ਮਾਲੇਰਕੋਟਲਾ : 8 ਸਾਲ ਪੁਰਾਣੇ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ‘ਚ ‘ਆਪ’ ਵਿਧਾਇਕ ਦੋਸ਼ੀ ਕਰਾਰ

Share:

 ਮਾਲੇਰਕੋਟਲਾ, 30 ਨਵੰਬਰ 2024 – ਦਿੱਲੀ ਤੋਂ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਸ਼ਨਿਚਰਵਾਰ ਨੂੰ ਮਾਲੇਰਕੋਟਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਅੱਠ ਸਾਲ ਪੁਰਾਣੇ ਮਾਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ‘ਚ ਪੇਸ਼ ਕੀਤਾ ਗਿਆ ਕਿਉਂਕਿ ਉਕਤ ਕੇਸ ‘ਚ ਨਰੇਸ਼ ਯਾਦਵ ਨੂੰ ਮੁਜਰਮ ਕਰਾਰ ਦਿੱਤਾ ਹੈ ਹਾਲਾਂਕਿ ਸਜ਼ਾ ਦਾ ਐਲਾਨ ਹੋਣਾ ਬਾਕੀ ਹੈ। ਬਹੁਤ ਜਲਦ ਉਕਤ ਕੇਸ ਚ ਫੈਸਲਾ ਆਉਣ ਦੀ ਸੰਭਾਵਨਾ ਹੈ। ਕੱਲ੍ਹ ਅਦਾਲਤ ਦੇ ਹੁਕਮ ਤੋਂ ਤੁਰੰਤ ਬਾਅਦ ਯਾਦਵ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ ਜਿਸ ਦਾ ਫੈਸਲਾ ਅੱਜ ‘ਤੇ ਰਾਖਵਾਂ ਰੱਖ ਲਿਆ ਸੀ। ਇਸ ਤੋਂ ਪਹਿਲਾਂ ਮਾਰਚ 2021 ‘ਚ ਨਰੇਸ਼ ਯਾਦਵ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਨਰੇਸ਼ ਯਾਦਵ ਨੂੰ ਅਦਾਲਤ ‘ਚ ਲਿਆਂਦਾ ਗਿਆ ਹੈ ਜਿੱਥੇ ਉਨ੍ਹਾਂ ਦੇ ਵਕੀਲ ਵੀ ਹਾਜ਼ਰ ਹਨ। ਬਹੁਤ ਜਲਦ ਅਦਾਲਤ ਦਾ ਫੈਸਲਾ ਬਾਹਰ ਆਉਣ ਵਾਲਾ ਹੈ। ਦੇਖਣਾ ਹੋਵੇਗਾ ਕਿ ਨਰੇਸ਼ ਯਾਦਵ ਨੂੰ ਅਦਾਲਤ ਕਿੰਨੀ ਸਜ਼ਾ ਜਾਂ ਜੁਰਮਾਨਾ ਕਰਦੀ ਹੈ ਇਹ ਜਲਦ ਹੀ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਦੱਸਣਯੋਗ ਹੈ ਕਿ 24 ਜੂਨ 2016 ਨੂੰ ਮਾਲੇਰਕੋਟਲਾ ਸ਼ਹਿਰ ਦੀ ਜਰਗ ਰੋਡ ਤੋਂ ਕੁਰਾਨ ਸ਼ਰੀਫ਼ ਦੇ ਅੰਗ ਬਰਾਮਦ ਹੋਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਵਿਜੈ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਕੁਮਾਰ ਸਮੇਤ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਹਾਲਾਤੀ ਸਬੂਤਾਂ ਅਤੇ ਹੋਰ ਮੁਲਜ਼ਮਾਂ ਦੇ ਬਿਆਨਾਂ ਤੇ ਆਪ’ ਵਿਧਾਇਕ ਨਰੇਸ਼ ਯਾਦਵ ਦਾ ਨਾਂ ਜੋੜਿਆ ਗਿਆ ਸੀ। ਪਟਿਆਲਾ ਤੋਂ ਵਿਜੈ ਕੁਮਾਰ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਬਿਆਨ ‘ਤੇ ਨਰੇਸ਼ ਯਾਦਵ ਨੂੰ ਜਾਂਚ `ਚ ਸ਼ਾਮਲ ਕੀਤਾ ਗਿਆ ਸੀ। ਯਾਦਵ ਵੱਲੋਂ ਵਿਜੈ ਕੁਮਾਰ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ 90 ਲੱਖ ਰੁਪਏ ਅਤੇ ਆਰ.ਐੱਸ.ਐੱਸ ਨਾਲ ਉਸ ਦੇ ਸਬੰਧਾਂ ਦੀ ਜਾਂਚ ਲਈ ਅਰਜ਼ੀ ਦਾਇਰ ਕੀਤੀ ਗਈ ਸੀ।

Leave a Reply

Your email address will not be published. Required fields are marked *