ਕਿਵੇੇਂ ਮਿਲਦਾ ਹੈ ਖੇਲ ਰਤਨ ਐਵਾਰਡ ? ਕੌਣ ਤੈਅ ਕਰਦਾ ਹੈ ਐਵਾਰਡੀ ਦਾ ਨਾਮ ?
ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਚਰਚਾ ‘ਚ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਿਸ਼ਾਨੇਬਾਜ਼ ਮਨੂ ਭਾਕਰ ਦਾ ਨਾਮ ਖੇਡ ਮੰਤਰਾਲੇ ਦੀ ਪੁਰਸਕਾਰ ਕਮੇਟੀ ਦੁਆਰਾ ਖੇਡ ਰਤਨ ਲਈ ਸਿਫ਼ਾਰਸ਼ ਕੀਤੇ ਨਾਵਾਂ ਵਿੱਚ ਸ਼ਾਮਲ ਨਹੀਂ ਹੈ।
ਮਨੂ ਨੇ ਪੈਰਿਸ ਓਲੰਪਿਕ ‘ਚ ਦੋ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਮਨੂ ਭਾਕਰ ਨੂੰ ਖੇਡ ਰਤਨ ਕਿਉਂ ਨਹੀਂ ਦਿੱਤਾ ਜਾ ਰਿਹਾ ?
ਇਸ ਮਾਮਲੇ ਵਿੱਚ ਉਸ ਦੇ ਪਿਤਾ ਰਾਮ ਕਿਸ਼ਨ ਅਤੇ ਕੋਚ ਜਸਪਾਲ ਰਾਣਾ ਦੇ ਬਿਆਨ ਸਾਹਮਣੇ ਆਏ ਹਨ। ਖੇਡ ਰਤਨ ਪ੍ਰਾਪਤ ਕਰਨ ਵਾਲਿਆਂ ਵਿੱਚ ਮਨੂ ਭਾਕਰ ਦਾ ਨਾਂ ਨਾ ਆਉਣ ਤੇ ਉਸ ਦੇ ਪਿਤਾ ਕਹਿੰਦੇ ਹਨ ਕਿ ਬੱਚਿਆਂ ਨੂੰ ਨੌਕਰਸ਼ਾਹ ਜਾਂ ਲੀਡਰ ਬਣਾਓ ਕਿਉਂਕਿ ਇੱਕ ਛੋਟਾ ਨੌਕਰਸ਼ਾਹ ਖਿਡਾਰੀ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ। ਇਸ ਮਾਮਲੇ ਵਿੱਚ ਕੋਚ ਜਸਪਾਲ ਰਾਣਾ ਦਾ ਕਹਿਣਾ ਹੈ, ਕਿ ਇਸ ਲਿਸਟ ਵਿੱਚ ਮਨੂ ਭਾਕਰ ਦਾ ਨਾਂ ਆਪਣੇ ਆਪ ਆ ਜਾਣਾ ਚਾਹੀਦਾ ਹੈ, ਕੀ ਉੱਚ ਅਹੁਦਿਆਂ ‘ਤੇ ਬੈਠੇ ਲੋਕ ਮਨੂ ਭਾਕਰ ਅਤੇ ਉਸ ਦੀਆਂ ਕਾਬਲੀਅਤ ਨੂੰ ਨਹੀਂ ਜਾਣਦੇ? ਅਜਿਹੇ ‘ਚ ਸਵਾਲ ਇਹ ਹੈ ਕਿ ਖੇਡ ਰਤਨ ਕਿਵੇਂ ਦਿੱਤਾ ਜਾਂਦਾ ਹੈ ? ਇਸ ਦੀਆਂ ਯੋਗਤਾਵਾਂ ਕੀ ਹਨ ਅਤੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਦਾ ਨਾਂ ਕੌਣ ਤੈਅ ਕਰਦਾ ਹੈ ?
ਖੇਲ ਰਤਨ ਪੁਰਸਕਾਰ ਪ੍ਰਾਪਤ ਕਰਨ ਦੀ ਯੋਗਤਾ ?
ਖੇਲ ਰਤਨ ਭਾਰਤ ਵਿੱਚ 1991-92 ਵਿੱਚ ਸ਼ੁਰੂ ਹੋਇਆ ਸੀ। ਇਹ ਦੇਸ਼ ਦਾ ਸਰਵਉੱਚ ਖੇਡ ਸਨਮਾਨ ਹੈ। ਇਹ ਸਨਮਾਨ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਂ ‘ਤੇ ਕੀਤੀ ਗਈ ਸੀ। ਸਾਲ 2021 ਵਿੱਚ, ਇਸਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਕਰ ਦਿੱਤਾ ਗਿਆ।ਖੇਡ ਰਤਨ ਪੁਰਸਕਾਰ ਅਥਲੀਟ ਨੂੰ ਪਿਛਲੇ 4 ਸਾਲਾਂ ਵਿੱਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ।
ਪਹਿਲੀ ਵਾਰ ਇਹ ਪੁਰਸਕਾਰ ਭਾਰਤੀ ਸ਼ਤਰੰਜ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ ਨੂੰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮੈਰੀਕਾਮ, ਪੀਵੀ ਸਿੰਧੂ, ਸਾਇਨਾ ਨੇਹਵਾਲ, ਵਿਜੇਂਦਰ ਸਿੰਘ, ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਵਰਗੇ ਖੇਡ ਜਗਤ ਦੇ ਕਈ ਦਿੱਗਜਾਂ ਨੂੰ ਦਿੱਤਾ ਜਾ ਚੁੱਕਾ ਹੈ। ਬੀਜਿੰਗ ਓਲੰਪਿਕ 2008 ਵਿੱਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲਾ ਪਿਸਟਲ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ। ਜਦੋਂ ਉਨ੍ਹਾਂ ਨੇ ਇਹ ਐਵਾਰਡ ਜਿੱਤਿਆ ਸੀ ਤਾਂ ਉਹ ਸਿਰਫ਼ 18 ਸਾਲ ਦੇ ਸਨ।
ਇਹ ਵੀ ਪੜ੍ਹੋ…ਸਿਰਫ 90 ਰੁਪਏ ‘ਚ ਖਰੀਦਿਆ ਘਰ, ਮੁਰੰਮਤ ‘ਤੇ ਖਰਚੇ 3.8 ਕਰੋੜ
ਯੋਗਤਾ ਇਹ ਹੈ ਕਿ ਇਹ ਖਿਡਾਰੀ ਦੇ ਪਿਛਲੇ 4 ਸਾਲਾਂ ਦੇ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖ ਕੇ ਦਿੱਤਾ ਜਾਂਦਾ ਹੈ। ਅਥਲੀਟ ਜਿਨ੍ਹਾਂ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (NADA) ਜਾਂ WADA ਜਾਂ ਕਿਸੇ ਹੋਰ ਏਜੰਸੀ ਦੁਆਰਾ ਪਾਬੰਦੀਸ਼ੁਦਾ ਦਵਾਈਆਂ/ਪਦਾਰਥਾਂ ਦੀ ਵਰਤੋਂ ਲਈ ਦੰਡ ਦਿੱਤਾ ਗਿਆ ਹੋਵੇ, ਮੁਅੱਤਲੀ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੀ ਇਸ ਪੁਰਸਕਾਰ ਲਈ ਯੋਗ ਹੋਣਗੇ। ਮੁਅੱਤਲੀ ਜਾਂ ਸਜ਼ਾ ਦੌਰਾਨ ਐਵਾਰਡ ਲਈ ਨਾਮ ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਕਿਵੇਂ ਕੀਤਾ ਜਾ ਸਕਦਾ ਹੈ ਅਪਲਾਈ ?
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਯੋਗ ਖਿਡਾਰੀ ਬਿਨਾਂ ਕਿਸੇ ਸਿਫ਼ਾਰਸ਼ ਦੇ ਸਿੱਧੇ ਅਪਲਾਈ ਕਰ ਸਕਦੇ ਹਨ। ਤੁਹਾਨੂੰ ਅਧਿਕਾਰਤ ਵੈੱਬਸਾਈਟ ‘ਤੇ ਦਿੱਤਾ ਗਿਆ ਅਰਜ਼ੀ ਫਾਰਮ ਭਰਨਾ ਹੋਵੇਗਾ। ਨਾਮਜ਼ਦਗੀ ਫਾਰਮ ਵੀ ਦਿੱਤੇ ਗਏ ਈਮੇਲ ‘ਤੇ ਭੇਜਣਾ ਹੋਵੇਗਾ। ਖੇਡ ਮੰਤਰਾਲੇ ਨੂੰ ਪ੍ਰਾਪਤ ਹੋਈਆਂ ਅਰਜ਼ੀਆਂ ‘ਤੇ ਅਵਾਰਡ ਕਮੇਟੀ ਵਿਚਾਰ ਕਰਦੀ ਹੈ। ਕਮੇਟੀ ਤੈਅ ਕਰਦੀ ਹੈ ਕਿ ਕਿਸ ਖਿਡਾਰੀ ਨੂੰ ਖੇਡ ਰਤਨ ਮਿਲਣਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ ਦੇਣਾ ਚਾਹੀਦਾ। ਇਸ ਦੇ ਆਧਾਰ ‘ਤੇ ਇਕ ਸੂਚੀ ਜਾਰੀ ਕੀਤੀ ਜਾਂਦੀ ਹੈ, ਜਿਸ ਵਿਚ ਪੁਰਸਕਾਰ ਦੇ ਯੋਗ ਖਿਡਾਰੀਆਂ ਦੇ ਨਾਂ ਜਾਰੀ ਕੀਤੇ ਜਾਂਦੇ ਹਨ।
ਇਸ ਤੋਂ ਇਲਾਵਾ ਖੇਡਾਂ ਨਾਲ ਸਬੰਧਤ ਅਥਾਰਟੀ ਵੀ ਖਿਡਾਰੀ ਦਾ ਨਾਂ ਭੇਜ ਸਕਦੀ ਹੈ। ਜਿਵੇਂ- ਨੈਸ਼ਨਲ ਸਪੋਰਟਸ ਫੈਡਰੇਸ਼ਨ, ਭਾਰਤੀ ਓਲੰਪਿਕ ਸੰਘ, ਬੀਸੀਸੀਆਈ, ਭਾਰਤੀ ਖੇਡ ਅਥਾਰਟੀ ਅਤੇ ਰਾਜ ਖੇਡ ਬੋਰਡ ਕੋਲ 2-2 ਨਾਵਾਂ ਦੀ ਸਿਫ਼ਾਰਸ਼ ਕਰਨ ਦਾ ਮੌਕਾ ਹੁੰਦਾ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਗਲਤ ਫਾਰਮੈਟ ਵਿੱਚ ਅਤੇ ਆਖਰੀ ਮਿਤੀ ਤੋਂ ਬਾਅਦ ਜਮ੍ਹਾਂ ਕਰਵਾਈਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਵਿਵਾਦ ‘ਤੇ ਮਨੂ ਭਾਕਰ ਨੇ ਕੀ ਕਿਹਾ?
ਮਨੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਇਸ ਮੁੱਦੇ ‘ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਕੰਮ ਅਥਲੀਟ ਦੇ ਤੌਰ ਤੇ ਦੇਸ਼ ਲਈ ਖੇਡਣਾ ਅਤੇ ਚੰਗਾ ਪ੍ਰਦਰਸ਼ਨ ਕਰਨਾ ਹੈ। ਸਨਮਾਨ ਅਤੇ ਪੁਰਸਕਾਰ ਮੈਨੂੰ ਸਨਮਾਨਿਤ ਕਰਦੇ ਹਨ, ਪਰ ਇਹ ਮੇਰਾ ਟੀਚਾ ਨਹੀਂ ਹੈ। ਮੇਰਾ ਮੰਨਣਾ ਹੈ ਕਿ ਨਾਮਜ਼ਦਗੀ ਭਰਨ ਦੌਰਾਨ ਕੁਝ ਕਮੀਆਂ ਰਹਿ ਗਈਆਂ ਸਨ, ਜਿਨ੍ਹਾਂ ਨੂੰ ਸੁਧਾਰ ਲਿਆ ਗਿਆ ਹੈ।


7wfwvu
I precisely wished to thank you very much once again. I am not sure the things that I would have made to happen without those creative ideas provided by you directly on such a subject matter. Completely was a difficult setting in my position, nevertheless witnessing a professional style you resolved the issue made me to leap for fulfillment. I am just grateful for this support and as well , pray you comprehend what an amazing job you are always getting into training people with the aid of your website. Most likely you haven’t met all of us.
Hey! Quick question that’s completely off topic. Do you know how to make your site mobile friendly? My website looks weird when browsing from my iphone. I’m trying to find a theme or plugin that might be able to fix this problem. If you have any recommendations, please share. With thanks!
Can you be more specific about the content of your article? After reading it, I still have some doubts. Hope you can help me. https://accounts.binance.com/si-LK/register-person?ref=LBF8F65G
I believe this web site has very fantastic composed articles articles.