ਬੈਡਮਿੰਟਨ ਸਟਾਰ ਪੀਵੀ ਸਿੰਧੂ ਬੱਝੇਗੀ ਵਿਆਹ ਬੰਧਨ ‘ਚ, 20 ਦਸੰਬਰ ਤੋਂ ਰਸਮਾਂ ਸ਼ੁਰੂ

Share:

ਭਾਰਤ ਦੀ ਮਹਾਨ ਸ਼ਟਲਰ ਪੀਵੀ ਸਿੰਧੂ ਆਪਣੀ ਜ਼ਿੰਦਗੀ ਦਾ ਨਵਾਂ ਅਤੇ ਸਭ ਤੋਂ ਖੂਬਸੂਰਤ ਸਫਰ ਸ਼ੁਰੂ ਕਰਨ ਜਾ ਰਹੀ ਹੈ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਸਟਾਰ ਸਿੰਧੂ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਸਿੰਧੂ ਦੇ ਪਿਤਾ ਨੇ ਸੋਮਵਾਰ 2 ਦਸੰਬਰ ਨੂੰ ਆਪਣੀ ਧੀ ਦੇ ਵਿਆਹ ਦੀ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਨਾਲ ਸਾਂਝੀ ਕੀਤੀ। ਭਾਰਤੀ ਸਟਾਰ ਦਾ ਵਿਆਹ ਹੈਦਰਾਬਾਦ ਦੇ ਇੱਕ ਬਿਜ਼ਨਸ ਐਗਜ਼ੀਕਿਊਟਿਵ ਨਾਲ ਹੋ ਰਿਹਾ ਹੈ। ਸਿੰਧੂ ਦੇ ਪਿਤਾ ਪੀਵੀ ਰਮੰਨਾ ਨੇ ਦੱਸਿਆ ਕਿ ਵਿਆਹ ਦੀਆਂ ਰਸਮਾਂ 22 ਦਸੰਬਰ ਨੂੰ ਰਾਜਸਥਾਨ ਦੇ ਲੇਕ ਸਿਟੀ ਉਦੈਪੁਰ ਵਿੱਚ ਪੂਰੀਆਂ ਹੋਣਗੀਆਂ।

ਐਤਵਾਰ 1 ਦਸੰਬਰ ਨੂੰ ਸਈਅਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਜਿੱਤ ਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਵਾਲੀ ਪੀਵੀ ਸਿੰਧੂ ਨੇ ਹੁਣ ਸਾਰਿਆਂ ਨੂੰ ਡਬਲ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ। ਸਿੰਧੂ ਦਾ ਵਿਆਹ ਹੈਦਰਾਬਾਦ ਦੀ ਇੱਕ ਕੰਪਨੀ ਵਿੱਚ ਸੀਨੀਅਰ ਐਗਜ਼ੀਕਿਊਟਿਵ ਵੈਂਕਟ ਦੱਤਾ ਨਾਲ ਹੋ ਰਿਹਾ ਹੈ। ਸਿੰਧੂ ਵਾਂਗ ਵੈਂਕਟਾ ਵੀ ਹੈਦਰਾਬਾਦ ਦਾ ਰਹਿਣ ਵਾਲਾ ਹੈ। ਵਿਆਹ ਬਾਰੇ ਜਾਣਕਾਰੀ ਦਿੰਦੇ ਹੋਏ ਸਿੰਧੂ ਦੇ ਪਿਤਾ ਨੇ ਦੱਸਿਆ ਕਿ ਦੋਵੇਂ ਪਰਿਵਾਰ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਆਹ ਦੀਆਂ ਰਸਮਾਂ 20 ਦਸੰਬਰ ਤੋਂ ਸ਼ੁਰੂ ਹੋਣਗੀਆਂ ਅਤੇ 22 ਦਸੰਬਰ ਨੂੰ ਸਿੰਧੂ ਅਤੇ ਵੈਂਕਟਾ ਸਾਰੀਆਂ ਰਸਮਾਂ ਨਾਲ ਇੱਕ-ਦੂਜੇ ਨਾਲ ਵਿਆਹ ਕਰਨਗੇ। ਇਸ ਤੋਂ ਬਾਅਦ 24 ਦਸੰਬਰ ਨੂੰ ਹੈਦਰਾਬਾਦ ‘ਚ ਰਿਸੈਪਸ਼ਨ ਪਾਰਟੀ ਦਾ ਆਯੋਜਨ ਵੀ ਕੀਤਾ ਜਾਵੇਗਾ। ਸਿੰਧੂ ਦੇ ਹੋਣ ਵਾਲੇ ਪਤੀ ਵੈਂਕਟਾ ਦੱਤਾ ਦੀ ਗੱਲ ਕਰੀਏ ਤਾਂ ਉਹ ਪੋਸਾਈਡੈਕਸ ਟੈਕਨਾਲੋਜੀ ਦੇ ਕਾਰਜਕਾਰੀ ਨਿਰਦੇਸ਼ਕ ਹਨ।

ਵੈਂਕਟ ਨਾ ਸਿਰਫ ਟੈਕਨਾਲੋਜੀ ਕੰਪਨੀ ਨਾਲ ਜੁੜੇ ਹੋਏ ਹਨ, ਸਗੋਂ ਇਸ ਤੋਂ ਪਹਿਲਾਂ ਉਹ ਦੁਨੀਆ ਦੀ ਸਭ ਤੋਂ ਮਸ਼ਹੂਰ ਟੀ-20 ਲੀਗ IPL ਨਾਲ ਵੀ ਜੁੜੇ ਰਹੇ ਹਨ। ਵੈਂਕਟ ਨੇ ਆਪਣੇ ਲਿੰਕਡਇਨ ਬਾਇਓ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਹ ਇੱਕ ਆਈਪੀਐਲ ਫਰੈਂਚਾਇਜ਼ੀ ਦਾ ਪ੍ਰਬੰਧਨ ਕਰ ਰਹੇ ਸੀ। ਹਾਲਾਂਕਿ ਉਨ੍ਹਾਂ ਨੇ ਇਸ ‘ਚ ਫ੍ਰੈਂਚਾਇਜ਼ੀ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ।

One thought on “ਬੈਡਮਿੰਟਨ ਸਟਾਰ ਪੀਵੀ ਸਿੰਧੂ ਬੱਝੇਗੀ ਵਿਆਹ ਬੰਧਨ ‘ਚ, 20 ਦਸੰਬਰ ਤੋਂ ਰਸਮਾਂ ਸ਼ੁਰੂ

Leave a Reply

Your email address will not be published. Required fields are marked *