ਟਰੈਕਟਰ ਨੂੰ ਸਾਈਡ ਨਾ ਦੇਣ ‘ਤੇ ਪਿਓ-ਪੁੱਤ ਨੇ ਸਕੂਲ ਬੱਸ ‘ਤੇ ਚਲਾਈਆਂ ਤਾਬੜਤੋੜ ਗੋਲੀਆਂ,1 ਬੱਚੇ ਸਣੇ 4 ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ

ਸਿਰਸਾ, 21 ਨਵੰਬਰ 2024 – ਹਰਿਆਣਾ ਦੇ ਸਿਰਸਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਰਾਣੀਆ ਇਲਾਕੇ ‘ਚ ਪਿਓ-ਪੁੱਤ ਨੇ ਸਕੂਲ ਬੱਸ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ । ਫਾਇਰਿੰਗ ਦੌਰਾਨ 1 ਬੱਚੇ ਸਣੇ 4 ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਟਰੈਕਟਰ ਨੂੰ ਸਾਈਡ ਨਾ ਦੇਣ ‘ਤੇ ਪਿਓ-ਪੁੱਤ ਵਲੋਂ ਇਹ ਫਾਇਰਿੰਗ ਕੀਤੀ ਗਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰਿੰਗ ਦੇ ਇਸ ਮਾਮਲੇ ਵਿਚ ਪੁਲਿਸ ਨੇ ਹਮਲਾਵਰ ਪਿਓ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇ ਪਿਓ-ਪੁੱਤਰ ਟਰੈਕਟਰ ਅਤੇ ਗੱਡੀ ਵਿਚ ਸਵਾਰ ਹੋ ਕੇ ਆ ਰਹੇ ਸਨ, ਜਿਸ ਦੌਰਾਨ ਉਹਨਾਂ ਨੇ ਸਕੂਲ ਵੈਨ ‘ਤੇ ਫਾਇਰਿੰਗ ਕੀਤੀ।