ਸਰਦੀਆਂ ‘ਚ ਤੁਹਾਡੇ ਵੀ ਹੱਥਾਂ – ਪੈਰਾਂ ਦੀਆਂ ਉਂਗਲਾਂ ਤੇ ਹੁੰਦੀ ਹੈ ਸੋਜ…? ਘਰੇਲੂ ਨੁਸਖਿਆਂ ਨਾਲ ਪਾਓ ਰਾਹਤ
ਜਿਵੇਂ ਜਿਵੇਂ ਠੰਢ ਵਧ ਰਹੀ ਹੈ ਸਿਹਤ ਸੰਬੰਧੀ ਸਮੱਸਿਆਵਾਂ ਵੀ ਵਧ ਰਹੀਆਂ ਹਨ । ਸਰਦੀਆਂ ਵਿੱਚ ਅਕਸਰ ਸਾਡੀਆਂ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਸੁੱਜ ਜਾਂਦੀਆ ਹਨ ਅਤੇ ਲਾਲ ਹੋ ਜਾਂਦੀਆ ਹਨ। ਠੰਢ ਕਾਰਨ ਦਰਦ ਵੀ ਕਰਦੀਆਂ ਹਨ ਜਿਸ ਕਾਰਨ ਸੁੱਜੀਆਂ ਹੋਈਆਂ ਉਂਗਲੀਆਂ ਕਾਰਨ ਕੰਮ ਕਰਨ ਵਿਚ ਵੀ ਮੁਸ਼ਕਲ ਹੁੰਦੀ ਹੈ। ਠੰਢ ਦੇ ਸੰਪਰਕ ਵਿਚ ਆਉਣ ਨਾਲ ਸਰੀਰ ਦੀ ਕੁੱਝ ਨਸਾਂ ਸੁੰਗੜ ਜਾਂਦੀਆਂ ਹਨ। ਇਸ ਦਾ ਸਿੱਧਾ ਅਸਰ ਖ਼ੂਨ ਦੇ ਦੌਰੇ ’ਤੇ ਪੈਂਦਾ ਹੈ, ਜਿਸ ਨਾਲ ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਆ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਕਸਰ ਲੋਕ ਦਵਾਈਆਂ ਖਾਣ ਲਗਦੇ ਹਨ। ਪਰ ਰਸੋਈ ਵਿਚ ਰਖੀਆਂ ਕੁੱਝ ਚੀਜ਼ਾਂ ਹੀ ਇਸ ਸਮੱਸਿਆ ਨੂੰ ਕਾਬੂ ਕਰਨ ਲਈ ਕਾਫ਼ੀ ਹਨ।
ਕਈ ਵਾਰ ਸੋਜ ਦੇ ਨਾਲ-ਨਾਲ ਉਂਗਲੀਆਂ ’ਤੇ ਲਾਲੀ, ਜਲਨ ਅਤੇ ਖੁਰਕ ਵੀ ਹੋਣ ਲਗਦੀ ਹੈ ਅਤੇ ਕਈ ਵਾਰ ਉਨ੍ਹਾਂ ਵਿਚ ਦਰਦ ਵੀ ਹੁੰਦਾ ਹੈ। ਜੇਕਰ ਤੁਹਾਡਾ ਹੱਥ ਜ਼ਿਆਦਾ ਦੇਰ ਤਕ ਲਾਲ ਰਹਿੰਦਾ ਹੈ ਤਾਂ ਇਹ ਲਿਵਰ ਦੀ ਸਮੱਸਿਆ ਦਾ ਲੱਛਣ ਹੋ ਸਕਦਾ ਹੈ। ਜੇਕਰ ਕੋਈ ਗਰਭਵਤੀ ਔਰਤ ਹੈ ਤਾਂ ਖ਼ੂਨ ਦਾ ਦੌਰਾ ਵਧਣ ਨਾਲ ਹੱਥ ਲਾਲ ਹੋਣਾ ਆਮ ਗੱਲ ਹੋ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ ਘਰੇਲੂ ਨੁਸਖਿਆਂ ਨਾਲ ਇਸ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ…
ਸਰ੍ਹੋਂ ਦਾ ਤੇਲ – 4 ਚਮਚ ਸਰ੍ਹੋਂ ਦਾ ਤੇਲ ਅਤੇ 1 ਚਮਚ ਸੇਂਧਾ ਲੂਣ ਨੂੰ ਮਿਲਾ ਕੇ ਗਰਮ ਕਰੋ। ਹੁਣ ਇਸ ਨੂੰ ਸੌਣ ਤੋਂ ਪਹਿਲਾਂ ਹੱਥਾਂ-ਪੈਰਾਂ ਦੀਆਂ ਉਂਗਲੀਆਂ ’ਤੇ ਲਾਉ ਅਤੇ ਜੁਰਾਬਾਂ ਪਹਿਨ ਕੇ ਸੌਂ ਜਾਉ। ਇਸ ਨਾਲ ਕੁੱਝ ਸਮੇਂ ਵਿਚ ਹੀ ਉਂਗਲੀਆਂ ਦੀ ਸੋਜ ਦੂਰ ਹੋ ਜਾਵੇਗੀ। ਤੁਸੀਂ ਚਾਹੋ ਤਾਂ ਜੈਤੂਨ ਦੇ ਤੇਲ ਨੂੰ ਗਰਮ ਕਰ ਕੇ ਉਸ ਨਾਲ ਮਾਲਿਸ਼ ਵੀ ਕਰ ਸਕਦੇ ਹੋ।
ਇਸ ਤੋਂ ਇਲਾਵਾ ਸਰ੍ਹੋਂ ਦੇ ਤੇਲ ਵਿੱਚ ਲੱਸਣ ਦੀਆਂ 3-4 ਕਲੀਆਂ ਅਤੇ ਕੁੱਝ ਮੇਥੀ ਦੇ ਦਾਣੇ ਪਾ ਕੇ ਚੰਗੀ ਤਰ੍ਹਾਂ ਗਰਮ ਕਰੋ। ਬਾਅਦ ‘ਚ ਇਸ ਕੋਸੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਕਾਫੀ ਰਾਹਤ ਮਿਲੇਗੀ। ਖੂਨ ਦਾ ਸੰਚਾਰ ਹੋਵੇਗਾ ਅਤੇ ਮਾਸਪੇਸ਼ੀਆਂ ਦਾ ਸੰਕੁਚਨ ਵੀ ਘੱਟ ਜਾਵੇਗਾ। ਤੁਸੀਂ ਚਾਹੋ ਤਾਂ ਲੱਸਣ ਦੀਆਂ 2-3 ਕਲੀਆਂ, ਥੋੜ੍ਹੀ ਜਿਹੀ ਅਜਵਾਇਣ ਅਤੇ 3-4 ਲੌਂਗ ਨੂੰ ਸਰ੍ਹੋਂ ਦੇ ਤੇਲ ‘ਚ ਪਕਾ ਕੇ, ਫਿਸ ਤੇਲ ਨਾਲ ਮਾਲਿਸ਼ ਕਰ ਸਕਦੇ ਹੋ।
ਇਹ ਵੀ ਪੜ੍ਹੋ…ਜੀਰੇ ਦੇ ਪਾਣੀ ਨਾਲ ਘਟੇਗਾ ਮੋਟਾਪਾ, ਜਾਣੋ ਇਸ ਦੇ ਹੋਰ ਫਾਇਦੇ…
ਐਂਟੀ-ਬਾਇਉਟਿਕ ਅਤੇ ਐਂਟੀ-ਸੇਪਟਿਕ ਗੁਣ ਹੋਣ ਦੇ ਕਾਰਨ ਪਿਆਜ਼ ਵੀ ਉਂਗਲੀਆਂ ਵਿਚ ਹੋਣੀ ਵਾਲੀ ਸੋਜ ਨੂੰ ਦੂਰ ਕਰਦਾ ਹੈ। ਪਿਆਜ਼ ਦੇ ਰਸ ਨੂੰ ਸੋਜ ਵਾਲੀ ਥਾਂ ਉਤੇ ਲਾ ਕੇ ਕੁੱਝ ਦੇਰ ਛੱਡ ਦਿਉ। ਇਸ ਨਾਲ ਤੁਹਾਨੂੰ ਛੇਤੀ ਆਰਾਮ ਮਿਲੇਗਾ।
ਨਿੰਬੂ ਦਾ ਰਸ ਵੀ ਸੋਜ ਨੂੰ ਘੱਟ ਕਰਨ ਲਈ ਕਿਸੇ ਅਚੂਕ ਦਵਾਈ ਤੋਂ ਘੱਟ ਨਹੀਂ ਹੈ। ਹੱਥ ਜਾਂ ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਹੋਣ ’ਤੇ ਨਿੰਬੂ ਦਾ ਰਸ ਲਾਉ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
ਆਲੂ ਕੱਟ ਕੇ ਉਸ ਵਿਚ ਲੂਣ ਮਿਲਾਉ ਅਤੇ ਫਿਰ ਇਸ ਨੂੰ ਸੁੱਜੀਆਂ ਹੋਈਆਂ ਉਂਗਲੀਆਂ ’ਤੇ ਲਾਉ। ਇਸ ਨਾਲ ਤੁਹਾਨੂੰ ਕੁੱਝ ਸਮੇਂ ਵਿਚ ਹੀ ਅਸਰ ਵਿਖਾਈ ਦੇਵੇਗਾ ਪਰ ਇਸ ਦੌਰਾਨ ਭੋਜਨ ਵਿਚ ਲੂਣ ਘੱਟ ਇਸਤੇਮਾਲ ਕਰੋ।
(Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।)
2 thoughts on “ਸਰਦੀਆਂ ‘ਚ ਤੁਹਾਡੇ ਵੀ ਹੱਥਾਂ – ਪੈਰਾਂ ਦੀਆਂ ਉਂਗਲਾਂ ਤੇ ਹੁੰਦੀ ਹੈ ਸੋਜ…? ਘਰੇਲੂ ਨੁਸਖਿਆਂ ਨਾਲ ਪਾਓ ਰਾਹਤ”