ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ 3 ਘੰਟੇ ਦੀ ਪੈਰੋਲ

Share:

ਚੰਡੀਗੜ੍ਹ, 19 ਨਵੰਬਰ 2024 – ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਬਲਵੰਤ ਸਿੰਘ ਰਾਜੋਆਣਾ ਨੂੰ ਆਪਣੇ ਭਰਾ ਦੇ ਭੋਗ ਵਿਚ ਸ਼ਾਮਿਲ ਹੋਣ ਲਈ 3 ਘੰਟੇ ਦੀ ਪੈਰੋਲ ਦਿੱਤੀ ਗਈ ਹੈ। ਉਹ ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਵਿਚ ਭਲਕੇ ਪੁਲਿਸ ਕਸਟਡੀ ਵਿਚ 11 ਤੋਂ 2 ਵਜੇ ਤੱਕ ਆਪਣੇ ਭਰਾ ਦੇ ਭੋਗ ਵਿਚ ਸ਼ਾਮਿਲ ਹੋਣਗੇ, ਜੋ ਕਿ ਪਿੰਡ ਦੇ ਇਕ ਗੁਰਦੁਆਰਾ ਸਾਹਿਬ ਵਿਚ ਰੱਖਿਆ ਗਿਆ ਹੈ। ਰਾਜੋਆਣਾ ਨੇ ਭੋਗ ਵਿਚ ਸ਼ਾਮਿਲ ਹੋਣ ਲਈ ਟੈਂਪਰੇਰੀ ਪੈਰੋਲ ਮੰਗੀ ਸੀ। ਦੱਸ ਦੇਈਏ ਕਿ ਰਾਜੋਆਣਾ ਦੇ ਭਰਾ ਦਾ ਦਿਹਾਂਤ 14 ਨਵੰਬਰ ਨੂੰ ਹੋਇਆ ਸੀ।

Leave a Reply

Your email address will not be published. Required fields are marked *