ਅਮਿਤ ਸ਼ਾਹ ਅੱਜ ਲੋਕ ਸਭਾ ’ਚ ਪੇਸ਼ ਕਰਨਗੇ ਆਪਦਾ ਪ੍ਰਬੰਧਨ (ਸੋਧ) ਬਿੱਲ, 2024

ਨਵੀਂ ਦਿੱਲੀ, 29 ਨਵੰਬਰ 2024 – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆਪਦਾ ਪ੍ਰਬੰਧਨ (ਸੋਧ) ਬਿੱਲ, 2024 (Disaster Management (Amendment) Act) ਨੂੰ ਲੋਕ ਸਭਾ ਵਿਚ ਵਿਚਾਰਨ ਅਤੇ ਪਾਸ ਕਰਨ ਲਈ ਪੇਸ਼ ਕਰਨਗੇ। ਕੇਂਦਰ ਸਰਕਾਰ ਨੇ 1 ਅਗਸਤ, 2024 ਨੂੰ ਲੋਕ ਸਭਾ ਵਿਚ ਆਫ਼ਤ ਪ੍ਰਬੰਧਨ (ਸੋਧ) ਬਿੱਲ, 2024 ਪੇਸ਼ ਕੀਤਾ ਸੀ। ਸਰਦ ਰੁੱਤ ਦੀ ਸੰਸਦ ਦਾ ਪਹਿਲਾ ਇਜਲਾਸ 25 ਨਵੰਬਰ ਨੂੰ ਸ਼ੁਰੂ ਹੋਇਆ ਸੀ, ਜਿਸ ਦੇ ਦੋਵੇਂ ਸਦਨ ਹੰਗਾਮੇ ਕਾਰਨ ਕਾਫ਼ੀ ਜਲਦੀ ਮੁਲਤਵੀ ਹੋ ਗਏ ਸਨ। ਸਰਦ ਰੁੱਤ ਸੈਸ਼ਨ 20 ਦਸੰਬਰ ਤੱਕ ਚੱਲੇਗਾ।