ਕੇਂਦਰ ਸਰਕਾਰ ਦਾ ਨਵਾਂ ਫੈਸਲਾ – ਹੁਣ 5ਵੀਂ ਤੇ ਅੱਠਵੀਂ ’ਚ ਫੇਲ੍ਹ ਮਤਲਬ ‘ਫੇਲ੍ਹ’

ਮੋਹਾਲੀ, 25 ਦਸੰਬਰ 2024 – ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਮੁਤਾਬਕ ਜੇਕਰ ਵਿਦਿਆਰਥੀ 5ਵੀਂ ਅਤੇ 8ਵੀਂ ਜਮਾਤ ‘ਚ ਫੇਲ ਹੁੰਦਾ ਹੈ ਤਾਂ ਉਸ ਨੂੰ ਫੇਲ੍ਹ ਕਰ ਦਿੱਤਾ ਜਾਵੇਗਾ। ਵਿਦਿਆਰਥੀ ਨੂੰ 2 ਮਹੀਨਿਆਂ ਦੇ ਅੰਦਰ ਪ੍ਰੀਖਿਆ ‘ਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ। ਪਰ ਜੇਕਰ ਉਹ ਫਿਰ ਵੀ ਫੇਲ੍ਹ ਹੁੰਦਾ ਹੈ ਤਾਂ ਉਸ ਨੂੰ ਫੇਲ ਕਰਾਰ ਦਿੱਤਾ ਜਾਵੇਗਾ ਅਤੇ ਫਿਰ ਅਗਲੀ ਜਮਾਤ ਵਿੱਚ ਪ੍ਰਮੋਟ ਨਹੀਂ ਕੀਤਾ ਜਾਵੇਗਾ।
ਸਾਲ 2010-11 ਤੋਂ ਅੱਠਵੀਂ ਜਮਾਤ ਤੱਕ ਪ੍ਰੀਖਿਆ ਵਿੱਚ ਫੇਲ੍ਹ ਹੋਣ ਦੀ ਵਿਵਸਥਾ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਯਾਨੀ ਵਿਦਿਆਰਥੀ ਦੇ ਫੇਲ ਹੋਣ ਦੇ ਬਾਵਜੂਦ ਉਸ ਨੂੰ ਅਗਲੀ ਜਮਾਤ ਵਿੱਚ ਪਦਉੱਨਤ ਕਰ ਦਿੱਤਾ ਜਾਂਦਾ ਸੀ, ਪਰ ਇਸ ਕਾਰਨ ਹੌਲੀ-ਹੌਲੀ ਸਿੱਖਿਆ ਦਾ ਪੱਧਰ ਡਿੱਗਣਾ ਸ਼ੁਰੂ ਹੋ ਗਿਆ। ਜਿਸ ਦਾ ਅਸਰ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ‘ਤੇ ਵੀ ਪੈਣਾ ਸ਼ੁਰੂ ਹੋ ਗਿਆ। ਇਸ ਮਾਮਲੇ ‘ਤੇ ਲੰਬੇ ਸਮੇਂ ਤੱਕ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ‘ਚ ਫੇਲ੍ਹ ਹੁੰਦਾ ਹੈ ਤਾਂ ਉਸ ਨੂੰ 2 ਮਹੀਨਿਆਂ ਦੇ ਅੰਦਰ ਦੁਬਾਰਾ ਪ੍ਰੀਖਿਆ ‘ਚ ਬੈਠਣ ਦਾ ਮੌਕਾ ਮਿਲੇਗਾ, ਪਰ ਜੇਕਰ ਉਹ ਇਸ ‘ਚ ਵੀ ਫੇਲ੍ਹ ਹੁੰਦਾ ਹੈ ਤਾਂ ਉਸ ਨੂੰ ਅਗਲੀ ਜਮਾਤ ‘ਚ ਪ੍ਰਮੋਟ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਦੁਬਾਰਾ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਸੁਧਾਰ ਦਾ ਮੌਕਾ ਦਿੱਤਾ ਜਾਵੇਗਾ। ਅਧਿਆਪਕ ਫੇਲ੍ਹ ਹੋਣ ਵਾਲੇ ਵਿਦਿਆਰਥੀ ਵੱਲ ਵਿਸ਼ੇਸ਼ ਧਿਆਨ ਦੇਣਗੇ ਅਤੇ ਸਮੇਂ-ਸਮੇਂ ‘ਤੇ ਮਾਪਿਆਂ ਦਾ ਮਾਰਗ ਦਰਸ਼ਨ ਵੀ ਕਰਨਗੇ।
ਇਹ ਵੀ ਪੜ੍ਹੋ…32 ਸਾਲ ਪਿੱਛੋਂ ਇਨਸਾਫ : ਤੱਤਕਾਲੀ SHO ਸਣੇ ਤਿੰਨ ਨੂੰ ਉਮਰ ਕੈਦ
One thought on “ਕੇਂਦਰ ਸਰਕਾਰ ਦਾ ਨਵਾਂ ਫੈਸਲਾ – ਹੁਣ 5ਵੀਂ ਤੇ ਅੱਠਵੀਂ ’ਚ ਫੇਲ੍ਹ ਮਤਲਬ ‘ਫੇਲ੍ਹ’”