ਭਿਆਨਕ ਸੜਕ ਹਾਦਸੇ ‘ਚ 5 ਡਾਕਟਰਾਂ ਦੀ ਮੌਤ, ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ

Share:

ਕਨੌਜ, 27 ਨਵੰਬਰ 2024 – ਉੱਤਰ ਪ੍ਰਦੇਸ਼ ਦੇ ਕਨੌਜ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ‘ਚ ਮਿੰਨੀ ਪੀਜੀਆਈ ਸੈਫ਼ਈ ‘ਚ ਤਾਇਨਾਤ ਪੰਜ ਡਾਕਟਰਾਂ ਦੀ ਮੌਤ ਹੋ ਗਈ।

ਹਾਦਸਾ ਸਵੇਰੇ 4 ਵਜੇ ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਵਿਆਹ ਸਮਾਗਮ ‘ਚ ਜਾਂਦੇ ਸਮੇਂ ਵਾਪਰਿਆ। ਲਖਨਊ ‘ਚ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਪਹੁੰਚੇ ਡਾਕਟਰ ਸੈਫਈ ਪਰਤ ਰਹੇ ਸਨ। ਇਸ ਦੌਰਾਨ ਕਨੌਜ ‘ਚ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਇਕ ਟਰੱਕ ਨਾਲ ਟਕਰਾ ਗਈ। ਤੇਜ਼ ਰਫਤਾਰ ਸਕਾਰਪੀਓ ਡਿਵਾਈਡਰ ਨੂੰ ਤੋੜ ਕੇ ਦੂਜੇ ਪਾਸੇ ਪਲਟ ਗਈ। ਹਾਦਸੇ ‘ਚ ਸਕਾਰਪੀਓ ਸਵਾਰ ਪੰਜ ਪੀਜੀ ਡਾਕਟਰਾਂ ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਸਰਕਾਰੀ ਮੈਡੀਕਲ ਕਾਲਜ ਤੋਂ ਸੈਫਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ਾਂ ਮੁਰਦਾਘਰ ‘ਚ ਰਖਵਾ ਦਿੱਤੀਆਂ ਹੈ।

ਇਸ ਦੌਰਾਨ ਸਕਾਰਪੀਓ ਵਿੱਚ ‘ਚ ਵਿਹਾਰ ਮਝੋਲਾ ਯੋਜਨਾ ਮੁਰਾਦਾਬਾਦ ਦੇ ਡਾ. ਜੈਵੀਰ ਸਿੰਘ (39 ਸਾਲ), ਕਮਲਾ ਨਗਰ ਆਗਰਾ ਦੇ ਡਾ. ਅਨਿਰੁਧ (29 ਸਾਲ), ਸੰਤ ਰਵਿਦਾਸ ਨਗਰ ਦੇ ਡਾ. ਸੰਤੋਸ਼ ਕੁਮਾਰ ਮੋਰੀਆ (40 ਸਾਲ), ਕਨੌਜ ਦੇ ਮੋਚੀਪੁਰ ਤੇਰਾਮੱਲੂ ਦੇ ਡਾ. ਅਰੁਣ ਕੁਮਾਰ (34 ਸਾਲ), ਬਰੇਲੀ ਦੇ ਬਾਈਪਾਸ ਰੋਡ ਦੇ ਡਾ: ਨਰਦੇਵ (35 ਸਾਲ) ਤੇ ਇੱਕ ਹੋਰ ਸਾਥੀ ਸਵਾਰ ਸਨ।

ਉਥੇ ਪੰਜ ਡਾਕਟਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਜੈਵੀਰ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸੈਫਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪਿ੍ੰਸੀਪਲ ਡਾ.ਸੀਪੀਪਾਲ ਨੇ ਦੱਸਿਆ ਕਿ ਲਾਸ਼ਾਂ ਨੂੰ ਮੁਰਦਾਘਰ ‘ਚ ਰਖਵਾ ਦਿੱਤਾ ਗਿਆ ਹੈ| ਪੁਲਿਸ ਨੇ ਰਿਸ਼ਤੇਦਾਰਾਂ ਅਤੇ ਸੈਫ਼ਈ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ। ਰਿਸ਼ਤੇਦਾਰਾਂ ਦੇ ਆਉਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Modernist Travel Guide All About Cars