ਫ਼ੋਨ ਦੀ ਘੰਟੀ ਵੱਜਦੇ ਹੀ ਤੇਜ਼ ਹੋ ਜਾਂਦੀ ਹੈ ਦਿਲ ਦੀ ਧੜਕਣ, ਕਿਤੇ ਤੁਸੀਂ ਵੀ ਤਾਂ ਨਹੀਂ ਟੈਲੀਫੋਬੀਆ ਦੇ ਸ਼ਿਕਾਰ…!

ਅੱਜਕੱਲ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਮੋਬਾਈਲ ਫੋਨ ਦੀ ਵਰਤੋਂ ਕਰਨਾ ਹਰ ਕਿਸੇ ਨੂੰ ਪਸੰਦ ਹੈ। ਇਸ ਦੀ ਮਦਦ ਨਾਲ ਅੱਜ ਬਹੁਤ ਸਾਰੇ ਕੰਮ ਬਹੁਤ ਆਸਾਨੀ ਨਾਲ ਕੀਤੇ ਜਾਂਦੇ ਹਨ। ਅੱਜਕੱਲ ਸਾਡੀ ਰੋਜ਼ਾਨਾ ਜ਼ਿੰਦਗੀ ਸਿਰਫ਼ ਮੋਬਾਈਲ ਫ਼ੋਨ ‘ਤੇ ਹੀ ਨਿਰਭਰ ਹੈ। ਇਸ ਰਾਹੀਂ ਹੀ ਅਸੀਂ ਲੈਣ-ਦੇਣ ਅਤੇ ਖਰੀਦਦਾਰੀ ਕਰ ਸਕਦੇ ਹਾਂ। ਫੋਨ ਤੇ ਜ਼ਿਆਦਾਤਰ ਕੰਮ ਘਰ ਬੈਠੇ ਹੀ ਹੋ ਜਾਂਦੇ ਹਨ। ਮੋਬਾਈਲ ਨੇ ਜਿੰਨੀ ਲੋਕਾਂ ਦੀ ਜ਼ਿੰਦਗੀ ਸੌਖੀ ਕੀਤੀ ਹੈ, ਓਨੀਆਂ ਹੀ ਮੁਸ਼ਕਲਾਂ ਵੀ ਪੈਦਾ ਕੀਤੀਆਂ ਹਨ। ਇਸ ਵਿੱਚ ਸਭ ਤੋਂ ਵੱਡਾ ਨਸ਼ਾ ਹਰ ਵਕਤ ਮੋਬਾਈਲ ਦੀ ਵਰਤੋਂ ਕਰਨਾ ਹੈ। ਕਈ ਲੋਕਾਂ ਨੂੰ ਤਾਂ ਫੋਨ ਦੀ ਇੰਨੀ ਲਤ ਲੱਗ ਜਾਂਦੀ ਹੈ ਕਿ ਉਹ ਵਾਸ਼ਰੂਮ ‘ਚ ਵੀ ਫੋਨ ਨਾਲ ਲੈ ਕੇ ਜਾਂਦੇ ਹਨ।
ਪਰ ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਅੱਜ ਦੇ ਸਮੇਂ ਵਿੱਚ ਲੋਕ ਮੋਬਾਈਲ ਦੀ ਘੰਟੀ ਸੁਣਦੇ ਹੀ ਘਬਰਾ ਜਾਂਦੇ ਹਨ ? ਨਹੀਂ ਨਾ, ਪਰ ਬ੍ਰਿਟੇਨ ਵਿੱਚ 25 ਲੱਖ ਤੋਂ ਵੱਧ ਨੌਜਵਾਨ ਅਜਿਹੇ ਹਨ ਜੋ ਆਪਣੇ ਮੋਬਾਈਲ ਦੀ ਘੰਟੀ ਸੁਣ ਕੇ ਘਬਰਾ ਜਾਂਦੇ ਹਨ। ਇਸ ਬਿਮਾਰੀ ਨੂੰ ਕਾਲ ਐਨਜਾਇਟੀ ਜਾਂ ਟੈਲੀਫੋਬੀਆ ਕਿਹਾ ਜਾਂਦਾ ਹੈ। ਇਸੇ ਡਰ ਨੂੰ ਦੂਰ ਕਰਨ ਲਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।
ਕੀ ਹੈ ਟੈਲੀਫੋਬੀਆ ?
ਟੈਲੀਫੋਬੀਆ ਇੱਕ ਅਜਿਹੀ ਘਬਰਾਹਟ ਹੈ ਜੋ ਤੁਹਾਨੂੰ ਫੋਨ ਕਾਲ ਉਠਾਉਂਦੇ ਸਮੇਂ ਜਾਂ ਕਾਲ ਕਰਦੇ ਸਮੇਂ ਮਹਿਸੂਸ ਹੁੰਦੀ ਹੈ। ਇਸ ਨਾਲ ਵਿਅਕਤੀ ਫੋਨ ਦੀ ਘੰਟੀ ਵੱਜਣ ਤੇ ਇਹ ਸੋਚਣ ਲਗਦਾ ਹੈ ਕਿ ਉਸਨੂੰ ਫੋਨ ਚੁੱਕਣਾ ਚਾਹੀਦਾ ਹੈ ਜਾਂ ਨਹੀਂ ? ਜਾਂ ਸਾਹਮਣੇ ਵਾਲਾ ਵਿਅਕਤੀ ਉਸ ਨਾਲ ਕੀ ਗੱਲ ਕਰੇਗਾ, ਗੱਲ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਅਸੁਵਿਧਾ ਤਾਂ ਨਹੀਂ ਹੋਵੇਗੀ, ਵਗੈਰਾ – ਵਗੈਰਾ…
ਟੈਲੀਫੋਬੀਆ ਅਸਲ ਵਿੱਚ ਤਣਾਅ ਦਾ ਇੱਕ ਲੱਛਣ ਹੈ ਜਿਸ ਵਿੱਚ ਵਿਅਕਤੀ ਨਾ ਤਾਂ ਕਿਸੇ ਨਾਲ ਗੱਲ ਕਰਨਾ ਪਸੰਦ ਕਰਦਾ ਹੈ ਅਤੇ ਨਾ ਹੀ ਕਾਲਾਂ ਚੁੱਕਣਾ । ਆਮ ਤੌਰ ਤੇ ਇਹ ਬਿਮਾਰੀ ਉਨ੍ਹਾਂ ਲੋਕਾਂ ਨੂੰ ਜਿਆਦਾ ਹੁੰਦੀ ਹੈ ਜੋ ਇੱਕਲੇ ਰਹਿਣਾ ਪਸੰਦ ਕਰਦੇ ਹਨ । ਇਸ ਤਣਾਅ ਕਾਰਨ ਲੋਕ ਸ਼ਾਂਤ ਰਹਿੰਦੇ ਹਨ। ਜਿਸ ਕਾਰਨ ਮੋਬਾਈਲ ਫੋਨ ਦੀ ਘੰਟੀ ਵੱਜਣ ਕਾਰਨ ਉਹ ਡਰ ਜਾਂਦੇ ਹਨ। ਅੱਜਕੱਲ੍ਹ ਲੱਖਾਂ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ।
ਟੈਲੀਫੋਬੀਆ ਦੇ ਲੱਛਣ
ਟੈਲੀਫੋਬੀਆ ਤੋਂ ਪਰੇਸ਼ਾਨ ਲੋਕ ਅਕਸਰ ਫੋਨ ਕਾਲ ਕਰਨ ਜਾਂ ਉਠਾਉਣ ਵੇਲੇ ਦਿਲ ਦੀ ਧੜਕਣ ਦੇ ਤੇਜ਼ ਹੋਣ ਜਾਂ ਛਾਤੀ ਵਿੱਚ ਇੱਕ ਤੇਜ਼ ਸੰਵੇਦਨਾ ਦਾ ਅਨੁਭਵ ਕਰਦੇ ਹਨ। ਬਹੁਤ ਜ਼ਿਆਦਾ ਪਸੀਨਾ ਆਉਣਾ ਅਤੇ ਹੱਥ ਜਾਂ ਆਵਾਜ਼ ਕੰਬਣੇ ਟੈਲੀਫੋਬੀਆ ਨਾਲ ਜੁੜੇ ਆਮ ਸਰੀਰਕ ਲੱਛਣ ਹਨ।
ਜਿਨ੍ਹਾਂ ਲੋਕਾਂ ਨੂੰ ਟੈਲੀਫੋਬੀਆ ਹੈ, ਉਹ ਡਰਦੇ ਹਨ ਕਿ ਦੂਜਾ ਵਿਅਕਤੀ ਉਨ੍ਹਾਂ ਨਾਲ ਨਕਾਰਾਤਮਕ ਢੰਗ ਨਾਲ ਗੱਲ ਕਰੇਗਾ।
ਕਈ ਵਾਰ ਫੋਨ ਚੁੱਕਣ ਤੋਂ ਬਾਅਦ ਉਹ ਕੁਝ ਦੇਰ ਲਈ ਚੁੱਪ ਹੋ ਜਾਂਦੇ ਹਨ ਅਤੇ ਕੁਝ ਵੀ ਕਹਿਣ ਤੋਂ ਅਸਮਰੱਥ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਉਹ ਫ਼ੋਨ ਚੁੱਕਣ ਤੋਂ ਪਹਿਲਾਂ ਇਸ ਚੁੱਪ ਵਿੱਚੋਂ ਲੰਘਣ ਤੋਂ ਡਰਦੇ ਹਨ।
ਟੈਲੀਫੋਬੀਆ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ ?
ਟੈਲੀਫੋਬੀਆ ਦੀ ਬਿਮਾਰੀ ਦਾ ਇਲਾਜ ਹੁਣ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕੋਚਿੰਗ ਕਲਾਸਾਂ ਬਰਤਾਨੀਆ ਦੇ ਨੌਟਿੰਘਮ ਕਾਲਜ ਵਿੱਚ ਚਲਾਈਆਂ ਜਾ ਰਹੀਆਂ ਹਨ। ਕਲਾਸ ਵਿੱਚ ਵਿਦਿਆਰਥੀਆਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਉਹ ਕਾਲ ਆਉਣ ਤੇ ਕਿਵੇਂ ਗੱਲ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧ ਰਿਹਾ ਹੈ ਅਤੇ ਉਹ ਟੈਲੀਫੋਬੀਆ ਤੋਂ ਠੀਕ ਹੋ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਲੋਕਾਂ ਨਾਲ ਗੱਲਬਾਤ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ…15 ਮਹੀਨਿਆਂ ਬਾਅਦ ਰੁਕ ਜਾਵੇਗੀ ਜੰਗ…! ਕਿਹੜੀਆਂ ਸ਼ਰਤਾਂ ‘ਤੇ ਸਹਿਮਤ ਹੋਏ ਇਜ਼ਰਾਈਲ ਅਤੇ ਹਮਾਸ
ਇਸ ਤੋਂ ਇਲਾਵਾ ਟੈਲੀਫੋਬੀਆ ਤੋਂ ਪੀੜਤ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਫੋਨ ‘ਤੇ ਆਪਣੇ ਵਿਚਾਰ ਕਿਵੇਂ ਪ੍ਰਗਟ ਕਰ ਸਕਦੇ ਹਨ। ਕੋਚਿੰਗ ਕਲਾਸ ਵਿੱਚ ਉਨ੍ਹਾਂ ਨੂੰ ਆਪਣੇ ਵਿਚਾਰ ਸਪਸ਼ਟ ਰੂਪ ਵਿੱਚ ਪ੍ਰਗਟ ਕਰਨ ਦੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ।
ਸਿਰਫ਼ ਨੌਜਵਾਨ ਹੀ ਇਸ ਬਿਮਾਰੀ ਦਾ ਸ਼ਿਕਾਰ ਕਿਉਂ ਹੋ ਰਹੇ ਹਨ?
ਇਕ ਰਿਪੋਰਟ ‘ਚ ਦੱਸਿਆ ਗਿਆ ਕਿ ਅੱਜ ਦੇ ਜ਼ਿਆਦਾਤਰ ਨੌਜਵਾਨ ਸੰਦੇਸ਼ਾਂ (messages) ਰਾਹੀਂ ਹੀ ਗੱਲਬਾਤ ਕਰਦੇ ਹਨ। ਬਹੁਤ ਘੱਟ ਹੀ ਉਹ ਇੱਕ ਦੂਜੇ ਨੂੰ ਕਾਲ ਕਰਕੇ ਗੱਲ ਕਰਦੇ ਹਨ। ਇਹੀ ਕਾਰਨ ਹੈ ਕਿ ਜਦੋਂ ਕਾਲ ਆਉਂਦੀ ਹੈ ਤਾਂ ਉਹ ਭੜਕ ਜਾਂਦੇ ਹਨ । ਇਕ ਸਰਵੇ ‘ਚ ਦੱਸਿਆ ਗਿਆ ਕਿ 18 ਤੋਂ 34 ਸਾਲ ਦੇ 70 ਫੀਸਦੀ ਲੋਕ ਮੈਸੇਜ ‘ਤੇ ਗੱਲ ਕਰਨਾ ਪਸੰਦ ਕਰਦੇ ਹਨ। ਕਿਉਂਕਿ ਇਹ ਉਨ੍ਹਾਂ ਦਾ ਕੰਫ਼ਰਟ ਜ਼ੋਨ ਹੈ। ਇਹੀ ਕਾਰਨ ਹੈ ਕਿ ਉਹ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ।
2 thoughts on “ਫ਼ੋਨ ਦੀ ਘੰਟੀ ਵੱਜਦੇ ਹੀ ਤੇਜ਼ ਹੋ ਜਾਂਦੀ ਹੈ ਦਿਲ ਦੀ ਧੜਕਣ, ਕਿਤੇ ਤੁਸੀਂ ਵੀ ਤਾਂ ਨਹੀਂ ਟੈਲੀਫੋਬੀਆ ਦੇ ਸ਼ਿਕਾਰ…!”