ਵੀ ਟੀਮ ਨੇ ਉਨ੍ਹਾਂ ਨੂੰ ਨਹੀਂ ਖਰੀਦਿਆ।

ਸਿਧਾਰਥ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਰਾਹੀਂ ਉਨ੍ਹਾਂ ਦੱਸਿਆ ਕਿ ਉਹ ਭਾਰਤ ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਉਹ ਵਿਰਾਟ ਕੋਹਲੀ ਦੀ ਕਪਤਾਨੀ ਹੇਠ ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਦਾ ਹਿੱਸਾ ਰਿਹਾ ਹੈ। ਉਹ ਅਤੇ ਕੋਹਲੀ 2008 ਵਿੱਚ ਇੱਕੋ ਟੀਮ ਦਾ ਹਿੱਸਾ ਸਨ। ਸਿਧਾਰਥ ਕੌਲ ਨੇ 2018 ਵਿੱਚ ਸੀਨੀਅਰ ਟੀਮ ਇੰਡੀਆ ਲਈ ਆਪਣਾ ਪਹਿਲਾ ਵਨਡੇ ਮੈਚ ਖੇਡਿਆ ਸੀ। ਉਨ੍ਹਾਂ ਉਸੇ ਸਾਲ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡਿਆ ਸੀ।ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਸਿਧਾਰਥ ਕੌਲ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਸਿਧਾਰਥ ਨੇ ਟੀਮ ਇੰਡੀਆ ਲਈ 3 ਵਨਡੇ ਮੈਚ ਖੇਡੇ ਹਨ। ਉਨ੍ਹਾਂ ਆਪਣਾ ਆਖਰੀ ਵਨਡੇ ਅਫਗਾਨਿਸਤਾਨ ਖਿਲਾਫ 2018 ਵਿੱਚ ਖੇਡਿਆ ਸੀ। ਆਖਰੀ ਟੀ-20 ਮੈਚ 2019 ‘ਚ ਆਸਟ੍ਰੇਲੀਆ ਖਿਲਾਫ ਖੇਡਿਆ ਗਿਆ ਸੀ। ਸਿਧਾਰਥ ਨੇ ਭਾਰਤ ਲਈ 3 ਟੀ-20 ਮੈਚਾਂ ‘ਚ 4 ਵਿਕਟਾਂ ਲਈਆਂ ਹਨ।

https://twitter.com/iamsidkaul/status/1862115840889442761?ref_src=twsrc%5Etfw%7Ctwcamp%5Etweetembed%7Ctwterm%5E1862115840889442761%7Ctwgr%5E63d07ae53f5ce0a3590836c46ca96fb52a234903%7Ctwcon%5Es1_c10&ref_url=https%3A%2F%2Fpunjab.news18.com%2Fnews%2Fsports%2Fsiddarth-kaul-retirement-team-india-s-deadly-bowler-retires-has-also-been-a-part-of-sunrisers-hyderabad-ak-694842.html

Leave a Reply

Your email address will not be published. Required fields are marked *