ਦਿੱਲੀ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਪਹਿਲੀ ਲਿਸਟ ਜਾਰੀ
ਨਵੀਂ ਦਿੱਲੀ, 21 ਨਵੰਬਰ 2024 – ਦਿੱਲੀ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ (App) ਨੇ ਦਿੱਲੀ ਵਿਧਾਨ ਸਭਾ ਚੋਣਾਂ 2025 (Delhi Assembly Elections 2025) ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ‘ਆਪ’ ਨੇ ਵੀਰਵਾਰ ਨੂੰ ਸਿਆਸੀ ਮਾਮਲਿਆਂ ਦੀ ਕਮੇਟੀ (PAC) ਦੀ ਮੀਟਿੰਗ ਬੁਲਾਈ ਹੈ। ਇਸ ਤਹਿਤ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਪਹਿਲੀ ਲਿਸਟ ‘ਚ 11 ਉਮੀਦਵਾਰਾਂ ਦੇ ਨਾਂ
ਛਤਰਪੁਰ ਤੋਂ ਚੋਣ ਲੜਨਗੇ ਬ੍ਰਹਮਾ ਸਿੰਘ ਤੰਵਰ
ਕਿਰਾੜੀ ਤੋਂ ਅਨਿਲ ਝਾਅ ‘ਆਪ’ ਦੇ ਉਮੀਦਵਾਰ ਹੋਣਗੇ
ਵਿਸ਼ਵਾਸ ਨਗਰ ਤੋਂ ਦੀਪਕ ਸਿੰਗਲਾ ਚੋਣ ਲੜਨਗੇ
ਰੋਹਤਾਸ ਨਗਰ ਤੋਂ ਸਰਿਤਾ ਸਿੰਘ ‘ਆਪ’ ਦੀ ਉਮੀਦਵਾਰ ਹੋਵੇਗੀ
ਲਕਸ਼ਮੀ ਨਗਰ ਤੋਂ BB ਤਿਆਗੀ ‘ਆਪ’ ਉਮੀਦਵਾਰ ਹੋਣਗੇ
ਬਦਰਪੁਰ ਤੋਂ ਰਾਮ ਸਿੰਘ ਨੇਤਾ ਜੀ ਉਮੀਦਵਾਰ ਹੋਣਗੇ।
ਸੀਲਮਪੁਰ ਤੋਂ ਜ਼ੁਬੈਰ ਚੌਧਰੀ ‘ਆਪ’ ਦੇ ਉਮੀਦਵਾਰ ਹੋਣਗੇ।
ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ ਚੋਣ ਲੜਨਗੇ।
ਘੋਂਡਾ ਤੋਂ ਗੌਰਵ ਸ਼ਰਮਾ ਚੋਣ ਲੜਨਗੇ
ਕਰਾਵਲ ਨਗਰ ਤੋਂ ਮਨੋਜ ਤਿਆਗੀ ‘ਆਪ’ ਦੇ ਉਮੀਦਵਾਰ ਹੋਣਗੇ
ਮਟਿਆਲਾ ਤੋਂ ਸੋਮੇਸ਼ ਸ਼ੌਕੀਨ ‘ਆਪ’ ਦੇ ਉਮੀਦਵਾਰ ਹੋਣਗੇ।
ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ PAC ਦੀ ਮੀਟਿੰਗ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੇ ਨਾਵਾਂ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਸੀਐਮ ਆਤਿਸ਼ੀ ਵੀ ਮੌਜੂਦ ਸਨ।