ਔਰਤਾਂ ‘ਤੇ ਟਿੱਪਣੀ ਮਾਮਲੇ ‘ਚ ਸਾਬਕਾ CM ਚਰਨਜੀਤ ਚੰਨੀ ਨੇ ਮੰਗੀ ਮੁਆਫ਼ੀ

Share:

ਔਰਤਾਂ ‘ਤੇ ਵਿਵਾਦਤ ਟਿੱਪਣੀ ਮਾਮਲੇ ‘ਚ ਸਾਬਕਾ CM ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮਾਫ਼ੀ ਮੰਗੀ ਲਈ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫ਼ੀ ਮੰਗਦਾ ਹਾਂ। ਮੈਂ ਤਾਂ ਇਕ ਚੁਟਕਲਾ ਸੁਣਾਇਆ ਸੀ ਜਿਸ ਨੂੰ ਮੁਦਾ ਬਣਾ ਲਿਆ ਗਿਆ।

Read More

Punjab Police Constable Result: ਪੰਜਾਬ ਪੁਲਸ ਕਾਂਸਟੇਬਲ ਨਤੀਜਾ ਜਾਰੀ,ਇਸ ਤਰ੍ਹਾਂ ਡਾਊਨਲੋਡ ਕਰੋ ਸਕੋਰਕਾਰਡ

Share:

ਚੰਡੀਗੜ੍ਹ, 19 ਨਵੰਬਰ 2024 – ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀਆਂ 1746 ਅਸਾਮੀਆਂ ਨੂੰ ਭਰਨ ਲਈ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ, ਜਿਸ ਦਾ ਨਤੀਜਾ 18 ਨਵੰਬਰ ਨੂੰ ਐਲਾਨਿਆ ਗਿਆ ਹੈ। ਨਤੀਜਾ ਪੰਜਾਬ ਪੁਲਿਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ punjabpolice.gov.in ਰਾਹੀਂ ਆਨਲਾਈਨ ਜਾਰੀ ਕੀਤਾ ਗਿਆ ਹੈ। ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਤੁਰੰਤ ਵੈੱਬਸਾਈਟ ‘ਤੇ ਜਾ ਕੇ ਜਾਂ ਇਸ ਪੰਨੇ…

Read More

ਬਠਿੰਡਾ : 2490 ਨਵੇਂ ਚੁਣੇ ਪੰਚ ਅੱਜ ਚੁੱਕਣਗੇ ਸਹੁੰ, ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ

Share:

ਬਠਿੰਡਾ ਜ਼ਿਲ੍ਹੇ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਦੇ 2490 ਚੁਣੇ ਗਏ ਪੰਚਾਂ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੰਗਲਵਾਰ ਨੂੰ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸਹੁੰ ਚੁਕਾਈ ਜਾਵੇਗੀ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਤਿਆਰੀਆਂ ਦਾ ਜਾਇਜ਼ਾ ਲੈਦਿਆਂ ਸਾਂਝੀ ਕੀਤੀ।

Read More

ਸੋਨਾ ਹੁੰਦਾ ਹੈ ਮਹਿੰਗਾ ਪਰ ਗਹਿਣੇ ਵੇਚਣ ਤੇ ਕਿਉਂ ਘਟ ਜਾਂਦੀ ਹੈ ਕੀਮਤ, ਜਾਣੋ ਵਜ੍ਹਾ

Share:

ਜਦੋਂ ਵੀ ਅਸੀਂ ਸੋਨਾ ਖਰੀਦਦੇ ਹਾਂ, ਅਸੀਂ ਸੋਨੇ ਦੇ ਕੈਰੇਟ ਦੀ ਕੀਮਤ ਨਾਲ ਕਈ ਹੋਰ ਚਾਰਜ ਦਾ ਭੁਗਤਾਨ ਵੀ ਕਰਦੇ ਹਾਂ। ਇਸ ਲਈ ਜੇ ਤੁਸੀਂ 10 ਗ੍ਰਾਮ ਸੋਨਾ ਖਰੀਦਦੇ ਹੈ ਤਾਂ ਅੰਤਿਮ ਬਿੱਲ ਅਸਲ ਕੀਮਤ ਤੋਂ ਵੱਧ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਸੋਨੇ ਦੇ ਗਹਿਣੇ ਵੇਚਣ ਜਾਂਦੇ ਹਾਂ ਤਾਂ ਵੀ ਸਾਨੂੰ ਖ਼ਰੀਦ ਮੁੱਲ ਤੋਂ…

Read More

ਸਕੂਲ ਬੱਸ ਤੇ ਕਾਰ ਦੀ ਸਿੱਧੀ ਟੱਕਰ, ਬੱਚੇ ਤੇ ਡਰਾਈਵਰ ਗੰਭੀਰ ਜ਼ਖਮੀ

Share:

ਮਾਨਸਾ, 19 ਨਵੰਬਰ 2024 – ਅੱਜ ਬੁਢਲਾਡਾ ਦੇ ਕਸਬਾ ਬਰੇਟਾ ਦੇ ਨੈਸ਼ਨਲ ਹਾਈਵੇ ਬਰੇਟਾ ਜਾਖਲ ਸੜਕ ’ਤੇ ਇਕ ਨਿੱਜੀ ਸਕੂਲ ਦੀ ਬੱਸ ਤੇ ਇਕ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਤੇ ਇਹ ਹਾਦਸਾ ਕਾਰ ਸਵਾਰ ਡਰਾਈਵਰ ਵਲੋਂ ਬੱਸ ਨੂੰ ਸਿੱਧੀ ਟੱਕਰ ਮਾਰਨ ਕਾਰਨ…

Read More

ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ ਗ੍ਰਿਫ਼ਤਾਰ

Share:

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ’ਚ ਗ੍ਰਿਫਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਦੀ ਇਕ ਅਦਾਲਤ ਵਲੋਂ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ।

Read More

ਨਵੇਂ ਸਾਲ ਵਿਚ ਭਾਰਤ ਨਾਲ ਮੁੜ ਵਪਾਰਕ ਗੱਲਬਾਤ ਸ਼ੁਰੂ ਕਰੇਗਾ ਬਿ੍ਟੇਨ- PM ਕੀਰ ਸਟਾਰਮਰ

Share:

ਬ੍ਰਾਜ਼ੀਲ ਵਿਚ ਜੀ-20 ਸਿਖਰ ਸੰਮੇਲਨ ਦੌਰਾਨ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਐਲਾਨ ਕੀਤਾ ਹੈ ਕਿ ਨਵੇਂ ਸਾਲ ਵਿਚ ਭਾਰਤ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਕੀਤੀ ਜਾਵੇਗੀ।

Read More

ਵਧਦੇ ਪ੍ਰਦੂਸ਼ਣ ‘ਤੇ ਕੇਂਦਰ ਸਰਕਾਰ ਸਖ਼ਤ! ਸਿਹਤ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ

Share:

ਕੇਂਦਰੀ ਸਿਹਤ ਸਕੱਤਰ ਨੇ ਸੋਮਵਾਰ ਨੂੰ ਹਵਾ ਪ੍ਰਦੂਸ਼ਣ ਨੂੰ ਲੈ ਕੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ। ਸਲਾਹਕਾਰ ਵਿੱਚ ਮੌਜੂਦਾ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਕਮਜ਼ੋਰ ਸਮੂਹਾਂ ਅਤੇ ਜੋਖਮ ਵਾਲੇ ਕਾਰੋਬਾਰਾਂ ਵਿੱਚ ਜਾਗਰੂਕਤਾ ਵਧਾਉਣ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਸਿਫ਼ਾਰਸ਼ਾਂ ਸ਼ਾਮਲ ਹਨ।

Read More

ਵਿਆਹ ਸਮਾਗਮ ਦੀ ਫ਼ੋਟੋਗਰਾਫ਼ੀ ਕਰਦੇ ਨੌਜਵਾਨ ਦੀ ਹਾਈ ਵੋਲਟੇਜ਼ ਤਾਰਾਂ ਦੀ ਚਪੇਟ ‘ਚ ਆਉਣ ਕਾਰਨ ਮੌਤ

Share:

16 ਨਵੰਬਰ ਦੀ ਰਾਤ ਨੂੰ ਸਿੰਘਾ ਦੇਵੀ ਦੀ ਤੁਬੇਕਾ ਵਾਲੀ ਗਲੀ ਵਿਚ ਵਿਆਹ ਦਾ ਲੇਡੀ ਸੰਗੀਤ ਚੱਲ ਰਿਹਾ ਸੀ।
ਇਸ ਵਿਆਹ ’ਚ ਫ਼ੋਟੋਗ੍ਰਾਫ਼ੀ ਕਰਨ ਆਏ ਫੋਟੋਗ੍ਰਾਫਰ ਪ੍ਰੋਗਰਾਮ ਦੌਰਾਨ ਘਰ ਦੀ ਦੂਜੀ ਮੰਜ਼ਿਲ ’ਤੇ ਚਲੇ ਗਏ ਅਤੇ ਉਥੋਂ ਹੀ ਹੇਠਾਂ ਫੋਟੋਗ੍ਰਾਫੀ ਕਰਨੀ ਸ਼ੁਰੂ ਕਰ ਦਿਤੀ। ਪਰ ਇਸ ਦੌਰਾਨ ਗਲੀ ਵਿਚੋਂ ਲੰਘਦੀ 11 ਕੇਵੀ ਲਾਈਨ ਨੇ ਉਸ ਨੂੰ ਅਪਣੇ ਵਲ ਖਿੱਚ ਲਿਆ ਅਤੇ ਉਹ ਤਾਰਾਂ ਦੇ ਸੰਪਰਕ ਵਿਚ ਆ ਗਿਆ।ਹਾਦਸਾ ਇੰਨਾ ਭਿਆਨਕ ਸੀ ਕਿ ਫੋਟੋਗ੍ਰਾਫਰ ਦੀ ਗਰਦਨ ਕੱਟ ਕੇ ਜ਼ਮੀਨ ’ਤੇ ਡਿੱਗ ਗਈ ਅਤੇ ਉਸ ਦੀ ਲਾਸ਼ ਬਾਲਕੋਨੀ ’ਚ ਲਟਕਦੀ ਰਹੀ।

Read More

ਮੁੜ ਵਿਵਾਦਾਂ ‘ਚ ਸਾਬਕਾ CM ਚਰਨਜੀਤ ਸਿੰਘ ਚੰਨੀ, ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

Share:

ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਗਿੱਦੜਬਾਹਾ ’ਚ ਚੋਣ ਪ੍ਰਚਾਰ ਦੌਰਾਨ ਔਰਤਾਂ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਵਲੋਂ ਕਾਰਵਾਈ ਦੀ ਮੰਗ ’ਤੇ ਪੰਜਾਬ ਮਹਿਲਾ ਕਮਿਸ਼ਨ ਨੇ ਅੱਜ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ।

Read More