ਔਰਤਾਂ ਲਈ ਰਾਮਬਾਣ ਹੈ ਕੱਚਾ ਪਪੀਤਾ, 1 ਨਹੀਂ ਸਗੋਂ 7 ਬਿਮਾਰੀਆਂ ਕਰਦਾ ਹੈ ਠੀਕ
ਪਪੀਤਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਭਾਵੇਂ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਪੇਟ ਦੀ ਕੋਈ ਸਮੱਸਿਆ ਹੈ ਜਾਂ ਆਪਣੇ ਚਿਹਰੇ ‘ਤੇ ਚਮਕ ਲਿਆਉਣਾ ਚਾਹੁੰਦੇ ਹੋ, ਪਪੀਤਾ ਇਕ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਜੀ ਹਾਂ, ਚਾਹੇ ਸਿਹਤ ਹੋਵੇ ਜਾਂ ਸੁੰਦਰਤਾ, ਇਹ ਸਭ ਕੁਝ ਠੀਕ ਰੱਖਣ ਵਿਚ ਤੁਹਾਡੀ ਮਦਦ ਕਰੇਗਾ ਕੱਚਾ ਪਪੀਤਾ। ਪਪੀਤੇ ‘ਚ ਪ੍ਰੋਟੀਨ, ਪੋਟਾਸ਼ੀਅਮ, ਫਾਈਬਰ ਅਤੇ ਵਿਟਾਮਿਨ ਏ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਕੱਚਾ ਪਪੀਤਾ ਤੁਹਾਡੀ ਸਿਹਤ ਦਾ ਸੁਪਰਹੀਰੋ ਹੈ। ਇਸ ‘ਚ ਮੌਜੂਦ ਵਿਟਾਮਿਨ ਸਾਨੂੰ ਕਈ ਬੀਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦੇ ਹਨ। ਖਾਸ ਕਰਕੇ ਕੱਚਾ ਪਪੀਤਾ ਔਰਤਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਔਰਤਾਂ ਦੀਆਂ 1 ਨਹੀਂ ਸਗੋਂ 7 ਬੀਮਾਰੀਆਂ ਨੂੰ ਦੂਰ ਕਰਨ ‘ਚ ਹੈਰਾਨੀਜਨਕ ਕੰਮ ਕਰਦਾ ਹੈ। ਤੁਸੀਂ ਇਸ ਨੂੰ ਚਟਨੀ, ਸਬਜ਼ੀ, ਸਲਾਦ ਅਤੇ ਪਰਾਂਠੇ ਦੇ ਰੂਪ ‘ਚ ਖਾ ਸਕਦੇ ਹੋ। ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿ ਕਿਵੇਂ ਕੱਚਾ ਪਪੀਤਾ ਔਰਤਾਂ ਦੀਆਂ ਸਮੱਸਿਆਵਾਂ ਨੂੰ ਪਲ ਭਰ ਵਿੱਚ ਹੱਲ ਕਰ ਦਿੰਦਾ ਹੈ।
ਵਜ਼ਨ ਘਟਾਉਣ ‘ਚ ਸਹਾਇਕ
ਭਾਰ ਵਧਣਾ ਅੱਜਕਲ ਔਰਤਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ। ਜੇਕਰ ਤੁਹਾਨੂੰ ਵੀ ਇਹੀ ਸਮੱਸਿਆ ਹੈ ਅਤੇ ਤੁਸੀਂ ਆਪਣੇ ਵਧਦੇ ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਕੱਚੇ ਪਪੀਤੇ ਦਾ ਸੇਵਨ ਕਰੋ। ਜੀ ਹਾਂ, ਕੱਚੇ ਪਪੀਤੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਨੂੰ ਖਾਣ ਨਾਲ ਸਰੀਰ ‘ਚ ਜਮ੍ਹਾ ਵਾਧੂ ਚਰਬੀ ਨਿਕਲ ਜਾਂਦੀ ਹੈ। ਇਸ ਲਈ ਤੁਸੀਂ ਸਲਾਦ ਦੇ ਤੌਰ ‘ਤੇ ਕੱਚਾ ਪਪੀਤਾ ਖਾ ਸਕਦੇ ਹੋ। ਇਹ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਜਾਂ ਤੁਸੀਂ ਚਾਹੋ ਤਾਂ ਕੱਚੇ ਪਪੀਤੇ ਨੂੰ ਕੱਦੂਕਸ ਕਰ ਕੇ ਦਹੀਂ ਵਿਚ ਮਿਲਾ ਕੇ ਰਾਇਤਾ ਬਣਾ ਕੇ ਵੀ ਖਾ ਸਕਦੇ ਹੋ।
ਕੈਂਸਰ ਦੀ ਰੋਕਥਾਮ
ਕਈ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਕੱਚਾ ਪਪੀਤਾ ਨਿਯਮਤ ਤੌਰ ‘ਤੇ ਖਾਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ‘ਚ ਐਂਟੀ-ਆਕਸੀਡੈਂਟ, ਫਾਈਟੋਨਿਊਟ੍ਰੀਐਂਟਸ ਅਤੇ ਫਲੇਵੋਨੋਇਡ ਪਾਏ ਜਾਂਦੇ ਹਨ, ਜੋ ਸਰੀਰ ‘ਚ ਕੈਂਸਰ ਸੈੱਲਾਂ ਨੂੰ ਬਣਨ ਤੋਂ ਰੋਕਣ ਦਾ ਕੰਮ ਕਰਦੇ ਹਨ। ਜਿਸ ਨਾਲ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਯੂਰਿਨ ਇਨਫੈਕਸ਼ਨ
ਔਰਤਾਂ ਨੂੰ ਅਕਸਰ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਹੁੰਦੀ ਹੈ, ਖਾਸ ਤੌਰ ‘ਤੇ ਗਰਮੀਆਂ ‘ਚ ਇਹ ਸਮੱਸਿਆ ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨ ਕਰਦੀ ਹੈ। ਯੂਰਿਨ ਇਨਫੈਕਸ਼ਨ ਦੀ ਸਮੱਸਿਆ ਹੋਣ ਤੇ ਪਿਸ਼ਾਬ ਰੁਕ-ਰੁਕ ਕੇ ਅਤੇ ਜਲਣ ਦੇ ਨਾਲ ਆਉਂਦਾ ਹੈ, ਹਲਕਾ ਬੁਖਾਰ, ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਅਤੇ ਪਿਸ਼ਾਬ ਤੋਂ ਬਦਬੂ ਆਉਂਦੀ ਹੈ। ਪਰ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਕੱਚਾ ਪਪੀਤਾ ਇਸ ਤੋਂ ਰਾਹਤ ਦਿਵਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਇਹ ਇਨਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਤੇ ਬੈਕਟੀਰੀਆ ਨੂੰ ਵਧਣ ਤੋਂ ਰੋਕਦਾ ਹੈ।
ਸ਼ੂਗਰ ਵਿਚ ਲਾਭਦਾਇਕ
ਕੱਚਾ ਪਪੀਤਾ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਨੂੰ ਖਾਣ ਨਾਲ ਖੂਨ ‘ਚ ਸ਼ੂਗਰ ਦੀ ਮਾਤਰਾ ਘਟਦੀ ਹੈ ਅਤੇ ਇਹ ਇਨਸੁਲਿਨ ਦੀ ਮਾਤਰਾ ਵਧਾਉਂਦਾ ਹੈ। ਕੱਚੇ ਪਪੀਤੇ ਦਾ ਜੂਸ ਪੀਣ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਜੇਕਰ ਤੁਹਾਨੂੰ ਵੀ ਡਾਇਬਟੀਜ਼ ਦੀ ਸਮੱਸਿਆ ਹੈ ਤਾਂ ਆਪਣੀ ਡਾਈਟ ‘ਚ ਕੱਚਾ ਪਪੀਤਾ ਜ਼ਰੂਰ ਸ਼ਾਮਲ ਕਰੋ।
ਬ੍ਰੈਸਟਫੀਡੀਂਗ ‘ਚ ਫਾਇਦੇਮੰਦ
ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਕੱਚਾ ਪਪੀਤਾ ਖਾਣਾ ਬਹੁਤ ਚੰਗਾ ਹੁੰਦਾ ਹੈ, ਕਿਉਂਕਿ ਅਜਿਹੀਆਂ ਔਰਤਾਂ ਨੂੰ ਪੋਸ਼ਕ ਤੱਤਾਂ ਦੀ ਜ਼ਿਆਦਾ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਦੇ ਸਾਰੇ ਐਨਜ਼ਾਈਮਾਂ ਦੀ ਕਮੀ ਨੂੰ ਪੂਰਾ ਕਰਕੇ ਦੁੱਧ ਦਾ ਉਤਪਾਦਨ ਵਧਾਉਣ ‘ਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ…ਮਲਟੀਵਿਟਾਮਿਨਾਂ ਦੀ ਕਮੀ ਨੂੰ ਕਰੋ ਪੂਰਾ, ਸਰਦੀਆਂ ‘ਚ ਜਰੂਰ ਪੀਓ ਇਹ ਸੂਪ
ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ
ਕਮਜ਼ੋਰ ਇਮਿਊਨਿਟੀ ਕਾਰਨ ਅਸੀਂ ਆਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਜੀ ਹਾਂ, ਮੌਸਮ ਵਿੱਚ ਮਾਮੂਲੀ ਤਬਦੀਲੀ ਨਾਲ ਵੀ ਵਿਅਕਤੀ ਤੁਰੰਤ ਬਿਮਾਰ ਹੋ ਜਾਂਦਾ ਹੈ। ਪਰ ਜੇਕਰ ਤੁਸੀਂ ਆਪਣੀ ਖੁਰਾਕ ਵਿੱਚ ਕੱਚਾ ਪਪੀਤਾ ਸ਼ਾਮਲ ਕਰਦੇ ਹੋ, ਤਾਂ ਤੁਸੀਂ ਆਪਣੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਸਕਦੇ ਹੋ। ਕੱਚੇ ਪਪੀਤੇ ਵਿੱਚ ਵਿਟਾਮਿਨ ਏ, ਸੀ ਅਤੇ ਈ ਹੁੰਦੇ ਹਨ, ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ। ਇਸ ‘ਚ ਮੌਜੂਦ ਵਿਟਾਮਿਨ ਸੀ ਤਣਾਅ ਨੂੰ ਦੂਰ ਕਰਦਾ ਹੈ। ਤਣਾਅ ਨੂੰ ਦੂਰ ਕਰਨ ਨਾਲ ਤੁਸੀਂ ਬਿਮਾਰੀਆਂ ਤੋਂ ਵੀ ਦੂਰ ਰਹਿੰਦੇ ਹੋ।
ਜੋੜਾਂ ਦੇ ਦਰਦ ਤੋਂ ਰਾਹਤ
ਕੱਚੇ ਪਪੀਤੇ ਦਾ ਸੇਵਨ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਣ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਕੱਚੇ ਪਪੀਤੇ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਗਠੀਆ ਦੇ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਲਈ ਤੁਸੀਂ 2 ਲੀਟਰ ਪਾਣੀ ਉਬਾਲੋ ਅਤੇ ਫਿਰ ਇਸ ਵਿੱਚ ਪਪੀਤੇ ਨੂੰ ਧੋ ਕੇ ਬੀਜ ਕੱਢ ਕੇ 5 ਮਿੰਟ ਤੱਕ ਪਾਣੀ ‘ਚ ਉਬਾਲ ਲਓ।ਹੁਣ ਇਸ ‘ਚ 2 ਚੱਮਚ ਹਰੀ ਚਾਹ ਦੀਆਂ ਪੱਤੀਆਂ ਪਾ ਕੇ ਥੋੜ੍ਹੀ ਦੇਰ ਲਈ ਉਬਾਲਣ ਦਿਓ। ਹੁਣ ਇਸ ਨੂੰ ਛਾਣ ਕੇ ਬੋਤਲ ‘ਚ ਭਰ ਲਓ। ਇਸ ਪਾਣੀ ਨੂੰ ਦਿਨ ਭਰ ਪੀਂਦੇ ਰਹੋ। ਕੁਝ ਹੀ ਦਿਨਾਂ ‘ਚ ਤੁਹਾਨੂੰ ਰਾਹਤ ਮਹਿਸੂਸ ਹੋਣ ਲੱਗੇਗੀ।
(Disclaimer – ਇਹ ਜਾਣਕਾਰੀ ਆਮ ਤੱਥਾਂ ਤੇ ਆਧਾਰਿਤ ਹੈ ਕਿਸੇ ਵੀ ਸੁਝਾਅ ਨੂੰ ਅਪਨਾਉਣ ਤੋਂ ਪਹਿਲਾਂ ਡਾਕਟਰ ਜਾਂ ਸਿਹਤ ਮਾਹਿਰ ਦੀ ਸਲਾਹ ਲਵੋ।)


An impressive share, I just given this onto a colleague who was doing just a little evaluation on this. And he in reality bought me breakfast as a result of I discovered it for him.. smile. So let me reword that: Thnx for the deal with! But yeah Thnkx for spending the time to discuss this, I feel strongly about it and love studying more on this topic. If doable, as you turn into experience, would you thoughts updating your weblog with more particulars? It’s highly helpful for me. Large thumb up for this weblog submit!
I couldn’t resist commenting
Hello, i think that i saw you visited my website so i came to “return the favor”.I’m attempting to find things to improve my web site!I suppose its ok to use some of your ideas!!
You actually make it appear so easy with your presentation but I find this topic to be actually one thing that I think I would by no means understand. It kind of feels too complicated and very vast for me. I’m having a look ahead in your subsequent submit, I’ll attempt to get the hang of it!
Thanks for sharing. I read many of your blog posts, cool, your blog is very good. https://accounts.binance.com/register-person?ref=IXBIAFVY
Nice post. I was checking continuously this blog and I’m impressed! Very useful information particularly the last part 🙂 I care for such information much. I was looking for this particular info for a very long time. Thank you and best of luck.
I like what you guys are up also. Such smart work and reporting! Keep up the excellent works guys I’ve incorporated you guys to my blogroll. I think it’ll improve the value of my site :).