ਰਿਟਾਇਰਮੈਂਟ ਤੋਂ ਬਾਅਦ ਅਗਨੀਵੀਰਾਂ ਨੂੰ ਨੌਕਰੀ ਦੇਵੇਗੀ ਪੰਜਾਬ ਸਰਕਾਰ

Share:

ਅਗਨੀਵੀਰਾਂ ਲਈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਰਿਟਾਇਰਮੈਂਟ ਤੋਂ ਬਾਅਦ ਅਗਨੀਵੀਰਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸਦੀ ਜਾਣਕਾਰੀ ‘ਆਪ’ ਵਿਧਾਇਕਾ ਜੀਵਨ ਜੋਤੀ ਕੌਰ ਨੇ ਟਵੀਟ ਕਰਕੇ ਦਿੱਤੀ ਹੈ।

Read More

ਜੰਮੂ-ਕਸ਼ਮੀਰ : ਸ਼ਰਧਾਲੂਆਂ ਨਾਲ ਭਰੀ ਬੱਸ ਅਤੇ ਮਿੰਨੀ ਬੱਸ ਵਿਚਾਲੇ ਹੋਈ ਟੱਕਰ ‘ਚ 15 ਲੋਕ ਜ਼ਖਮੀ

Share:

ਇਹ ਸਾਰੇ ਸ਼ਰਧਾਲੂ ਯੂਪੀ ਦੇ ਸੀਤਾਪੁਰ ਦੇ ਰਹਿਣ ਵਾਲੇ ਸਨ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਸ਼ਿਵਖੋੜੀ ਜਾ ਰਹੇ ਸਨ। ਰਿਆਸੀ ਤੋਂ ਕੁਝ ਕਿਲੋਮੀਟਰ ਪਹਿਲਾਂ ਸੁਲਾ ਪਿੰਡ ਨੇੜੇ ਬੱਸ ਬੇਕਾਬੂ ਹੋ ਗਈ ਅਤੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਹਾਦਸੇ ‘ਚ 12 ਤੋਂ 15 ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।

Read More

ਰਿਸ਼ਤੇਦਾਰਾਂ ਕੋਲ ਪੰਜਾਬ ਆਇਆ ਸ਼ਖ਼ਸ ਬਣ ਗਿਆ ਕਰੋੜਪਤੀ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ

Share:

Punjab State Dear Diwali Bumper Lottery Result 2024: ਦਿੱਲੀ ਦੇ ਰਹਿਣ ਵਾਲੇ ਲਵ ਕੁਮਾਰ, ਨੰਗਲ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਸੀ। ਇਥੇ ਉਸ ਨੇ 500 ਰੁਪਏ ਦੀ ਟਿਕਟ ਖਰੀਦੀ ਸੀ ਅਤੇ ਹੁਣ ਉਸ ਨੇ ਪੰਜਾਬ ਸਟੇਟ ਲਾਟਰੀ ਦੀ 3 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਲਵ ਕੁਮਾਰ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਲਾਟਰੀ ਪਾਈ ਸੀ।

Read More

ਹਰਿਆਣਾ ਦੀ ਹਾਕੀ ਖਿਡਾਰਨ ਨਾਲ ਵਿਆਹ ਬੰਧਨ ਵਿਚ ਬੱਝਣਗੇ ਸਾਬਕਾ ਹਾਕੀ ਉਲੰਪੀਅਨ ਅਕਾਸ਼ਦੀਪ ਸਿੰਘ

Share:

ਪੰਜਾਬ ਦੇ ਸਾਬਕਾ ਹਾਕੀ ਓਲੰਪੀਅਨ ਆਕਾਸ਼ਦੀਪ ਸਿੰਘ ਅਤੇ ਹਰਿਆਣਾ ਦੀ ਹਾਕੀ ਖਿਡਾਰਨ ਮੋਨਿਕਾ ਮਲਿਕ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੋਨਿਕਾ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਟੀਮ ਦੀ ਮੈਂਬਰ ਰਹਿ ਚੁੱਕੀ ਹੈ। ਵਿਆਹ 15 ਨਵੰਬਰ ਨੂੰ ਮੋਹਾਲੀ ‘ਚ ਹੋਵੇਗਾ।

Read More

ਅਮਨ – ਕਾਨੂੰਨ ਨੂੰ ਬਰਕਰਾਰ ਰੱਖਣਾ ਪੁਲਿਸ ਅਤੇ ਪ੍ਰਸ਼ਾਸਨ ਦੀ ਜਿੰਮੇਵਾਰੀ – DC ਬਠਿੰਡਾ

Share:

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ 20-25 ਵਰਕਰਾਂ ਨੇ ਜਗਸੀਰ ਸਿੰਘ ਝੁੰਬਾ ਜ਼ਿਲ੍ਹਾ ਕਮੇਟੀ ਮੈਂਬਰ ਬੀਕੇਯੂ ਦੀ ਅਗਵਾਈ ਹੇਠ ਦਾਣਾ ਮੰਡੀ ਰਾਏਕੇ ਕਲਾਂ ਜੋ ਕਿ ਪੁਲੀਸ ਸਟੇਸ਼ਨ ਨੰਦਗੜ੍ਹ ਅਧੀਨ ਹੈ ਵਿਖੇ ਇੰਸਪੈਕਟਰ ਪਨਗ੍ਰੇਨ ਰਾਜਵੀਰ ਸਿੰਘ ਦਾ ਘਿਰਾਓ ਸ਼ੁਰੂ ਕੀਤਾ।

Read More

ਚੱਲਦੀ ਟਰੇਨ ‘ਚ ਸੱਪ ਨੇ ਡੱਸਿਆ ਯਾਤਰੀ, ਰੇਲਵੇ ਨੇ ਸਾਜ਼ਿਸ਼ ਵੱਲ ਕੀਤਾ ਇਸ਼ਾਰਾ

Share:

Jhansi News: ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਦਾ ਰਹਿਣ ਵਾਲਾ 30 ਸਾਲਾ ਭਗਵਾਨਦਾਸ ਐਤਵਾਰ ਰਾਤ ਨੂੰ ਦਿੱਲੀ ਜਾਣ ਲਈ ਖਜੂਰਾਹੋ-ਝਾਂਸੀ ਮੇਮੂ ਰਾਹੀਂ ਝਾਂਸੀ ਪਹੁੰਚਿਆ ਸੀ। ਇੱਥੋਂ ਉਸ ਨੇ ਦਿੱਲੀ ਲਈ ਦੂਜੀ ਟਰੇਨ ਫੜਨੀ ਸੀ।

Read More

ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਵਲੋਂ ਮਿਲੀ ਜ਼ੈੱਡ ਸੁਰੱਖਿਆ ਕੀਤੀ ਵਾਪਿਸ

Share:

ਤਲਵੰਡੀ ਸਾਬੋ, 13 ਨਵੰਬਰ – ਪਿਛਲੇ ਸਮੇਂ ਤੋਂ ਲਗਾਤਾਰ ਚਰਚਾ ‘ਚ ਚੱਲੇ ਆ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਈ ਗਈ ਜ਼ੈੱਡ ਸੁਰੱਖਿਆ ਵਾਪਿਸ ਕਰ ਦਿੱਤੀ ਹੈ।

Read More

ਜਾਣੋ ਮੌਸਮ ਦਾ ਹਾਲ : ਪੰਜਾਬ-ਚੰਡੀਗੜ੍ਹ ‘ਚ ਅੱਜ ਤੋਂ ਪਏਗੀ ਸੰਘਣੀ ਧੁੰਦ

Share:

Weather Update: ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਅਤੇ ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸਵੇਰ ਅਤੇ ਸ਼ਾਮ ਨੂੰ ਹਲਕੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਵਿੱਚ ਚੇਨਈ, ਤਿਰੂਵਨੰਤਪੁਰਮ ਅਤੇ ਗੋਆ ਵਿੱਚ ਬਰਸਾਤ ਦਾ ਮੌਸਮ ਜਾਰੀ ਹੈ।

Read More

ਯੂ.ਪੀ.ਪੀ.ਐਸ.ਸੀ. ਪ੍ਰੀਖਿਆਰਥੀਆਂ ਦਾ ਪ੍ਰਦਰਸ਼ਨ ਤੀਜੇ ਦਿਨ ਚ ਦਾਖ਼ਲ

Share:

ਪ੍ਰਯਾਗਰਾਜ (ਯੂ.ਪੀ.), 13 ਨਵੰਬਰ -ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਪੀ.ਐਸ.ਸੀ.) ਦੀਆਂ ਪ੍ਰੀਖਿਆਵਾਂ ਇਕੋ ਸ਼ਿਫਟ ਵਿੱਚ ਕਰਵਾਉਣ ਦੀ ਮੰਗ ਨੂੰ ਲੈ ਕੇ ਉਮੀਦਵਾਰਾਂ ਦਾ ਵਿਰੋਧ ਬੁੱਧਵਾਰ ਨੂੰ ਤੀਜੇ ਦਿਨ ਵਿਚ ਦਾਖ਼ਲ ਹੋ ਗਿਆ।

Read More

ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਨਗਰ ਕੀਰਤਨ ਦੇ ਰਸਤੇ ‘ਚ ਮੀਟ-ਸ਼ਰਾਬ ਦੀਆਂ ਦੁਕਾਨਾਂ 13 ਅਤੇ 15 ਨਵੰਬਰ ਨੂੰ ਬੰਦ ਰੱਖਣ ਦੇ ਹੁਕਮ

Share:

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਮੱਦੇਨਜ਼ਰ 13 ਨਵੰਬਰ ਨੂੰ ਫਗਵਾੜਾ ਵਿਖੇ ਨਗਰ ਕੀਰਤਨ ਦੇ ਰੂਟ ‘ਤੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

Read More