ਪੰਜਾਬ ‘ਚ ਕੱਲ੍ਹ ਅਤੇ ਪਰਸੋਂ ਦੀ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ

ਚੰਡੀਗੜ੍ਹ, 14 ਨਵੰਬਰ 2024 – ਨਵੰਬਰ ਦੇ ਸ਼ੁਰੂ ਵਿੱਚ ਕਈ ਖਾਸ ਦਿਨਾਂ ਅਤੇ ਤਿਉਹਾਰਾਂ ਕਾਰਨ ਸਕੂਲਾਂ, ਕਾਲਜਾਂ, ਦਫ਼ਤਰਾਂ ਅਤੇ ਬੈਂਕਾਂ ਵਿੱਚ ਛੁੱਟੀਆਂ ਰਹੀਆਂ।
ਦੀਵਾਲੀ ਅਤੇ ਛੱਠ ਦੇ ਤਿਉਹਾਰ ਤੋਂ ਬਾਅਦ, ਗੁਰੂ ਨਾਨਕ ਜਯੰਤੀ ਵਰਗੇ ਵਿਸ਼ੇਸ਼ ਖਾਸ ਦਿਨ ਹਨ। ਕੁਝ ਥਾਵਾਂ ‘ਤੇ 15 ਨਵੰਬਰ ਤੋਂ 17 ਨਵੰਬਰ ਤੱਕ 3 ਦਿਨ ਸਰਕਾਰੀ ਛੁੱਟੀ ਹੈ। ਆਓ ਜਾਣਦੇ ਹਾਂ ਕਿ 15, 16 ਅਤੇ 17 ਨਵੰਬਰ ਨੂੰ ਸਰਕਾਰੀ ਛੁੱਟੀਆਂ ਕਿੱਥੇ-ਕਿੱਥੇ ਰਹਿਣਗੀਆਂ।
ਪੰਜਾਬ ਵਿਚ 15, 16 ਅਤੇ 17 ਨਵੰਬਰ ਨੂੰ ਛੁੱਟੀਆਂ ਰਹਿਣਗੀਆਂ। ਛੁੱਟੀਆਂ ਦੀ ਸੂਚੀ ਅਨੁਸਾਰ 15 ਨਵੰਬਰ (ਸ਼ੁੱਕਰਵਾਰ) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਜਿਸ ਦਿਨ ਛੁੱਟੀ ਹੋਵੇਗੀ। ਇਸ ਤੋਂ ਬਾਅਦ 16 ਨਵੰਬਰ (ਸ਼ਨੀਵਾਰ) ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ, ਜਿਸ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ 17 ਨਵੰਬਰ (ਐਤਵਾਰ) ਨੂੰ ਵੀ ਛੁੱਟੀ ਹੈ। ਇਸ ਤਰ੍ਹਾਂ 15, 16 ਅਤੇ 17 ਨਵੰਬਰ ਨੂੰ ਲਗਾਤਾਰ ਤਿੰਨ ਛੁੱਟੀਆਂ ਹੋਣਗੀਆਂ, ਜਿਸ ਕਾਰਨ ਸਾਰੇ ਵਿਦਿਅਕ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ।