ਚੰਡੀਗੜ ਬੰਬ ਧਮਾਕਾ ਮਾਮਲੇ ‘ਚ ਦੋਸ਼ੀ ਦੋਵੇਂ ਮੁਲਜ਼ਮ ਕਾਬੂ
ਹਿਸਾਰ, 30 ਨਵੰਬਰ 2024 – ਚੰਡੀਗੜ੍ਹ ਵਿਚ 26 ਨਵੰਬਰ ਨੂੰ ਦੇਸੀ ਬੰਬ ਧਮਾਕੇ ਕਰਨ ਵਾਲੇ ਦੋਵੇਂ ਬਦਮਾਸ਼ਾਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਹਿਸਾਰ ਵਿਚ ਮੁਕਾਬਲੇ ਬਾਅਦ ਪੁਲਿਸ ਨੇ ਫੜ ਲਿਆ ਹੈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਕਰੀਬ 24 ਰਾਊਂਡ ਗੋਲੀਬਾਰੀ ਹੋਈ। ਐੱਸਟੀਐੱਫ ਹਿਸਾਰ ਦੇ ਸਬ ਇੰਸਪੈਕਟਰ ਸੰਦੀਪ ਤੇ ਅਨੂਪ ਨੂੰ ਵੀ ਗੋਲੀ ਲੱਗੀ ਹੈ। ਪਰ ਬੁਲਟ ਪਰੂਫ ਜੈਕਟ ਪਹਿਨੀ ਹੋਈ ਹੋਣ ਕਰਕੇ ਉਹ ਬਚ ਗਏ। ਫੜੇ ਗਏ ਬਦਮਾਸ਼ਾਂ ਦੀ ਪਛਾਣ ਹਿਸਾਰ ਦੇ ਦੇਵਾ ਪਿੰਡ ਦੇ ਰਹਿਣ ਵਾਲੇ 21 ਸਾਲ ਦੇ ਵਿਨੇ ਤੇ ਖਰੜ ਦੇ 22 ਸਾਲ ਦੇ ਅਜੀਤ ਵਜੋਂ ਹੋਈ ਹੈ। ਦੋਵਾਂ ਬਦਮਾਸ਼ਾਂ ਦੇ ਪੈਰਾਂ ਵਿਚ ਗੋਲੀ ਲੱਗੀ ਹੈ। ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਬਦਮਾਸ਼ਾਂ ਕੋਲੋਂ 32 ਬੋਰ ਦੇ ਦੋ ਪਿਸਤੌਲ ਤੇ ਕਰੀਬ ਸੱਤ ਕਾਰਤੂਸ ਬਰਾਮਦ ਹੋਏ ਹਨ।
One thought on “ਚੰਡੀਗੜ ਬੰਬ ਧਮਾਕਾ ਮਾਮਲੇ ‘ਚ ਦੋਸ਼ੀ ਦੋਵੇਂ ਮੁਲਜ਼ਮ ਕਾਬੂ”