ਇਨ੍ਹਾਂ ਤਰੀਕਿਆਂ ਨੂੰ ਅਜ਼ਮਾ ਕੇ ਪਾਓ ਸਿੱਕਰੀ ਤੋਂ ਜੜ੍ਹ ਤੋਂ ਛੁਟਕਾਰਾ..
ਸਰਦੀਆਂ ਵਿਚ ਮੌਸਮ ’ਚ ਖੁਸ਼ਕੀ ਕਰ ਕੇ ਵਾਲਾਂ ‘ਚ ਸਿੱਕਰੀ ਦੀ ਸਮੱਸਿਆ ਹੋਰ ਵੀ ਵਧ ਜਾਂਦੀ ਹੈ ਜੋ ਬਹੁਤ ਸਾਰੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਸਿੱਕਰੀ ਕਰ ਕੇ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਝੜਨ ਲਗਦੇ ਹਨ। ਇਸ ਤੋਂ ਬਿਨਾਂ ਕੋਈ ਵੀ ਵਾਲ ਸਿੱਧੇ ਕਰਦੇ ਸਮੇਂ ਸਿੱਕਰੀ ਦਿਖਾਈ ਦਿੰਦੀ ਹੈ। ਬਾਜ਼ਾਰ ਵਿਚ ਸਿਕਰੀ ਤੋਂ ਬਚਾਅ ਲਈ ਸ਼ੈਂਪੂ ਤੇ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ ਮਿਲਦੇ ਹਨ। ਪਰ ਕਈ ਵਾਰ ਇਹ ਵਾਲਾਂ ਨੂੰ ਖ਼ਰਾਬ ਕਰ ਦਿੰਦੇ ਹਨ। ਤੁਸੀਂ ਸਿੱਕਰੀ ਤੋਂ ਬਚਾਅ ਲਈ ਆਯੁਰਵੈਦਿਕ ਤਰੀਕੇ ਅਪਣਾ ਸਕਦੇ ਹੋ। ਆਯੁਰਵੈਦਿਕ ਨੁਸਖ਼ਿਆਂ ਉਤੇ ਤੁਹਾਡਾ ਖ਼ਰਚਾ ਵੀ ਘੱਟ ਹੋਵੇਗਾ…
ਤੁਸੀਂ ਆਯੂਰਵੈਦਿਕ ਤਰੀਕੇ ਅਪਣਾ ਕੇ ਸਿੱਕਰੀ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਕਿਸੇ ਬਰਤਨ ਵਿਚ ਥੋੜ੍ਹਾ ਜਿਹਾ ਮੱਖਣ ਲਉ ਅਤੇ ਇਸ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਪਾਉ (ਜੇਕਰ ਘਰ ਦੇ ਬਣਾਏ ਸਰ੍ਹੋਂ ਦੇ ਤੇਲ ਦੇ ਹੇਠਾਂ ਬਚੀ ਤੇਲ ਤੇ ਖਲ ਦੀ ਗਾਰ ਹੋਵੇ, ਤਾਂ ਹੋਰ ਵੀ ਵਧੇਰੇ ਚੰਗਾ ਹੈ) ਅਤੇ ਇਸ ਨੂੰ ਭਿੱਜਣ ਲਈ ਰੱਖ ਦਿਉ।
ਹੁਣ ਇਸ ਵਿਚ ਮੂਲੀ ਦੇ ਪੱਤਿਆਂ ਦਾ ਰਸ ਤੇ ਥੋੜ੍ਹੇ ਜਿਹੇ ਮੇਥੀ ਦੇ ਦਾਣੇ ਮਿਲਾਉ। ਜੇਕਰ ਘਰ ਵਿਚ ਹੈ ਤਾਂ ਇਸ ਵਿਚ ਥੋੜ੍ਹਾ ਜਿਹਾ ਭਰਿੰਗਰਾਸ ਵੀ ਪੀਸ ਕੇ ਮਿਲਾਉ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਕੇ ਰੱਖ ਦਿਉ। ਸਵੇਰ ਵੇਲੇ ਇਸ ਨੂੰ ਸਿਰ ਉੱਤੇ ਚੰਗੀ ਤਰ੍ਹਾਂ ਝੱਸੋ ਤੇ ਵਾਲ ਧੋ ਲਉ। ਇਸ ਨੂੰ ਇਕ ਤੋਂ ਦੋ ਮਹੀਨਿਆਂ ਲਈ ਹਫ਼ਤੇ ਵਿਚ 2 ਵਾਰ ਲਗਾਉ।
ਇਸ ਨਾਲ ਤੁਹਾਨੂੰ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤੋਂ ਇਲਾਵਾ ਵਾਲਾਂ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਈ ਤਰ੍ਹਾਂ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਜੇਕਰ ਤੁਹਾਡੇ ਵਾਲ ਕਮਜ਼ੋਰ ਹਨ, ਤਾਂ ਤੁਸੀਂ ਇਨ੍ਹਾਂ ਨੂੰ ਮਜ਼ਬੂਤ ਕਰਨ ਲਈ ਨੀਲੀ ਭਰਿੰਗੜੀ ਦਾ ਤੇਲ ਵਰਤ ਸਕਦੇ ਹੋ।