ਦੁਖਦਾਈ ਖ਼ਬਰ : ਦਿਲ ਦਾ ਦੌਰਾ ਪੈਣ ਨਾਲ ਦੋ ਸਕੇ ਭਰਾਵਾਂ ਦੀ ਇੱਕੋ ਦਿਨ ਮੌਤ
ਅੰਮ੍ਰਿਤਸਰ, 30 ਨਵੰਬਰ 2024 – ਅੱਜ ਉਸ ਵਕਤ ਪੁਲਿਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਵਿਖੇ ਸੋਗ ਦੀ ਲਹਿਰ ਫੈਲ ਗਈ ਜਦੋਂ ਦੋ ਸਕੇ ਭਰਾਵਾਂ ਦੀ ਦਿਲ ਦੇ ਦੌਰੇ ਪੈਣ ਨਾਲ ਮੌਤ ਹੋ ਗਈ। ਇਹ ਦੋਨੋਂ ਨੌਜਵਾਨ ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ ਗਰੀਬ ਤੇ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਸਨ।
ਦੋਵਾਂ ਭਰਾਵਾਂ ਦੇ ਪਿਤਾ ਹਰਪਾਲ ਸਿੰਘ ਉਰਫ ਭੱਲੂ ਨੇ ਦੱਸਿਆ ਕਿ ਉਸਦੇ ਵੱਡੇ ਪੁੱਤਰ ਸਰਬਜੀਤ ਸਿੰਘ, ਜੋ ਕਿ ਤਿੰਨ ਬੱਚਿਆਂ ਦਾ ਬਾਪ ਸੀ, ਦੀ ਅੱਜ ਸਵੇਰੇ 6 ਵਜੇ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਇਸ ਦੀ ਸੂਚਨਾ ਜਦੋਂ ਛੋਟੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਦਿੱਤੀ ਗਈ ਤਾਂ ਕਰੀਬ ਇਕ ਘੰਟੇ ਬਾਅਦ ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ, ਜੋ ਉਸ ਵਾਸਤੇ ਵੀ ਜਾਨਲੇਵਾ ਸਾਬਤ ਹੋਇਆ। ਕਰੀਬ ਇਕ ਘੰਟੇ ਬਾਅਦ ਉਸ ਦੀ ਵੀ ਮੌਤ ਹੋ ਗਈ। ਬੇਵਕਤੀਆਂ ਮੌਤਾਂ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲੀ ਹੋਈ ਹੈ।