ਸਟਡੀ ਵੀਜ਼ਾ ਨਿਯਮਾਂ ‘ਤੇ Canada ਸਰਕਾਰ ਸਖਤ,ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ
ਨਵੀਂ ਦਿੱਲੀ, 21 ਨਵੰਬਰ 2024 – ਸਟਡੀ ਵੀਜ਼ਾ ਨਿਯਮਾਂ ‘ਤੇ ਇੱਕ ਵਾਰ ਫਿਰ ਤੋਂ ਕੈਨੇਡਾ ਸਰਕਾਰ ਸਖਤ ਹੁੰਦੀ ਨਜ਼ਰ ਆਈ ਹੈ। ਕੈਨੇਡਾ ਦੇ ਵਿੱਚ ਹੁਣ ਵਿਦਿਆਰਥੀ ਆਪਣਾ ਕਾਲਜ ਨਹੀਂ ਬਦਲ ਸਕਣਗੇ। ਨਵੇਂ ਨਿਯਮਾਂ ਦੇ ਮੁਤਾਬਕ ਵਿਦਿਆਰਥੀ ਭਾਰਤ ਤੋਂ ਕੈਨੇਡਾ ਕਾਲਜ ਦੇ ਵਿੱਚ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਉੱਥੇ ਪਹੁੰਚ ਕੇ ਕਾਲਜ ਨਹੀਂ ਬਦਲਣ ਦਿੱਤਾ ਜਾਵੇਗਾ।
ਇੰਨਾ ਹੀ ਨਹੀਂ ਜੇਕਰ ਉਨ੍ਹਾਂ ਆਪਣਾ ਕਾਲਜ ਬਦਲਣਾ ਹੈ ਤਾਂ ਉਹਨਾਂ ਨੂੰ ਦੁਬਾਰਾ ਤੋਂ ਸਟਡੀ ਵੀਜ਼ਾ ਅਪਲਾਈ ਕਰਨਾ ਹੋਵੇਗਾ। ਵੀਜ਼ਾ ਰਿਫਿਊਜ ਹੋਣ ‘ਤੇ 30 ਦਿਨ ਦੇ ਅੰਦਰ-ਅੰਦਰ ਵਿਦਿਆਰਥੀ ਨੂੰ ਕੈਨੇਡਾ ਛੱਡਣਾ ਪਵੇਗਾ। ਇਸ ਦੇ ਨਾਲ ਹੀ ਪੋਸਟ ਸਟਡੀ ਵੀਜ਼ਾ ਵਰਕ ਪਰਮਿਟ ਤੋ ਬੇਸਹਾਰਾ ਹੋ ਜਾਏਗਾ। ਇੱਥੇ ਵੀ ਦੱਸ ਦਈਏ ਕਿ ਜਿਸ ਕਾਲਜ ਦੇ ਵਿੱਚ ਵਿਦਿਆਰਥੀ ਨੇ ਫੀਸ ਜਮਾ ਕਰਾਈ ਹੈ ਉਸ ਨੂੰ ਉਹ ਫੀਸ ਵੀ ਵਾਪਸ ਨਹੀਂ ਮਿਲੇਗੀ।
ਜੇਕਰ ਗੱਲ ਭਾਰਤ ਦੀ ਕਰੀਏ ਤਾਂ ਤਕਰੀਬਨ ਢਾਈ ਲੱਖ ਦੇ ਕਰੀਬ ਵਿਦਿਆਰਥੀ ਕੈਨੇਡਾ ਜਾ ਕੇ ਪੜ੍ਹਾਈ ਕਰਦਾ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਡੀ ਗਿਣਤੀ ਪੰਜਾਬ ਦੇ ਵਿਦਿਆਰਥੀਆਂ ਦੀ ਹੈ।