ਮਹਾਬੋਧੀ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪਟਨਾ, 12 ਦਸੰਬਰ- ਬਿਹਾਰ ਦੇ ਬੋਧਗਯਾ ’ਚ ਸਥਿਤ ਮਹਾਬੋਧੀ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਇਹ ਧਮਕੀ ਦੁਬਈ ਵਿਚ ਲੁਕੇ ਝਾਰਖੰਡ ਰਾਜ ਦੇ ਇਕ ਗੈਂਗਸਟਰ ਵਿੱਕੀ ਵਲੋਂ ਦਿੱਤੀ ਗਈ ਹੈ। ਬੋਧ ਗਯਾ ਮੰਦਰ ਪ੍ਰਬੰਧਕ ਕਮੇਟੀ ਨੂੰ ਇਕ ਪੱਤਰ ਰਾਹੀਂ ਇਹ ਧਮਕੀ ਮਿਲੀ ਹੈ। ਮਹਾਬੋਧੀ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਬਿਹਾਰ, ਝਾਰਖੰਡ ਅਤੇ ਦਿੱਲੀ ਸਮੇਤ ਹੋਰ ਰਾਜਾਂ ਦੀ ਪੁਲਿਸ ਸਰਗਰਮ ਹੋ ਗਈ ਹੈ ਤੇ ਨਾਲ ਹੀ ਮੁਲਜ਼ਮਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਝਾਰਖੰਡ ਸੂਬੇ ਦੇ ਧਨਵਾੜ ਜ਼ਿਲ੍ਹੇ ਦੇ ਵਾਸੇਪੁਰ ਦੇ ਇਕ ਬਦਨਾਮ ਅਪਰਾਧੀ ਪ੍ਰਿੰਸ ਖਾਨ ਨੇ ਮਹਾਬੋਧੀ ਮੰਦਿਰ ਨੂੰ ਬੰਬ ਨਾਲ ਤਬਾਹ ਕਰਨ ਦੀ ਧਮਕੀ ਦਿੱਤੀ ਹੈ। ਇਸ ਦੌਰਾਨ ਧਮਕੀ ਮਿਲਣ ਤੋਂ ਬਾਅਦ ਗਯਾ ਪੁਲਿਸ ਦੀ ਇਕ ਟੀਮ ਧਨਬਾਦ ਪਹੁੰਚੀ ਅਤੇ ਪ੍ਰਿੰਸ ਖਾਨ ਦੇ ਘਰ ਛਾਪਾ ਮਾਰ ਕੇ ਪੂਰੀ ਤਲਾਸ਼ੀ ਲਈ। ਝਾਰਖੰਡ ਰਾਜ ਦਾ ਬਦਨਾਮ ਅਪਰਾਧੀ ਪ੍ਰਿੰਸ ਦੇ ਇਨ੍ਹੀਂ ਦਿਨੀਂ ਦੁਬਈ ’ਚ ਲੁਕੇ ਹੋਣ ਦੀ ਖਬਰ ਹੈ।
ਇਹ ਵੀ ਪੜ੍ਹੋ…4 ਸਾਲਾਂ ‘ਚ 10 ਦੇਸ਼ਾਂ ‘ਚ ਤਖਤਾਪਲਟ…ਜਾਣੋ ਕਿਵੇਂ ਖੋਹਿਆ ਗਿਆ ਦਿੱਗਜ ਨੇਤਾਵਾਂ ਦਾ ‘ਸਿੰਘਾਸਨ’
One thought on “ਮਹਾਬੋਧੀ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ”