ਇਨਸਾਨ ਦੀ ਭਾਸ਼ਾ ਨੂੰ ਕਿਵੇਂ ਸਮਝਦੇ ਹਨ ਕੁੱਤੇ ? ਭਵਿੱਖ ਦੇ ਇੰਨ੍ਹਾਂ ਸੰਕੇਤਾਂ ਨੂੰ ਨਾ ਕਰੋ ਇਗਨੋਰ

Share:

ਕੁੱਤੇ ਅਤੇ ਇਨਸਾਨ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਇਨਸਾਨ ਕੁੱਤਿਆਂ ਨੂੰ ਵਫ਼ਾਦਾਰ ਜਾਨਵਰਾਂ ਵਾਂਗ ਪਾਲਦਾ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਤੇ ਵੀ ਇਨਸਾਨ ਦੀ ਭਾਸ਼ਾ ਸਮਝਦੇ ਹਨ? ਕੀ ਤੁਸੀਂ ਜਾਣਦੇ ਹੋ ਕਿ ਪਹਿਲੀ ਵਾਰ ਕੋਈ ਭਾਸ਼ਾ ਸੁਣ ਕੇ ਇਨਸਾਨ ਹੈਰਾਨ ਰਹਿ ਜਾਂਦੇ ਹਨ? ਇੰਨਾ ਹੀ ਨਹੀਂ ਇਹ ਵੀ ਜਾਣਾਂਗੇ ਕਿ ਕੁੱਤਿਆਂ ਦੇ ਕਿਹੜੇ ਕਰਮ ਸ਼ੁਭ ਸੰਕੇਤ ਨਹੀਂ ਮੰਨੇ ਜਾਂਦੇ ਹਨ?

12 ਦਸੰਬਰ, 2021 ਨੂੰ ਨਿਊਰੋਇਮੇਜ ਵਿੱਚ ਇੱਕ ਖੋਜ ਪ੍ਰਕਾਸ਼ਿਤ ਕੀਤੀ ਗਈ ਸੀ, ਜੋ ਕਿ ਹੰਗਰੀ ਵਿੱਚ ਈਓਟਵੋਸ ਲੋਰੈਂਡ ਯੂਨੀਵਰਸਿਟੀ ‘ਚ ਨਿਊਰੋਬਾਇਓਲੋਜਿਸਟ ਲੌਰਾ ਕੁਯਾ ਨੇ ਕੀਤੀ। 18 ਕੁੱਤਿਆਂ ਨੂੰ ਐਮਆਰਆਈ ਲਈ ਤਿਆਰ ਕੀਤਾ ਗਿਆ ਸੀ ਅਤੇ ਐਮਆਰਆਈ ਦੌਰਾਨ ਆਵਾਜ਼ਾਂ, ਸੰਗੀਤ, ਜਾਣੀਆਂ-ਪਛਾਣੀਆਂ ਅਤੇ ਅਣਜਾਣ ਆਵਾਜ਼ਾਂ ਪ੍ਰਤੀ ਉਨ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਦੀ ਨੇੜਿਓਂ ਨਿਗਰਾਨੀ ਕੀਤੀ ਗਈ ਸੀ। ਇਸ ਤੋਂ ਬਾਅਦ ਜੋ ਨਤੀਜੇ ਆਏ ਉਹ ਹੈਰਾਨ ਕਰਨ ਵਾਲੇ ਸਨ।

ਸਕੈਨ ਦੇ ਨਤੀਜਿਆਂ ਨੇ ਦਿਖਾਇਆ ਕਿ ਕੁੱਤੇ ਨਾ ਸਿਰਫ਼ ਬੋਲਣ ਅਤੇ ਗੈਰ-ਬੋਲੀ ਆਵਾਜ਼ਾਂ ਵਿਚਕਾਰ, ਸਗੋਂ ਜਾਣੀ-ਪਛਾਣੀ ਅਤੇ ਅਣਜਾਣ ਭਾਸ਼ਾਵਾਂ ਵਿਚਕਾਰ ਵੀ ਫਰਕ ਕਰਨ ਦੇ ਯੋਗ ਸਨ। ਉਮਰਦਰਾਜ ਕੁੱਤੇ ਵੱਖ-ਵੱਖ ਭਾਸ਼ਾਵਾਂ ਨੂੰ ਪਛਾਣਨ ਵਿੱਚ ਬਹੁਤ ਵਧੀਆ ਹੁੰਦੇ ਹਨ ਕਿਉਂਕਿ ਉਹ ਲੰਬੇ ਸਮੇਂ ਲਈ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਹਨ।

ਕੁੱਤਿਆਂ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਨਜ਼ਰਅੰਦਾਜ਼ ਨਾ ਕਰੋ
ਕੁੱਤਿਆਂ ਦੇ ਕੁਝ ਲੱਛਣ ਹਨ ਜਿਨ੍ਹਾਂ ਨੂੰ ਸਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਦਾਹਰਣ ਦੇ ਤੌਰ ‘ਤੇ ਜੇਕਰ ਤੁਸੀਂ ਘਰ ਤੋਂ ਬਾਹਰ ਜਾ ਰਹੇ ਹੋ ਜਾਂ ਕਿਸੇ ਕੰਮ ਲਈ ਜਾ ਰਹੇ ਹੋ ਅਤੇ ਤੁਹਾਡਾ ਕੁੱਤਾ ਤੁਹਾਡੇ ਸਾਹਮਣੇ ਆ ਕੇ ਭੌਂਕਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਨੂੰ ਚੰਗਾ ਸੰਕੇਤ ਨਹੀਂ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਕਿਸੇ ਚੰਗੇ ਜਾਂ ਖਾਸ ਕੰਮ ਲਈ ਜਾ ਰਹੇ ਹੋ ਅਤੇ ਤੁਹਾਨੂੰ ਕੁੱਤੇ ਦੀ ਖੁਜਲੀ ਦਿਖਾਈ ਦਿੰਦੀ ਹੈ ਤਾਂ ਇਹ ਵੀ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ।

ਜੇਕਰ ਕਿੱਧਰੇ ਜਾਂਦੇ ਹੋਏ ਰਾਹ ‘ਚ ਕੁੱਤਾ ਕੰਨ ਫੜਫੜਾਉਂਦਾ ਦਿਖ ਜਾਵੇ ਤਾਂ ਜੋ ਵੀ ਤੁਸੀਂ ਕੰਮ ਕਰਨ ਜਾ ਰਹੇ ਹੋ ਉਸ ਨੂੰ ਮੁਲਤਵੀ ਕਰ ਦੇਵੋ। ਅਜਿਹਾ ਕਿਹਾ ਜਾ ਸਕਦਾ ਹੈ ਕਿ ਜਿਵੇਂ ਉਹ ਦੱਸ ਰਿਹਾ ਹੋਵੇ ਕਿ ਕੰਮ ਨਹੀਂ ਹੋਵੇਗਾ ਜਾਂ ਇਸ ‘ਚ ਕੋਈ ਨੁਕਸਾਨ ਹੋ ਸਕਦਾ ਹੈ।ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਕਰਨ ਜਾ ਰਹੇ ਹੋ ਅਤੇ ਰਸਤੇ ‘ਚ ਕੋਈ ਕੁੱਤਾ ਤੁਹਾਡੇ ਸਾਹਮਣੇ ਜ਼ਮੀਨ ‘ਤੇ ਲੰਮਾ ਪੈ ਕੇ ਘੁੰਮਣ ਲੱਗੇ ਤਾਂ ਸਮਝ ਜਾਓ ਕਿ ਤੁਹਾਡਾ ਕੰਮ ਨਹੀਂ ਬਣੇਗਾ।

ਜੇਕਰ ਕੋਈ ਕੁੱਤਾ ਤੁਹਾਡਾ ਬੂਟ ਜਾਂ ਚੱਪਲ ਲੈ ਕੇ ਭੱਜ ਜਾਵੇ ਤਾਂ ਸਾਵਧਾਨ ਹੋ ਜਾਉ ਕਿਉਂਕਿ ਇਹ ਆਰਥਿਕ ਨੁਕਸਾਨ ਦਾ ਸੰਕੇਤ ਹੁੰਦਾ ਹੈ। ਅਜਿਹੇ ਹਾਲਾਤ ‘ਚ ਕਿਤੇ ਦੂਰ ਯਾਤਰਾ ‘ਤੇ ਜਾਣਾ ਮੁਲਤਵੀ ਕਰ ਦੇਣਾ ਚਾਹੀਦਾ।

ਕੁਝ ਕੁੱਤਿਆਂ ਦੀ ਪੂਛ ਜਾਂ ਕੰਨ ਕੱਟੇ ਹੁੰਦੇ ਹਨ ਅਤੇ ਉਹ ਕਿਸੇ ਰਾਹਗੀਰ ਦੇ ਸਾਹਮਣੇ ਆ ਜਾਣ ਤਾਂ ਕਾਰਜ ‘ਚ ਅਸਫ਼ਲਤਾ ਨਿਸ਼ਚਿਤ ਹੈ।ਕਿਸੇ ਯਾਤਰਾ ‘ਤੇ ਜਾਂਦੇ ਸਮੇਂ ਜੇਕਰ ਰਸਤੇ ‘ਚ ਸਾਹਮਣੇ ਕੋਈ ਕੁੱਤਾ ਮੂੰਹ ‘ਚ ਪੱਥਰ ਲਈ ਦਿਖਾਈ ਦੇਵੇ ਜਾਂ ਹੱਡੀ ਦਾ ਕੋਈ ਟੁਕੜਾ ਮੂੰਹ ‘ਚ ਪਾਈ ਦਿਖਾਈ ਦੇਵੇ ਤਾਂ ਯਾਤਰਾ ਦੌਰਾਨ ਮੁਸੀਬਤਾਂ ਦੀ ਸੰਭਾਵਨਾ ਰਹਿੰਦੀ ਹੈ।

ਇਹ ਵੀ ਪੜ੍ਹੋ…ਕਿਵੇੇਂ ਮਿਲਦਾ ਹੈ ਖੇਲ ਰਤਨ ਐਵਾਰਡ ? ਕੌਣ ਤੈਅ ਕਰਦਾ ਹੈ ਐਵਾਰਡੀ ਦਾ ਨਾਮ ?

ਜੇਕਰ ਕੋਈ ਕੁੱਤਾ ਜਾਂਦੇ ਹੋਏ ਵਿਅਕਤੀ ਨਾਲ ਖੱਬੇ ਚਲਦਾ ਹੈ ਤਾਂ ਉਸ ਨੂੰ ਸੁੰਦਰ ਔਰਤ ਤੇ ਧਨ ਮਿਲਦਾ ਹੈ। ਜੇਕਰ ਸੱਜੇ ਪਾਸੇ ਚੱਲਦਾ ਹੈ ਤਾਂ ਚੋਰੀ ਨਾਲ ਧਨ ਹਾਨੀ ਦੀ ਸੂਚਨਾ ਦਿੰਦਾ ਹੈ।

ਕੁੱਤਿਆਂ ਦਾ ਰੋਣਾ ਭਾਰੀ ਹੋ ਸਕਦਾ ਹੈ!
ਜੇ ਤੁਸੀਂ ਕੁੱਤੇ ਦੇ ਰੋਣ ਨੂੰ ਸੁਣਦੇ ਹੋ, ਤਾਂ ਤੁਹਾਨੂੰ ਸੁਚੇਤ ਹੋਣਾ ਚਾਹੀਦਾ ਹੈ। ਕੁੱਤਿਆਂ ਦਾ ਰੋਣਾ ਬਹੁਤ ਬੁਰਾ ਸ਼ਗਨ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕੁੱਤੇ ਉਦੋਂ ਹੀ ਰੋਂਦੇ ਹਨ ਜਦੋਂ ਕਿਸੇ ਦੀ ਮੌਤ ਹੋਣ ਵਾਲੀ ਹੁੰਦੀ ਹੈ ਜਾਂ ਕੋਈ ਵੱਡੀ ਤਬਾਹੀ ਹੋਣ ਵਾਲੀ ਹੁੰਦੀ ਹੈ। ਅਜਿਹੇ ਬਹੁਤ ਸਾਰੇ ਸੰਕੇਤ ਹਨ, ਜੋ ਵਿਸ਼ਵਾਸਾਂ ‘ਤੇ ਆਧਾਰਿਤ ਹਨ।

ਇਹ ਸਿਰਫ ਅੰਧਵਿਸ਼ਵਾਸ ਅਤੇ ਲੋਕ ਵਿਸ਼ਵਾਸਾਂ ਦਾ ਮਾਮਲਾ ਹੈ। ਇਸ ਮਾਮਲੇ ਵਿੱਚ ਵਿਗਿਆਨ ਦੀ ਆਪਣੀ ਸੋਚ ਹੈ। ਵਿਗਿਆਨੀ ਅਜਿਹੀਆਂ ਗੱਲਾਂ ‘ਤੇ ਭਰੋਸਾ ਨਹੀਂ ਕਰਦੇ, ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਰਾਤ ਨੂੰ ਕੁੱਤੇ ਰੋਂਦੇ ਹਨ, ਤਾਂ ਇਹ ਮਨੁੱਖਾਂ ਨੂੰ ਆਪਣੇ ਵੱਲ ਖਿੱਚਣ ਦਾ ਇੱਕ ਤਰੀਕਾ ਹੈ।

ਅਧਿਐਨ ਦਰਸਾਉਂਦੇ ਹਨ ਕਿ ਜਦੋਂ ਵੀ ਕੁੱਤੇ ਪੁਰਾਣੇ ਖੇਤਰ ਨੂੰ ਛੱਡ ਕੇ ਨਵੇਂ ਖੇਤਰ ਵਿੱਚ ਆਉਂਦੇ ਹਨ ਜਾਂ ਭਟਕ ਜਾਂਦੇ ਹਨ, ਤਾਂ ਉਹ ਵੀ ਮਨੁੱਖਾਂ ਵਾਂਗ ਦੁਖੀ ਹੁੰਦੇ ਹਨ। ਇਸ ਉਦਾਸੀ ਕਾਰਨ ਉਹ ਰਾਤ ਨੂੰ ਰੋਣ ਲੱਗ ਜਾਂਦੇ ਹਨ। ਅਕਸਰ ਉਹ ਅੱਧੀ ਰਾਤ ਨੂੰ ਆਪਣੇ ਪਰਿਵਾਰਾਂ ਤੋਂ ਵਿਛੜ ਜਾਣ ਕਾਰਨ ਰੋਂਦੇ ਹਨ। ਖਾਸ ਤੌਰ ‘ਤੇ ਜੇਕਰ ਉਨ੍ਹਾਂ ਦਾ ਪਾਲਣ-ਪੋਸ਼ਣ ਪਹਿਲਾਂ ਕਿਸੇ ਘਰ ਵਿੱਚ ਹੋਇਆ ਹੋਵੇ ਤਾਂ ਉਨ੍ਹਾਂ ਦਾ ਦਰਦ ਹੋਰ ਵਧ ਜਾਂਦਾ ਹੈ।

ਇਹ ਵੀ ਪੜ੍ਹੋ…ਸਵੇਰੇ ਅੱਖ ਖੁੱਲ੍ਹਦੇ ਹੀ ਮਹਿਸੂਸ ਹੁੰਦੀ ਹੈ ਕਮਜ਼ੋਰੀ ਤੇ ਥਕਾਨ, ਕਿਤੇ ਸਰੀਰ ‘ਚ ਇਸ ਵਿਟਾਮਿਨ ਦੀ ਕਮੀ ਤਾਂ ਨਹੀਂ ?

ਇਸ ਤੋਂ ਇਲਾਵਾ ਜੇਕਰ ਕਿਸੇ ਕੁੱਤੇ ਨੂੰ ਸੱਟ ਲੱਗ ਜਾਂਦੀ ਹੈ ਜਾਂ ਉਸ ਦੀ ਸਿਹਤ ਠੀਕ ਨਹੀਂ ਹੁੰਦੀ ਤਾਂ ਉਹ ਰਾਤ ਨੂੰ ਰੋਣਾ ਸ਼ੁਰੂ ਕਰ ਦਿੰਦਾ ਹੈ। ਇੰਨਾ ਹੀ ਨਹੀਂ ਜਦੋਂ ਕਿਸੇ ਹੋਰ ਇਲਾਕੇ ਦਾ ਕੁੱਤਾ ਉਨ੍ਹਾਂ ਦੇ ਇਲਾਕੇ ‘ਚ ਵੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁੱਤੇ ਵੀ ਇਸ ਗੱਲ ਨੂੰ ਲੈ ਕੇ ਰੋਂਦੇ ਹਨ। ਉਹ ਇਸ ਤਰ੍ਹਾਂ ਰੌਲਾ ਪਾ ਕੇ ਬਾਕੀ ਸਾਥੀਆਂ ਨੂੰ ਸੁਚੇਤ ਕਰਦੇ ਹਨ।

ਕੁੱਤੇ ਵਧਦੀ ਉਮਰ ਦੇ ਨਾਲ ਡਰਣ ਲਗ ਜਾਂਦੇ ਹਨ। ਇਸ ਡਰ ਕਾਰਨ ਉਹ ਰਾਤ ਨੂੰ ਇਕੱਲਾਪਣ ਮਹਿਸੂਸ ਕਰਕੇ ਰੋਣ ਲੱਗ ਜਾਂਦੇ ਹਨ। ਸੰਭਵ ਹੈ ਕਿ ਉਨ੍ਹਾਂ ਦੇ ਕੁਝ ਸਾਥੀ ਇਸ ਦੁਨੀਆਂ ਤੋਂ ਚਲੇ ਗਏ ਹੋਣ, ਜਿਨ੍ਹਾਂ ਦਾ ਉਹ ਦੁੱਖ ਪ੍ਰਗਟ ਕਰਦੇ ਹਨ। ਉਨ੍ਹਾਂ ਦੇ ਰੋਣ ਦਾ ਸਮਾਂ ਅੱਧੀ ਰਾਤ ਦਾ ਹੁੰਦਾ ਹੈ, ਜਦੋਂ ਅਸੀਂ ਮਨੁੱਖ ਸ਼ਾਂਤੀ ਨਾਲ ਸੌਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਕੁੱਤੇ ਆਪਣੇ ਆਲੇ ਦੁਆਲੇ ਆਤਮਾਵਾਂ ਨੂੰ ਮਹਿਸੂਸ ਕਰ ਸਕਦੇ ਹਨ, ਜਿਸ ਨੂੰ ਆਮ ਲੋਕ ਨਹੀਂ ਦੇਖ ਸਕਦੇ। ਇਹੀ ਕਾਰਨ ਹੈ ਕਿ ਜਦੋਂ ਕੁੱਤੇ ਰੋਂਦੇ ਹਨ ਤਾਂ ਲੋਕ ਉਨ੍ਹਾਂ ਨੂੰ ਉੱਥੋਂ ਹਟਾ ਦਿੰਦੇ ਹਨ ਪਰ ਵਿਗਿਆਨ ਅਜਿਹਾ ਨਹੀਂ ਮੰਨਦਾ।

One thought on “ਇਨਸਾਨ ਦੀ ਭਾਸ਼ਾ ਨੂੰ ਕਿਵੇਂ ਸਮਝਦੇ ਹਨ ਕੁੱਤੇ ? ਭਵਿੱਖ ਦੇ ਇੰਨ੍ਹਾਂ ਸੰਕੇਤਾਂ ਨੂੰ ਨਾ ਕਰੋ ਇਗਨੋਰ

Leave a Reply

Your email address will not be published. Required fields are marked *