ਕੀ ਰਾਤ ਨੂੰ ਦਹੀਂ ਖਾਧਾ ਜਾ ਸਕਦੈ ? ਜਾਣੋ ਕੀ ਹੈ ਦਹੀਂ ਖਾਣ ਦਾ ਸਹੀ ਸਮਾਂ

Share:

ਦਹੀਂ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ। ਇਹ ਲਗਭਗ ਹਰ ਭਾਰਤੀ ਘਰ ਵਿਚ ਖਾਧਾ ਜਾਂਦਾ ਹੈ। ਗਰਮੀਆਂ ਵਿਚ ਦਹੀਂ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦਰਅਸਲ ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ, ਜੋ ਗਰਮੀਆਂ ‘ਚ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਇਸ ‘ਚ ਮੌਜੂਦ ਬੈਕਟੀਰੀਆ ਮੈਟਾਬੋਲਿਜ਼ਮ ਨੂੰ ਠੀਕ ਕਰਦੇ ਹਨ ਪਰ ਅਜਿਹੇ ਗੁਣਾਂ ਨਾਲ ਭਰਪੂਰ ਦਹੀਂ ਖਾਣ ਦਾ ਸਹੀ ਸਮਾਂ ਹੁੰਦਾ ਹੈ। ਜੀ ਹਾਂ, ਜੇ ਤੁਸੀਂ ਰਾਤ ਦੇ ਖਾਣੇ ਨਾਲ ਦਹੀਂ ਖਾਂਦੇ ਹੋ ਤਾਂ ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਜੇ ਤੁਹਾਨੂੰ ਪਾਚਨ ਸਬੰਧੀ ਕੋਈ ਸਮੱਸਿਆ ਹੈ ਤਾਂ ਰਾਤ ਨੂੰ ਦਹੀਂ ਖਾਣ ਨਾਲ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਦਹੀਂ ਚਰਬੀ ਅਤੇ ਪ੍ਰੋਟੀਨ ਨਾਲ ਭਰਪੂਰ ਡੇਅਰੀ ਉਤਪਾਦ ਹੈ, ਜਿਸ ਨੂੰ ਰਾਤ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਨਾਲ ਤੁਹਾਡਾ ਮੈਟਾਬੋਲਿਜ਼ਮ ਵੀ ਘੱਟ ਹੋ ਸਕਦਾ ਹੈ।

ਵਧਾ ਸਕਦਾ ਹੈ ਬਲਗਮ

ਆਯੁਰਵੇਦ ਮੁਤਾਬਕ ਰਾਤ ਨੂੰ ਦਹੀਂ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਕਾਰਨ ਸਰੀਰ ‘ਚ ਜ਼ਿਆਦਾ ਬਲਗਮ ਬਣਨ ਲੱਗਦੀ ਹੈ। ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ ਪਰ ਇਸ ਦਾ ਪ੍ਰਭਾਵ ਹਰ ਵਿਅਕਤੀ ‘ਤੇ ਵੱਖਰਾ ਹੋ ਸਕਦਾ ਹੈ। ਦਮੇ, ਖੰਘ ਅਤੇ ਜ਼ੁਕਾਮ ਤੋਂ ਪੀੜਤ ਲੋਕਾਂ ਨੂੰ ਰਾਤ ਦੇ ਖਾਣੇ ਵਿਚ ਦਹੀਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ…ਬਲੇਜ਼ਰ ਅਤੇ ਕੋਟ ਵਿੱਚ ਕੀ ਹੈ ਅੰਤਰ ? 99% ਲੋਕਾਂ ਨੂੰ ਨਹੀਂ ਪਤਾ ਹੋਵੇਗਾ ਜਵਾਬ

ਦਹੀਂ ਖਾਣ ਦਾ ਸਹੀ ਸਮਾਂ

ਦਹੀਂ ਖਾਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਜਾਂ ਦੁਪਹਿਰ ਦੇ ਖਾਣੇ ਨਾਲ ਹੈ। ਦਰਅਸਲ ਦਿਨ ਵਿਚ ਦਹੀਂ ਨੂੰ ਹਜ਼ਮ ਕਰਨਾ ਆਸਾਨ ਹੁੰਦਾ ਹੈ। ਤੁਸੀਂ ਇਸ ਨੂੰ ਸਵੇਰ ਦੇ ਨਾਸ਼ਤੇ ਵਜੋਂ ਵੀ ਖਾ ਸਕਦੇ ਹੋ।

ਦਹੀਂ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ​​ਹੁੰਦੀ ਹੈ। ਇਸ ਤੋਂ ਇਲਾਵਾ ਇਹ ਇਮਿਊਨ ਸਿਸਟਮ ਲਈ ਵੀ ਫਾਇਦੇਮੰਦ ਹੈ। ਦਹੀਂ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਵੀ ਜ਼ਿਆਦਾ ਹੁੰਦੀ ਹੈ, ਜੋ ਹੱਡੀਆਂ ਤੇ ਮਾਸਪੇਸ਼ੀਆਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਇਹ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ।

ਕਿਸ ਨੂੰ ਦਹੀਂ ਨਹੀਂ ਖਾਣਾ ਚਾਹੀਦਾ

ਆਮ ਤੌਰ ‘ਤੇ ਦਹੀਂ ਹਰ ਕਿਸੇ ਲਈ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਜੇ ਤੁਹਾਨੂੰ ਡੇਅਰੀ ਉਤਪਾਦਾਂ ਤੋਂ ਐਲਰਜੀ ਹੈ, ਤਾਂ ਤੁਹਾਨੂੰ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਕਿਡਨੀ ਦੀ ਸਮੱਸਿਆ ਹੈ ਜਾਂ ਖਰਾਬ ਕੋਲੈਸਟ੍ਰੋਲ ਤੋਂ ਪਰੇਸ਼ਾਨ ਹਨ, ਉਨ੍ਹਾਂ ਨੂੰ ਦਹੀਂ ਦਾ ਸੇਵਨ ਘੱਟ ਮਾਤਰਾ ‘ਚ ਕਰਨਾ ਚਾਹੀਦਾ ਹੈ ਜਾਂ ਦਹੀਂ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

2 thoughts on “ਕੀ ਰਾਤ ਨੂੰ ਦਹੀਂ ਖਾਧਾ ਜਾ ਸਕਦੈ ? ਜਾਣੋ ਕੀ ਹੈ ਦਹੀਂ ਖਾਣ ਦਾ ਸਹੀ ਸਮਾਂ

Leave a Reply

Your email address will not be published. Required fields are marked *

Modernist Travel Guide All About Cars