ਅਪਰਾਧ ਦੇ ਇਤਿਹਾਸ ‘ਚ ਦੋ ਅਜਿਹੀਆਂ ਔਰਤਾਂ, ਜਿਨ੍ਹਾਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ; Sister Serial Killers ਦੀ ਸਨਸਨੀਖੇਜ਼ ਕਹਾਣੀ
ਕਿਹਾ ਜਾਂਦਾ ਹੈ ਕਿ ਹਰ ਔਰਤ ‘ਚ ਮਾਂ ਦੀ ਮਮਤਾ ਹੁੰਦੀ ਹੈ ਅਤੇ ਉਸ ਦਾ ਬੱਚਿਆਂ ਨਾਲ ਪਿਆਰ ਹੋਣਾ ਆਮ ਗੱਲ ਹੈ। ਅਜਿਹੇ ‘ਚ ਜੇਕਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਭਾਰਤ ‘ਚ ਅਪਰਾਧ ਦੇ ਇਤਿਹਾਸ ‘ਚ ਦੋ ਅਜਿਹੀਆਂ ਔਰਤਾਂ ਸਨ, ਜਿਨ੍ਹਾਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਉਸ ਨੇ 13 ਬੱਚਿਆਂ ਨੂੰ ਅਗਵਾ ਕੀਤਾ ਸੀ ਅਤੇ ਕਰੀਬ 9 ਬੱਚੇ ਮਾਰੇ ਗਏ ਸਨ। ਦੋਹਾਂ ਔਰਤਾਂ ਦੀ ਬੇਰਹਿਮੀ ਦੀ ਹੱਦ ਤੁਸੀਂ ਇਸ ਗੱਲ ਤੋਂ ਸਮਝ ਸਕਦੇ ਹੋ ਕਿ ਉਨ੍ਹਾਂ ਨੇ 18 ਮਹੀਨੇ ਦੇ ਬੱਚੇ ਨੂੰ ਫਰਸ਼ ‘ਤੇ ਸੁੱਟ ਦਿੱਤਾ ਅਤੇ ਫਿਰ ਲੋਹੇ ਦੇ ਖੰਭੇ ‘ਚ ਸਿਰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਹ ਔਰਤਾਂ ਮਹਾਰਾਸ਼ਟਰ ਦੀਆਂ ਭੈਣਾਂ ਸੀਰੀਅਲ ਕਿਲਰ ਸੀਮਾ ਮੋਹਨ ਗਾਵਿਤ ਅਤੇ ਰੇਣੁਕਾ ਕਿਰਨ ਸ਼ਿੰਦੇ ਸਨ, ਜਿਨ੍ਹਾਂ ਦਾ 1990 ਤੋਂ 1996 ਦਰਮਿਆਨ ਸਭ ਤੋਂ ਜ਼ਿਆਦਾ ਖੌਫ ਸੀ। ਆਓ ਜਾਣਦੇ ਹਾਂ ਉਨ੍ਹਾਂ ਦੀ ਕਹਾਣੀ ਬਾਰੇ…
ਕੌਣ ਸਨ ਇਹ ਔਰਤਾਂ?
ਅੰਜਨਾਬਾਈ ਗਾਵਿਤ ਆਪਣੀਆਂ ਦੋ ਧੀਆਂ ਰੇਣੂਕਾ (ਉਰਫ਼ ਰਿੰਕੂ) ਅਤੇ ਸੀਮਾ (ਉਰਫ਼ ਦੇਵਕੀ) ਨਾਲ ਗੋਂਡਲੇ ਨਗਰ, ਪੁਣੇ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿੰਦੀ ਸੀ। ਤਿੰਨਾਂ ਔਰਤਾਂ ਨੇ ਜਾਤਰਾਂ, ਤਿਉਹਾਰਾਂ ਅਤੇ ਹੋਰ ਜਸ਼ਨਾਂ ਵਿੱਚ ਹਿੱਸਾ ਲੈਣ ਅਤੇ ਪ੍ਰਮੁੱਖ ਮੰਦਰਾਂ ਦੇ ਦਰਸ਼ਨ ਕਰਨ ਲਈ ਪੱਛਮੀ ਮਹਾਰਾਸ਼ਟਰ ਵਿੱਚ ਘੁੰਮਦੀਆਂ ਸਨ, ਜਿਸ ਵਿੱਚ ਮੁੰਬਈ ਮੈਟਰੋਪੋਲੀਟਨ ਖੇਤਰ ਸ਼ਾਮਲ ਸੀ।
ਇਹ ਤਿੰਨੋ ਔਰਤਾਂ ਇਨ੍ਹਾਂ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਔਰਤਾਂ ਦੇ ਗਹਿਣੇ ਅਤੇ ਕੀਮਤੀ ਸਮਾਨ ਚੋਰੀ ਕਰਦੀਆਂ ਸਨ ਤਾਂ ਜੋ ਸੌਖਾ ਜੀਵਨ ਜਿਉ੍ਂ ਸਕਣ। ਵੱਡੀ ਭੈਣ ਰੇਣੁਕਾ ਵਿਆਹੀ ਹੋਈ ਸੀ ਅਤੇ ਉਸਦਾ ਪਤੀ ਕਿਰਨ ਸ਼ਿੰਦੇ ਪੁਣੇ ਵਿੱਚ ਦਰਜ਼ੀ ਦਾ ਕੰਮ ਕਰਦਾ ਸੀ। ਇਨ੍ਹਾਂ ਚੋਰੀਆਂ ਵਿੱਚ ਉਹ ਵੀ ਆਪਣੀ ਪਤਨੀ ਅਤੇ ਸਹੁਰਿਆਂ ਦਾ ਸਾਥ ਦਿੰਦਾ ਸੀ । 1990 ਵਿੱਚ ਰੇਣੁਕਾ ਆਪਣੇ ਬੱਚੇ ਨਾਲ ਇੱਕ ਮੰਦਰ ‘ਚ ਗਈ ਸੀ। ਉਥੇ ਉਸ ਨੇ ਇੱਕ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਫੜੀ ਗਈ । ਪਰ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਸਨੂੰ ਝੂਠਾ ਫਸਾਇਆ ਜਾ ਰਿਹਾ ਹੈ, ਤਾਂ ਉਸ ਨੂੰ ਛੱਡ ਦਿੱਤਾ ਗਿਆ ਸੀ। ਇਸ ਸਮੇਂ ਆਪਣੇ ਬੱਚੇ ਨੂੰ ਆਪਣੇ ਨਾਲ ਰੱਖਣਾ ਉਸ ਲਈ ਫਾਇਦੇਮੰਦ ਰਿਹਾ । ਉਸ ਦਿਨ ਤੋਂ ਹੀ ਉਹ ਚੋਰੀਆਂ ਵਿਚ ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਣ ਲੱਗੀਆਂ ਤਾਂ ਜੋ ਉਹ ਆਸਾਨੀ ਨਾਲ ਬਚ ਸਕਣ।
13 ਬੱਚਿਆਂ ਨੂੰ ਕੀਤਾ ਅਗਵਾ
ਪੁਲਿਸ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 1990 ਅਤੇ 1996 ਦੇ ਵਿਚਕਾਰ ਪਰਿਵਾਰ ਨੇ ਕੋਲਹਾਪੁਰ ਜ਼ਿਲ੍ਹੇ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 13 ਛੋਟੇ ਬੱਚਿਆਂ ਨੂੰ ਅਗਵਾ ਕੀਤਾ, ਉਨ੍ਹਾਂ ਵਿੱਚੋਂ 9 ਦੀ ਹੱਤਿਆ ਕਰ ਦਿੱਤੀ ਅਤੇ ਘੱਟੋ-ਘੱਟ ਪੰਜ ਦੀਆਂ ਲਾਸ਼ਾਂ ਦੇ ਟੁਕੜੇ ਕਰ ਵੱਖ-ਵੱਖ ਥਾਵਾਂ ‘ਤੇ ਸੁੱਟੇ। ਇਨ੍ਹਾਂ ਦੋਵਾਂ ਨੂੰ ਕੋਲਹਾਪੁਰ ਪੁਲਿਸ ਨੇ ਅਕਤੂਬਰ 1996 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ…ਇਸ ਸ਼ਖਸ ਦਾ ਅਜੀਬ ਸ਼ੌਕ…ਤਣਾਅ ਨੂੰ ਘੱਟ ਕਰਨ ਲਈ ਤੋੜਦਾ ਹੈ ਲੋਕਾਂ ਦੇ ਘਰਾਂ ਦੇ ਤਾਲੇ
ਇਨ੍ਹਾਂ ਭੈਣਾਂ ਦਾ ਪਹਿਲਾ ਸ਼ਿਕਾਰ ਕੋਲਹਾਪੁਰ ਦੇ ਇੱਕ ਭਿਖਾਰੀ ਦਾ ਪੁੱਤਰ ਸੀ, ਜਿਸ ਨੂੰ ਰੇਣੂਕਾ ਨੇ ਜੁਲਾਈ 1990 ਵਿੱਚ ਅਗਵਾ ਕਰ ਲਿਆ ਸੀ। ਉਹ ਉਸਨੂੰ ਪੁਣੇ ਲੈ ਆਏ ਅਤੇ ਉਸਦਾ ਨਾਮ ਸੰਤੋਸ਼ ਰੱਖਿਆ। ਅਪ੍ਰੈਲ 1991 ਵਿੱਚ ਉਹ ਉਸਨੂੰ ਕੋਲਹਾਪੁਰ ਲੈ ਗਏ, ਜਿੱਥੇ ਸੀਮਾ ਨੂੰ ਮਹਾਲਕਸ਼ਮੀ ਮੰਦਿਰ ਵਿੱਚ ਇੱਕ ਸ਼ਰਧਾਲੂ ਦਾ ਪਰਸ ਚੋਰੀ ਕਰਦਿਆਂ ਫੜ ਲਿਆ ਗਿਆ। ਸੀਮਾ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅੰਜਨਾ ਬਾਈ ਨੇ ਸੰਤੋਸ਼, ਜੋ ਉਸ ਸਮੇਂ ਮਹਿਜ਼ ਇੱਕ ਸਾਲ ਦਾ ਸੀ, ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। 2006 ਦੇ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਕਿਹਾ ਗਿਆ ਕਿ ਸੀਮਾ ਇਸ ਝਗੜੇ ਵਿੱਚ ਭੱਜਣ ਵਿੱਚ ਕਾਮਯਾਬ ਰਹੀ।
ਇਸ ਤੋਂ ਬਾਅਦ ਉਹ ਤਿੰਨੋਂ ਕੋਲਹਾਪੁਰ ਬੱਸ ਸਟੈਂਡ ‘ਤੇ ਚਲੇ ਗਏ, ਜਿੱਥੇ ਉਨ੍ਹਾਂ ਨੇ ਕੁਝ ਪਰਸ ਸੁੱਟ ਦਿੱਤੇ ਪਰ ਸੰਤੋਸ਼ ਸੱਟਾਂ ਲੱਗਣ ਕਾਰਨ ਲਗਾਤਾਰ ਰੋ ਰਿਹਾ ਸੀ। ਫੜੇ ਜਾਣ ਦੇ ਡਰੋਂ ਅੰਜਨਾਬਾਈ ਨੇ ਸੰਤੋਸ਼ ਦਾ ਮੂੰਹ ਦਬਾ ਲਿਆ ਅਤੇ ਉਸਦਾ ਸਿਰ ਲੋਹੇ ਦੇ ਖੰਭੇ ਨਾਲ ਮਾਰਿਆ। ਸੰਤੋਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੰਤੋਸ਼ ਤੋਂ ਇਲਾਵਾ ਉਸ ਨੇ ਸ਼ਰਧਾ, ਗੌਰੀ, ਸਵਪਨਿਲ ਅਤੇ ਪੰਕਜ ਸਮੇਤ ਘੱਟੋ-ਘੱਟ 4 ਹੋਰ ਬੱਚਿਆਂ ਦਾ ਕਤਲ ਕੀਤਾ। ਇਨ੍ਹਾਂ ਚਾਰਾਂ ਨੇ ਇੱਕ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਅਗਵਾ ਕੀਤਾ ਜਿਨ੍ਹਾਂ ਵਿੱਚ ਅੰਜਲੀ, ਬੰਟੀ, ਸਵਾਤੀ, ਗੁੱਡੂ, ਮੀਨਾ, ਰਾਜਨ, ਸ਼ਰਧਾ, ਗੌਰੀ, ਸਵਪਨਿਲ ਅਤੇ ਪੰਕਜ ਸ਼ਾਮਲ ਸਨ ਅਤੇ ਇਨ੍ਹਾਂ ਨੂੰ ਗਲਤ ਤਰੀਕੇ ਨਾ ਬੰਧਕ ਬਣਾ ਕੇ ਰੱਖਿਆ।
ਅਕਤੂਬਰ 1996 ਵਿੱਚ, ਅੰਜਨਾਬਾਈ, ਸੀਮਾ ਅਤੇ ਰੇਣੁਕਾ ਨੂੰ ਇੱਕ ਵੱਖਰੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿੱਚ ਅੰਜਨਾਬਾਈ ਦੇ ਪਹਿਲੇ ਪਤੀ ਦੇ ਦੂਜੇ ਵਿਆਹ ਤੋਂ ਹੋਈ ਬੇਟੀ ਨੂੰ ਅਗਵਾ ਕਰਨ ਦਾ ਦੋਸ਼ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਕੋਲਹਾਪੁਰ ਪੁਲਸ ਨੂੰ ਛੋਟੇ ਬੱਚਿਆਂ ਦੇ ਕਈ ਕੱਪੜੇ ਮਿਲੇ । ਇਸ ਨਾਲ ਜਾਂਚ ਸ਼ੁਰੂ ਹੋਈ, ਜਿਸ ਨੇ ਉਸ ਦੇ ਅਪਰਾਧਾਂ ਦਾ ਪਰਦਾਫਾਸ਼ ਕੀਤਾ।
ਮੌਤ ਦੀ ਸਜ਼ਾ ਸੁਣਾਈ
28 ਜੂਨ, 2001 ਨੂੰ ਕੋਲਹਾਪੁਰ ਦੇ ਇੱਕ ਵਧੀਕ ਸੈਸ਼ਨ ਜੱਜ ਨੇ ਦੋਨਾਂ ਭੈਣਾਂ ਨੂੰ 13 ਨਾਬਾਲਗ ਬੱਚਿਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਵਿੱਚੋਂ ਘੱਟੋ-ਘੱਟ ਛੇ, ਚਾਰ ਲੜਕੀਆਂ ਅਤੇ ਦੋ ਲੜਕਿਆਂ ਦੀ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ।
ਪੰਜ ਸਾਲ ਬਾਅਦ, ਬੰਬੇ ਹਾਈ ਕੋਰਟ ਨੇ ਸਜ਼ਾ ਨੂੰ ਬਰਕਰਾਰ ਰੱਖਿਆ, ਪਰ ਉਸ ਨੂੰ ਪੰਜ ਬੱਚਿਆਂ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ। 31 ਅਗਸਤ 2006 ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ 2014 ਵਿੱਚ ਮੁਆਫ਼ੀ ਦੀ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
One thought on “ਅਪਰਾਧ ਦੇ ਇਤਿਹਾਸ ‘ਚ ਦੋ ਅਜਿਹੀਆਂ ਔਰਤਾਂ, ਜਿਨ੍ਹਾਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ; Sister Serial Killers ਦੀ ਸਨਸਨੀਖੇਜ਼ ਕਹਾਣੀ”