ਸਰਦੀਆਂ ‘ਚ ਇਸ ਤਰ੍ਹਾਂ ਖਾਓ ਬਦਾਮ, ਮਿਲਣਗੇ ਭਰਪੂਰ ਫਾਇਦੇ

Share:

ਬਦਾਮ ਇੱਕ ਸੁਪਰਫੂਡ ਹੈ ਜੋ ਫਾਈਬਰ, ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ, ਕੈਲਸ਼ੀਅਮ, ਓਮੇਗਾ 3 ਫੈਟੀ ਐਸਿਡ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬਦਾਮ ਦਿਲ ਨੂੰ ਸਿਹਤਮੰਦ ਰੱਖਣ, ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ, ਮੁਹਾਸੇ ਅਤੇ ਐਲਰਜੀ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਉਮਰ ਦੇ ਲੋਕਾਂ ਲਈ ਬਦਾਮ ਫਾਇਦੇਮੰਦ ਹੁੰਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਲੋਕ ਇਸ ਨੂੰ ਸਰਦੀਆਂ ਦੇ ਮੌਸਮ ‘ਚ ਜ਼ਿਆਦਾ ਖਾਂਦੇ ਹਨ, ਬਦਾਮ ‘ਚ ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਓਮੇਗਾ-3 ਵਰਗੇ ਫੈਟੀ ਐਸਿਡ ਹੁੰਦੇ ਹਨ, ਜੋ ਸਰਦੀਆਂ ਦੇ ਮੌਸਮ ‘ਚ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ ‘ਚ ਬਦਾਮ ਖਾਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ, ਤਾਂ ਹੀ ਸਿਹਤ ਨੂੰ ਫਾਇਦਾ ਹੋਵੇਗਾ। ਬਦਾਮ ‘ਚ ਫਾਈਟਿਕ ਐਸਿਡ ਪਾਇਆ ਜਾਂਦਾ ਹੈ, ਜਿਸ ਕਾਰਨ ਇਸ ਨੂੰ ਖਾਣਾ ਕਈ ਸਿਹਤ ਸੱਮਸਿਆਵਾਂ ‘ਚ ਨੁਕਸਾਨਦਾਇਕ ਹੋ ਸਕਦਾ ਹੈ। ਇਸ ‘ਚ ਬਦਾਮ ਖਾਣ ਦਾ ਇਕੋ ਇਕ ਲਾਭਦਾਇਕ ਤਰੀਕਾ ਹੈ ਕਿ ਇਸ ਨੂੰ ਭਿਉਂ ਕੇ ਖਾਓ। ਪਰ ਸਰਦੀਆਂ ਵਿੱਚ ਬਦਾਮ ਕਿੰਨੇ ਅਤੇ ਕਿਸ ਤਰ੍ਹਾਂ ਖਾਣੇ ਚਾਹੀਦੇ ਹਨ, ਆਓ ਜਾਣਦੇ ਹਾਂ ਮਾਹਿਰਾਂ ਤੋਂ…

ਰੋਜ਼ਾਨਾ ਕਿੰਨੇ ਬਦਾਮ ਖਾਣੇ ਚਾਹੀਦੇ ਹਨ?

ਸਰਦੀਆਂ ਵਿੱਚ ਰੋਜ਼ਾਨਾ 5-10 ਬਦਾਮ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਐਨਰਜੀ ਵੀ ਮਿਲਦੀ ਹੈ। ਇਸ ਤੋਂ ਜ਼ਿਆਦਾ ਬਦਾਮ ਖਾਣ ਨਾਲ ਸਰੀਰ ‘ਚ ਚਰਬੀ ਵਧ ਸਕਦੀ ਹੈ, ਜਿਸ ਨਾਲ ਮੋਟਾਪਾ ਹੋ ਸਕਦਾ ਹੈ।

ਬਦਾਮ ਖਾਣ ਦਾ ਸਹੀ ਤਰੀਕਾ

ਭਿਉਂ ਕੇ ਖਾਣਾ – ਬਦਾਮ ਖਾਣ ਦਾ ਸਭ ਤੋਂ ਵਧੀਆ ਤਰੀਕਾ ਹੈ ਇਨ੍ਹਾਂ ਨੂੰ ਰਾਤ ਭਰ ਪਾਣੀ ਵਿੱਚ ਭਿਉਂ ਕੇ ਰੱਖਣਾ, ਕਿਉਂਕਿ ਇਹ ਸਰੀਰ ਵਿੱਚ ਸੋਖਣ ਦੀ ਸ਼ਕਤੀ ਨੂੰ ਸੁਧਾਰਦਾ ਹੈ ਅਤੇ ਪਾਚਨ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਖਾਣ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

ਸਵੇਰੇ ਖਾਲੀ ਪੇਟ – ਬਦਾਮ ਖਾਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਹੈ। ਇਸ ਸਮੇਂ ਸਰੀਰ ਨੂੰ ਊਰਜਾ ਦੀ ਜ਼ਿਆਦਾ ਲੋੜ ਹੁੰਦੀ ਹੈ। ਸਵੇਰੇ ਬਾਦਾਮ ਖਾਣ ਨਾਲ ਸਰੀਰ ਦਿਨ ਭਰ ਐਕਟਿਵ ਰਹਿੰਦਾ ਹੈ।

ਬਦਾਮ ਦਾ ਦੁੱਧ – ਦੁੱਧ ਵਿੱਚ ਉਬਾਲ ਕੇ ਬਦਾਮ ਖਾਣ ਨਾਲ ਵੀ ਸਰੀਰ ਨੂੰ ਵਾਧੂ ਕੈਲਸ਼ੀਅਮ ਅਤੇ ਪ੍ਰੋਟੀਨ ਮਿਲਦਾ ਹੈ।

ਇਹ ਵੀ ਪੜ੍ਹੋ…ਦੁੱਧ ਤੋਂ ਲੈ ਕੇ ਪੈਟਰੋਲ ਅਤੇ ਪਾਣੀ ਤੱਕ, ਕੀ ਤੁਸੀਂ ਕਦੇ ਸੋਚਿਆ ਹੈ ਕਿ ਟੈਂਕਰ ਹਮੇਸ਼ਾ ਗੋਲ ਕਿਉਂ ਹੁੰਦੇ ਹਨ?

ਮਿਲਦੇ ਹਨ ਬਹੁਤ ਸਾਰੇ ਫਾਇਦੇ

ਬਦਾਮ ਵਿੱਚ ਮੋਨੋਸੈਚੁਰੇਟਿਡ ਫੈਟੀ ਐਸਿਡ ਹੁੰਦੇ ਹਨ, ਜੋ ਦਿਲ ਲਈ ਫਾਇਦੇਮੰਦ ਹੁੰਦੇ ਹਨ। ਇਹ ਮਾੜੇ ਕੋਲੇਸਟ੍ਰੋਲ (LDL) ਨੂੰ ਘਟਾ ਕੇ ਚੰਗੇ ਕੋਲੇਸਟ੍ਰੋਲ (HDL) ਨੂੰ ਵਧਾਉਂਦਾ ਹੈ, ਜਿਸ ਨਾਲ ਦਿਲ ਦੀ ਸਿਹਤ ‘ਚ ਸੁਧਾਰ ਹੁੰਦਾ ਹੈ।

ਬਦਾਮ ਵਿੱਚ ਬਾਇਓਟਿਨ ਅਤੇ ਵਿਟਾਮਿਨ ਈ ਹੁੰਦਾ ਹੈ, ਜੋ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ ਅਤੇ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ। ਇਨ੍ਹਾਂ ਨੂੰ ਖਾਣ ਨਾਲ ਸਾਡਾ ਇਮਿਊਨ ਸਿਸਟਮ ਵੀ ਬਿਹਤਰ ਰਹਿੰਦਾ ਹੈ। ਭਿੱਜੇ ਬਦਾਮਾਂ ‘ਚ ਭਰਪੂਰ ਮਾਤਰਾ ‘ਚ ਵਿਟਾਮਨ ਬੀ 17 ਹੁੰਦਾ ਹੈ ਜੋ ਸਰੀਰ ਨੂੰ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।

ਰੋਜ਼ਾਨਾ ਬਦਾਮ ਖਾਣ ਨਾਲ ਯਾਦਸ਼ਕਤੀ ਤੇਜ਼ ਹੁੰਦੀ ਹੈ। ਬਦਾਮ ਵਿੱਚ ਫਾਈਬਰ ਅਤੇ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਨਾਲ ਦਿਮਾਗ ਤੇਜ਼ ਹੁੰਦਾ ਹੈ। ਬੱਚਿਆਂ ਦੇ ਦਿਮਾਗ ਨੂੰ ਤੇਜ਼ ਕਰਨ ਲਈ ਉਨ੍ਹਾਂ ਨੂੰ ਬਦਾਮ ਖੁਆਓ। ਬਦਾਮ ਵਿੱਚ ਵਿਟਾਮਿਨ ਈ ਅਤੇ ਬੀ 6 ਹੁੰਦਾ ਹੈ ਜੋ ਅਲਜ਼ਾਈਮਰ ਦੇ ਖਤਰੇ ਨੂੰ ਘੱਟ ਕਰਦਾ ਹੈ। ਰੋਜ਼ਾਨਾ ਬਦਾਮ ਖਾਣ ਨਾਲ ਭੁੱਲਣ ਦੀ ਬਿਮਾਰੀ ਤੋਂ ਬਚਾਅ ਹੁੰਦਾ ਹੈ।

ਇਹ ਵੀ ਪੜ੍ਹੋ…ਗਰਮ ਕੱਪੜਿਆਂ ਨੂੰ ਧੋਣ ਵੇਲੇ ਵਰਤੋ ਇਹ ਸਾਵਧਾਨੀਆਂ, ਸਾਲਾਂ ਤੱਕ ਰਹਿਣਗੇ ਨਵੇਂ

ਬਦਾਮ ਖਾਣ ਨਾਲ ਸਰੀਰ ਨੂੰ ਓਮੇਗਾ 3 ਫੈਟੀ ਐਸਿਡ ਮਿਲਦਾ ਹੈ। ਇਸ ਨਾਲ ਸਰੀਰ ‘ਚ ਜ਼ਿੰਕ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਰੋਜ਼ਾਨਾ ਬਦਾਮ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ​​ਹੁੰਦਾ ਹੈ ਅਤੇ ਸਰੀਰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣ ਜਾਂਦਾ ਹੈ। ਇਹ ਕਿਸੇ ਵੀ ਬੈਕਟੀਰੀਆ ਦੀ ਲਾਗ ਨੂੰ ਦੂਰ ਰੱਖਣ ਅਤੇ ਖੂਨ ਦੇ ਸੈੱਲਾਂ ਦੀ ਮੁਰੰਮਤ ਕਰਨ ਵਿੱਚ ਵੀ ਮਦਦ ਕਰਦਾ ਹੈ।

Leave a Reply

Your email address will not be published. Required fields are marked *